Breaking News

121 ਰੁਪਏ ਇਸ ਤਰਾਂ ਜਮਾ ਕਰਕੇ ਮਿਲਣਗੇ ਧੀ ਦੇ ਵਿਆਹ ਤੇ 27 ਲੱਖ ਰੁਪਏ

ਇਸ ਤਰਾਂ ਜਮਾ ਕਰਕੇ ਮਿਲਣਗੇ ਧੀ ਦੇ ਵਿਆਹ ਤੇ 27 ਲੱਖ

ਅਸੀਂ ਕਈ ਤਰਾਂ ਨਾਲ ਛੋਟੀਆਂ ਛੋਟੀਆਂ ਬੱਚਤਾਂ ਕਰਕੇ ਆਪਣਾ ਭਵਿੱਖ ਵਧੀਆ ਬਣਾ ਸਕਦੇ ਹਾਂ ਪਰ ਇਸਦੀ ਸ਼ੁਰੂਆਤ ਕਰਨੀ ਹੀ ਪੈਂਦੀ ਹੈ ਆਮ ਤੋਰ ਤੇ ਅਸੀਂ ਸੋਚਦੇ ਸੋਚਦੇ ਰਹਿ ਜਾਂਦੇ ਹਾਂ। ਪਰ ਆਪਣੇ ਭਵਿੱਖ ਲਈ ਬੱਚਤ ਜਰੂਰੀ ਕਰਨੀ ਚਾਹੀਦੀ ਹੈ ਤਾਂ ਜੋ ਔਖੇ ਸਮੇਂ ਕਿਸੇ ਦੇ ਮੂੰਹ ਵੱਲ ਨਾ ਦੇਖਣਾ ਪਵੇ। ਅਜਿਹੀ ਹੀ ਇੱਕ ਸਕੀਮ ਧੀ ਦੇ ਵਿਆਹ ਦਾ ਭਾਰ ਹਲਕਾ ਕਰਨ ਦੇ ਬਾਰੇ ਵਿਚ ਆਈ ਹੈ ਜਿਸ ਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ।

ਜ਼ਿੰਦਗੀ ਦੇ ਨਾਲ ਵੀ, ਜ਼ਿੰਦਗੀ ਦੇ ਬਾਅਦ ਵੀ’ ਦੀ ਅਸਰਦਾਰ ਟੈਗਲਾਈਨ ਨਾਲ ਦੇਸ਼ ਦੇ ਲੱਖਾਂ ਲੋਕਾਂ ਨੂੰ ਬੀਮੇ ਦੀਆਂ ਸੇਵਾਵਾਂ ਦੇਣ ਵਾਲੀ ਭਾਰਤੀ ਜੀਵਨ ਬੀਮਾ ਨਿਗਮ ਦੀ 65 ਸਾਲ ਦੀ ਹੋ ਗਈ ਹੈ। 1 ਸਤੰਬਰ 1956 ਨੂੰ ਕੇਂਦਰ ਸਰਕਾਰ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਅੱਜ ਐੱਲ.ਆਈ.ਸੀ. ਸਭ ਤੋਂ ਵੱਡੀ ਬੀਮਾ ਕੰਪਨੀ ਬਣ ਗਈ ਹੈ।

ਜੇਕਰ ਤੁਸੀਂ ਵੀ ਆਪਣੀ ਧੀ ਦੇ ਭਵਿੱਖ ਨੂੰ ਲੈ ਕੇ ਪ- ਰੇ- ਸ਼ਾ- ਨ ਹੋ ਤਾਂ ਉਸਦੇ ਲਈ ਐਲ.ਆਈ. ਸੀ. ਦੀ ਇਹ ਪਾਲਿਸੀ ਲੈ ਸਕਦੇ ਹੋ। ਹਰੇਕ ਮਾਂ-ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਲਾਡਲੀ ਦੀ ਹਰ ਛੋਟੀ-ਵੱਡੀ ਇੱਛਾ ਪੂਰੀ ਕਰਨ ਅਤੇ ਆਪਣੀ ਬੇਟੀ ਦਾ ਵਿਆਹ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਕਰਨ। ਮਾਂ-ਬਾਪ ਦੇ ਇਸ ਸੁਪਨੇ ਨੂੰ ਪੂਰਾ ਕਰੇਗੀ ਸਰਕਾਰੀ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਦੀ ‘ਕੰਨਿਆਦਾਨ ਪਾਲਿਸੀ’। ਇਸ ਦੇ ਤਹਿਤ ਤੁਸੀਂ ਰੋਜ਼ਾਨਾ ਸਿਰਫ 121 ਰੁਪਏ ਜਮ੍ਹਾ ਕਰਵਾ ਕੇ 27 ਲੱਖ ਰੁਪਏ ਤੱਕ ਦਾ ਵੱਡਾ ਫੰਡ ਇਕੱਠਾ ਕਰ ਸਕਦੇ ਹੋ ਪਰ ਜੇਕਰ ਕੋਈ ਇਸ ਤੋਂ ਘੱਟ ਪ੍ਰੀਮੀਅਮ ਜਾਂ ਇਸ ਤੋਂ ਜ਼ਿਆਦਾ ਪ੍ਰੀਮੀਅਮ ਵੀ ਦੇਣਾ ਚਾਹੇ ਤਾਂ ਇਹ ਪ‍ਲਾਨ ਮਿਲ ਸਕਦਾ ਹੈ।

ਪਾਲਿਸੀ ਦੀਆਂ ਸ਼ਰਤਾਂ
ਪਾਲਿਸੀ ਦੇ ਤਹਿਤ ਜੇਕਰ ਤੁਸੀਂ ਰੋਜ਼ਾਨਾ 121 ਰੁਪਏ ਦੀ ਬਚਤ ਕਰਦੇ ਹੋ ਤਾਂ ਤੁਹਾਨੂੰ 25 ਸਾਲ ਬਾਅਦ 27 ਲੱਖ ਰੁਪਏ ਮਿਲਣਗੇ। ਰੋਜ਼ਾਨਾ 121 ਰੁਪਏ ਯਾਨੀ ਕਿ ਇਕ ਮਹੀਨੇ ਵਿਚ ਕੁੱਲ 3600 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ 27 ਲੱਖ ਰੁਪਏ ਤੁਹਾਨੂੰ 25 ਸਾਲ ਬਾਅਦ ਮਿਲਣਗੇ, ਪਰ ਪਾਲਿਸੀ ਦੇ ਤਹਿਤ ਪ੍ਰੀਮੀਅਮ ਤੁਹਾਨੂੰ 22 ਸਾਲ ਤੱਕ ਹੀ ਭਰਨਾ ਹੋਵੇਗਾ।

ਪਾਲਿਸੀ ਨੂੰ ਲੈਣ ਲਈ ਤੁਹਾਡੀ ਉਮਰ 30 ਸਾਲ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਟੀ ਦੀ ਉਮਰ ਵੀ 1 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਪਾਲਿਸੀ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਤੁਸੀਂ ਆਪਣੀ ਵਿੱਤੀ ਸਮਰੱਥਾ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਪ੍ਰੀਮੀਅਨ ਵਾਲਾ ਪਲਾਨ ਵੀ ਲੈ ਸਕਦੇ ਹੋ। ਇਹ ਪਾਲਿਸੀ ਬਾਰੇ ਹੋਰ ਮਹੱਤਵਪੂਰਣ ਜਾਣਕਾਰੀ L93 ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …