Breaking News

ਹੱਥਾਂ ਪੈਰਾਂ ਨਾਲ ਨਹੀਂ ਸਗੋਂ ਇਸ ਅੰਗ ਨਾਲ ਟਾਈਪਿੰਗ ਕਰਕੇ ਬੰਦੇ ਨੇ ਬਣਾਇਆ ਵਰਲਡ ਰਿਕਾਰਡ

ਆਈ ਤਾਜਾ ਵੱਡੀ ਖਬਰ 

ਪਰਮਾਤਮਾ ਹਰੇਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜਰੂਰ ਭੇਜਦਾ ਹੈ, ਜਿਸ ਕਲਾ ਦੇ ਨਾਲ ਮਨੁੱਖ ਜ਼ਿੰਦਗੀ ਦੇ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰਦਾ ਹੈ, ਕਈ ਵਾਰ ਮਨੁੱਖ ਆਪਣੇ ਅੰਦਰ ਦਾ ਟੈਲੈਂਟ ਪਹਿਚਾਣ ਕੇ ਦੁਨੀਆਂ ਦਾ ਅਜਿਹਾ ਮੁਕਾਮ ਹਾਸਿਲ ਕਰਦਾ ਹੈ ਜਿਸ ਤੱਕ ਕਿਸੇ ਨੇ ਵੀ ਪਹੁੰਚ ਨਹੀਂ ਕੀਤੀ ਹੁੰਦੀ। ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ ਜਿਸ ਨੇ ਇੱਕ ਅਜਿਹਾ ਕੰਮ ਕੀਤਾ ਜਿਸ ਕਾਰਨ ਉਸ ਨੇ ਦੁਨੀਆ ਭਰ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ l ਦਰਅਸਲ ਇਸ ਸ਼ਖਸ ਦੇ ਵੱਲੋਂ ਆਪਣੇ ਹੱਥਾਂ ਪੈਰਾਂ ਨਾਲ ਨਹੀਂ ਸਗੋਂ ਆਪਣੇ ਨੱਕ ਨਾਲ ਟਾਈਪਿੰਗ ਕਰਕੇ ਦੁਨੀਆਂ ਭਰ ਦੇ ਵਿੱਚ ਇੱਕ ਵੱਖਰਾ ਰਿਕਾਰਡ ਕਾਇਮ ਕਰ ਦਿੱਤਾ ਹੈ l

ਦਰਅਸਲ ਗਿਨੀਜ਼ ਵਰਲਡ ਰਿਕਾਰਡ ਦੇ ਮੁਤਾਬਕ ਇੱਕ ਭਾਰਤੀ ਬੰਦੇ ਨੇ ਆਪਣੀ ਨੱਕ ਨਾਲ ਸਭ ਤੋਂ ਤੇਜ਼ ਟਾਈਪ ਕਰਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ, ਜਿਸ ਦੇ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਹੈ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਵਿਨੋਦ ਕੁਮਾਰ ਚੌਧਰੀ ਨਾਂ ਦੇ ਬੰਦੇ ਨੇ ਤਿੰਨ ਵਾਰ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਹਰ ਵਾਰ ਆਪਣਾ ਹੀ ਰਿਕਾਰਡ ਤੋੜ ਕੇ ਇਕ ਹੋਰ ਰਿਕਾਰਡ ਬਣਾਇਆ।44 ਸਾਲਾ ਵਿਨੋਦ ਕੁਮਾਰ ਚੌਧਰੀ ਨੇ ਪਹਿਲੀ ਵਾਰ 2023 ਵਿੱਚ 27.80 ਸੈਕਿੰਡ ਵਿੱਚ ਨੱਕ ਨਾਲ ਟਾਈਪ ਕਰਨ ਦਾ ਰਿਕਾਰਡ ਬਣਾਇਆ ਸੀ।

ਦੂਜੀ ਵਾਰ ਉਸ ਨੇ 26.73 ਸਕਿੰਟ ਦਾ ਸਮਾਂ ਲਿਆ ਸੀ। ਤੀਜੀ ਕੋਸ਼ਿਸ਼ ਵਿੱਚ ਵਿਨੋਦ ਨੇ ਇੱਕ ਵਾਰ ਫਿਰ ਆਪਣਾ ਰਿਕਾਰਡ ਤੋੜਿਆ ਅਤੇ 25.66 ਸਕਿੰਟਾਂ ਵਿੱਚ ਟਾਈਪਿੰਗ ਪੂਰੀ ਕੀਤੀ। ਇਸ ਦੀ ਵੀਡੀਓਜ਼ ਵੀ ਗਿਨਜ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਸ਼ੇਅਰ ਕੀਤੀਆਂ ਗਈਆਂ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਵਿਨੋਦ ਆਪਣੀ ਨੱਕ ਦੇ ਨਾਲ ਕੀਬੋਰਡ ਦੇ ਬਟਨ ਦਬਾ ਰਿਹਾ ਹੈ l

ਜਿਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕ੍ਰਿਆ ਸਾਂਝੀ ਵੀ ਕਰਦੇ ਪਏ ਹਨ l ਉੱਥੇ ਹੀ ਵਿਨੋਦ ਵੱਲੋਂ ਦੱਸਿਆ ਗਿਆ ਕਿ ਉਸਦਾ ਸੁਪਨਾ ਸੀ ਕਿ ਉਹ ਕਿਸੇ ਵੱਡੇ ਮੁਕਾਮ ਨੂੰ ਛੂਵੇ ਤੇ ਉਸ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਅੱਜ ਉਸਦਾ ਨਾਮ ਗਿਨੀ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ l

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …