ਆਈ ਤਾਜਾ ਵੱਡੀ ਖਬਰ
ਜਦੋਂ ਇਨਸਾਨ ਦਾ ਹੌਸਲਾ ਬੁਲੰਦ ਹੋਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਇਨਸਾਨ ਆਪਣੀ ਹਿੰਮਤ ਤੇ ਮਿਹਨਤ ਸਦਕਾ ਔਖੀ ਤੋਂ ਔਖੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ।ਜਦੋਂ ਜਿੱਤ ਦਾ ਜਜ਼ਬਾ ਦਿਲ ਵਿਚ ਹੋਵੇ ਤਾਂ ਉਮਰ ਵੀ ਕੋਈ ਮਾਇਨੇ ਨਹੀਂ ਰੱਖਦੀ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇੱਕ 12 ਸਾਲਾਂ ਦੇ ਬੱਚੇ ਦਾ। ਜਿਸ ਨੇ 6 ਕਰੋੜ 90 ਲੱਖ ਸਾਲ ਪੁਰਾਣਾ ਇਕ ਖਜਾਨਾ ਲੱਭਿਆ ਹੈ। ਇਸ ਛੋਟੇ ਬੱਚੇ ਨੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਇੱਕ ਬਹੁਤ ਵੱਡਾ ਕਾਰਨਾਮਾ ਕਰ ਦਿਖਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਕੈਨੇਡਾ ਦੇ ਓਟਾਵਾ ਵਿੱਚ ਇੱਕ 12 ਸਾਲਾ ਬੱਚੇ ਦੀ ਹੈ। ਇਹ ਬੱਚਾ ਵੱਡਾ ਹੋ ਕੇ ਇਕ ਵਿਗਿਆਨੀ ਬਣਨਾ ਚਾਹੁੰਦਾ ਸੀ ।ਪਰ ਉਸ ਦੀ ਇਹ ਇੱਛਾ 12 ਸਾਲ ਦੀ ਉਮਰ ਵਿੱਚ ਹੀ ਪੂਰੀ ਹੋ ਗਈ ਹੈ।ਜਿਸ ਨੂੰ ਕਰੀਬ ਸੱਤ ਕਰੋੜ ਸਾਲ ਪੁਰਾਣਾ ਬਹੁਮੁਲਾ ਖ਼ਜ਼ਾਨਾ ਮਿਲਿਆ ਹੈ। ਕੈਨੇਡਾ ਦਾ ਰਹਿਣ ਵਾਲਾ 12 ਸਾਲਾ ਨਾਥਨ ਹਰੁਸਕਿਨ ਆਪਣੇ ਪਿਤਾ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਪੈਦਲ ਯਾਤਰਾ ਤੇ ਨਿਕਲਿਆ ਸੀ। ਇਸ ਦੌਰਾਨ ਉਸ ਨੂੰ 6 ਕਰੋੜ 90 ਲੱਖ ਸਾਲ ਪੁਰਾਣੇ ਡਾਇਨਾਸੋਰ ਦਾ ਅ-ਵ-ਸ਼ੇ- ਸ ਲੱਭਿਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਨਾਥਨ ਦੀ ਇਹ ਖੋਜ ਬਹੁਤ ਮਹੱਤਵਪੂਰਨ ਹੈ। ਇਹ ਬੱਚਾ ਅਜੇ ਆਪਣੇ ਸਕੂਲ ਦੀ ਪੜ੍ਹਾਈ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੀ ਯਾਤਰਾ ਵਿੱਚ ਨਾਥਨ ਅਤੇ ਉਸ ਦੇ ਪਿਤਾ ਨੂੰ ਹੱ-ਡੀ- ਆਂ ਮਿਲੀਆਂ ਸਨ। ਨਾਥਨ ਦੇ ਪਿਤਾ ਨੇ ਦੱਸਿਆ ਕਿ ਨਾਥਨ ਖਾਣਾ ਖਾ ਕੇ ਇੱਕ ਪਹਾੜੀ ਤੇ ਨਜ਼ਾਰਾ ਦੇਖਣ ਲਈ ਚੜ੍ਹਿਆ ਤਾਂ ਉਸ ਨੂੰ ਇਹ ਫੌਸਿਲ ਵਿਖਾਈ ਦਿੱਤਾ। ਉਸ ਨੇ ਇਸ ਦੀ ਤਸਵੀਰ ਰੋਇਲ ਟ੍ਰੈਵਲ ਮਿਊਜ਼ੀਅਮ ਨੂੰ ਭੇਜੀ।
ਜਿਨ੍ਹਾਂ ਇਸ ਦੀ ਫੌਸਿਲ ਦੇ ਰੂਪ ਵਿੱਚ ਪਛਾਣ ਕੀਤੀ, ਤੇ ਆਪਣੀ ਟੀਮ ਵੀ ਭੇਜੀ। ਸੀ .ਐਨ .ਐਨ. ਦੀ ਰਿਪੋਰਟ ਦੇ ਮੁਤਾਬਕ ਨਾਥਨ ਅਤੇ ਉਸ ਦੇ ਪਿਤਾ ਡਿਆਨ ਸੁਰੱਖਿਆ ਸਥਲ ਹੌਰਸ਼ੂ ਕੇਨਯਾਨ ਗਏ ਸਨ। ਜੋ ਕੈਨੇਡਾ ਦੇ ਅਲਬਰਟਾ ਵਿੱਚ ਹੈ। ਏਥੇ ਹੀ ਨਾਥਨ ਨੂੰ ਫੌਸਿਲ ਦਿਖਾਈ ਦਿੱਤਾ ਸੀ।ਨਾਥਨ ਨੇ ਕਿਹਾ ਕਿ ਇਹ ਇੱਕ ਅਸਲੀ ਡਾਇਨਾਸੋਰ ਵਾਗ਼ ਹੈ ,ਇਸ ਲੱਭਣਾ ਮੇਰਾ ਸੁਪਨਾ ਸੀ। ਨਾਥਨ ਨੇ ਕਿਹਾ ਕਿ ਇਹ ਬਹੁਤ ਹੀ ਦਿਲਚਸਪ ਖੋਜ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …