ਫ਼ਸਲ ਤੇ ਇਸ ਟਾਇਮ ਰੱਖੋ ਇਹ ਗੱਲਾਂ ਦਾ ਪੂਰਾ ਧਿਆਨ :
ਨਰਮੇ ਦੀ ਫ਼ਸਲ ਤੇ ਨਾਈਟ੍ਰੋਜਨ ਖਾਦ ਦੀ ਬਾਕੀ ਅੱਧੀ ਕਿਸ਼ਤ ਫੁੱਲ ਸ਼ੁਰੂ ਹੋਣ ਤੇ ਪਾ ਦਿਓ | ਨਰਮੇ ਦੀ ਫ਼ਸਲ ਤੇ ੨% ਪੋਟਾਸ਼ੀਅਮ ਨਾਇਟ੍ਰੇਟ (੧੩:0:45) ਦੇ ੪ ਸਪਰੇ ਫੁੱਲ ਸ਼ੁਰੂ ਹੋਣ ਤੋਂ ਹਫਤੇ ਹਫਤੇ ਦੀ ਵਿਥ ਤੇ ਕਰੋ ।
ਨਰਮੇ ਵਿਚ ਜਦੋਂ ਚਿੱਟੀ ਮੱਖੀ ਦੀ ਗਿਣਤੀ ਸਵੇਰੇ ੧੦ ਵਜੇ ਤੋਂ ਪਹਿਲਾ ੬ ਮੱਖੀਆਂ ਪ੍ਰਤੀ ਪੱਤਾ ਹੋ ਜਾਵੇ ਤਾਂ ੮੦ ਗ੍ਰਾਮ ਉਲਾਲਾ ੫੦ ਡਬਲਯੂ ਜੀ ਜਾਂ ੨੦੦ ਗ੍ਰਾਮ ਪੋਲੋ/ਕਰੇਜ਼/ਰੂਬੀ/ਲੁਡੋ/ਸ਼ੋਕੁ ੫੦ ਡਬਲਯੂ ਪੀ ੧੫੦ ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ |
ਨਰਮ ਪੱਟੀ ਵਿਚ ਥਰਿੱਪ ( ਭੂਰੀ ਜੂੰ ) ਦੀ ਰੋਕਥਾਮ ਲਈ ੨੦੦ ਗ੍ਰਾਮ ਪੋਲੋ/ਕਰੇਜ਼/ਰੂਬੀ/ਲੁਡੋ/ਸ਼ੋਕੁ ੫੦ ਡਬਲਯੂ ਪੀ ਜਾਂ ੮੦੦ ਮਿਲੀਲਿਟਰ ਫੋਸਮਾਈਟ/ਈਮਾਈਟ/ਵੋਲਥੀਆਨ ੫੦ ਈ ਸੀ ਜਾਂ ੫੦੦ ਮਿਲੀਲਿਟਰ ਕਿਊਰਾਕਰੋਨ/ਕਰੀਨਾ ੫੦ ਈ ਸੀ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ |
ਨਰਮੇ ਦੇ ਹਰੇ ਤੇਲੇ ਦੀ ਰੋਕਥਾਮ ਲਈ ੮੦ ਗ੍ਰਾਮ ਉਲਾਲਾ ਤਾਕਤ ਜਾਂ ੬੦ ਗ੍ਰਾਮ ਉਸ਼ੀਨ ੨੦ ਤਾਕਤ ਜਾਂ ੪੦ ਗ੍ਰਾਮ ਐਕਟਾਰਾ/ਐਕਸਟਰਾਸੁਪਰ/ਡੋਟਾਰਾ/ਥੋਮਸਨ ੨੫ ਤਾਕਤ ਜਾਂ ੪੦ ਮਿ.ਲੀ. ਇਮੀਡਾਸੈਲ ੧੭.੮ ਤਾਕਤ ੧੫੦ ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ