ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿੱਚ ਹਰ ਰੋਜ਼ ਹੀ ਕਿਸੇ ਨਾ ਕਿਸੇ ਵਿਅਕਤੀ ਦੇ ਨਾਲ ਹਾਦਸਾ ਵੱਖ ਵੱਖ ਰੂਪ ਦੇ ਵਿਚ ਵਾਪਰਦਾ ਹੈ । ਹਾਦਸਾ ਜਦੋਂ ਵੀ ਕਿਸੇ ਜਗ੍ਹਾ , ਸਥਾਨ ਤੇ ਵਾਪਰਦਾ ਹੈ ਤਾਂ ਕਈ ਤਰ੍ਹਾਂ ਦੀਆਂ ਵੱਡੀਆਂ ਬਿਪਤਾ ਸਾਹਮਣੇ ਖਡ਼੍ਹੀਆਂ ਕਰ ਦਿੰਦਾ ਹੈ । ਹਾਦਸਾ ਸ਼ਬਦ ਬੇਸ਼ੱਕ ਇੱਕ ਛੋਟਾ ਜਿਹਾ ਸ਼ਬਦ ਹੈ , ਪਰ ਜਦੋਂ ਵੀ ਕਿਸੇ ਵਿਅਕਤੀ ਦੇ ਨਾਲ ਵਾਪਰਦਾ ਹੈ ਤਾਂ ਉਸਦੇ ਲਈ ਮੁਸ਼ਕਿਲਾਂ ਤੇ ਦਿੱਕਤਾਂ ਖੜ੍ਹੀਆਂ ਕਰ ਜਾਂਦਾ ਹੈ । ਹਾਦਸਾ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਵਿਅਕਤੀ ਦੇ ਨਾਲ ਵਾਪਰ ਜਾਂਦਾ ਹੈ । ਵੱਖ ਵੱਖ ਭਿਆਨਕ ਰੂਪ ਧਾਰ ਕੇ ਇਹ ਹਾਦਸੇ ਵਾਪਰਦੇ ਹਨ । ਜਿਸ ਦੇ ਚਲਦੇ ਕਈ ਵਾਰ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ । ਇਸੇ ਵਿਚਕਾਰ ਹੁਣ ਇਕ ਅਜਿਹੇ ਹਾਦਸੇ ਦਾ ਜ਼ਿਕਰ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਜਿਸ ਦੇ ਚੱਲਦੇ 139 ਲੋਕਾਂ ਦੀ ਜਾਨ ਮੁਸ਼ਕਲ ਵਿਚ ਪੈ ਸਕਦੀ ਸੀ ।
ਦਰਅਸਲ ਬੈਂਗਲੁਰੂ ਤੋਂ ਲੋਕਾਂ ਦੇ ਨਾਲ ਭਰੀ ਹੋਈ ਇਕ ਫਾਸਟ ਫਲਾਈਟ ਪਟਨਾ ਜਾ ਰਹੀ ਸੀ ਤਾਂ ਉਸੇ ਸਮੇਂ ਇਸ ਦੇ ਇੰਜਣ ਵਿਚ ਕੁਝ ਨੁਕਸਾਨ ਪੈ ਗਿਆ, ਜਿਸ ਕਾਰਨ ਇਸ ਫਲਾਈਟ ਨੂੰ ਨਾਗਪੁਰ ਹਵਾਈ ਅੱਡੇ ਤੇ ਹੀ ਐਮਰਜੈਂਸੀ ਲੈਂਡਿੰਗ ਕੀਤੀ ਗਈ । ਗਨੀਮਤ ਰਹੀ ਹੈ ਕਿ ਇਸ ਪੂਰੀ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਤੇ ਡ੍ਰਾਈਵਰ ਦੇ ਵੱਲੋਂ ਸਮਝਦਾਰੀ ਵਰਤਦੇ ਹੋਏ ਸਾਵਧਾਨੀ ਵਰਤੀ ਗਈ । ਉਸਦੇ ਵੱਲੋਂ ਇੰਜਣ ਨੂੰ ਬੰਦ ਕਰ ਦਿੱਤਾ ਕਰ ਦਿੱਤਾ ਗਿਆ ।
ਉੱਥੇ ਹੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਏਅਰਲਾਈਨ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਹੈ ਕਿ ਕੋ ਫਸਟ ਫਲਾਈਟ ਜੋ ਕਿ ਬੈਂਗਲੂਰ ਤੋਂ ਪਟਨਾ ਜਾ ਰਹੀ ਸੀ ਤੇ ਇਸੇ ਦੌਰਾਨ ਖ਼ਰਾਬ ਇੰਜਣ ਦੀ ਚਿਤਾਵਨੀ ਮਿਲਣ ਕਾਰਨ ਉਸ ਨੂੰ ਨਾਗਪੁਰ ਵੱਲ ਮੋੜ ਦਿੱਤਾ ਗਿਆ ਸੀ । ਜਿਸ ਕਾਰਨ ਕਪਤਾਨ ਨੂੰ ਸਾਵਧਾਨੀ ਵਜੋਂ ਇੰਜਣ ਬੰਦ ਕਰਨਾ ਪਿਆ । ਜਿਸ ਤੋਂ ਬਾਅਦ ਉਸਦੇ ਵੱਲੋਂ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਅਤੇ ਨਾਗਪੁਰ ਵਿੱਚ ਸੁਰੱਖਿਅਤ ਲੈਂਡ ਕਰ ਦਿੱਤਾ ਗਿਆ ।
ਉੱਥੇ ਹੀ ਹਵਾਈ ਅੱਡੇ ਦੇ ਡਾਇਰੈਕਟਰ ਦੇ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਡਾਣ ਦੇ ਪਾਇਲਟ ਨੇ ਨਾਗਪੁਰ ਏਟੀਸੀ ਦੇ ਨਾਲ ਸੰਪਰਕ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਜਹਾਜ਼ ਦੇ ਇਕ ਇੰਜਣ ਵਿਚ ਸਮੱਸਿਆ ਆ ਰਹੀ ਹੈ । ਜਿਸ ਤੋਂ ਬਾਅਦ ਐਮਰਜੈਂਸੀ ਵਜੋਂ ਇਸ ਨੂੰ ਨਾਗਪੁਰ ਹਵਾਈ ਅੱਡੇ ਤੇ ਹੀ ਲੈਂਡ ਕੀਤਾ ਗਿਆ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …