Breaking News

ਹੋ ਜਾਵੋ ਸਾਵਧਾਨ : SBI ਨੇ ਜਾਰੀ ਕੀਤਾ ਇਹ ਵੱਡਾ ਅਲਰਟ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਮੇਂ-ਸਮੇਂ ਤੇ ਬਦਲਾਅ ਕੀਤੇ ਜਾ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲੋਕਾਂ ਵੱਲੋਂ ਫਾਇਦਾ ਲਿਆ ਜਾ ਰਿਹਾ ਹੈ। ਦੇਸ਼ ਅੰਦਰ ਜਿਥੇ ਘਰ ਉਨ੍ਹਾਂ ਦੇ ਦੌਰ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ। ਜਿਸ ਕਾਰਨ ਸਾਰੇ ਦੇਸ਼ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਸਭ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਬੈਂਕ ਵਿਚ ਜਮ੍ਹਾਂ ਪੂੰਜੀ ਵੀ ਇਸ ਸਮੇਂ ਦੌਰਾਨ ਵਰਤ ਲਈ ਗਈ ਸੀ।

ਉੱਥੇ ਹੀ ਬੈਂਕਾਂ ਵੱਲੋਂ ਵੀ ਸਮੇਂ-ਸਮੇਂ ਤੇ ਗਾਹਕਾਂ ਨੂੰ ਕਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਐਸ ਬੀ ਆਈ ਨੇ ਇੱਕ ਵੱਡਾ ਅਲਰਟ ਜਾਰੀ ਕੀਤਾ ਹੈ। ਸਾਹਮਣੇ ਆਈ ਤਾਜ਼ਾ ਜਾਣਕਾਰੀ ਅਨੁਸਾਰ ਐਸ ਬੀ ਆਈ ਵੱਲੋਂ ਆਪਣੇ ਗਾਹਕਾਂ ਨੂੰ ਇੰਸਟੈਂਟ ਲੋਨ ਐਪ ਦੇ ਇਸਤੇਮਾਲ ਤੋਂ ਬਚਣ ਲਈ ਕਿਹਾ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਵੱਲੋਂ ਧੋਖਾਧੜੀ ਅਤੇ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀਆਂ ਘਟਨਾਵਾਂ ਤੋਂ ਬਚਾਉਣ ਲਈ ਬੈਂਕ ਵੱਲੋਂ ਆਪਣੇ ਕਸਟਮਰਾਂ ਨੂੰ ਸਮੇਂ-ਸਮੇਂ ਤੇ ਸੁਚੇਤ ਕੀਤਾ ਜਾਂਦਾ ਹੈ।

ਬੈਂਕ ਵੱਲੋਂ ਆਪਣੇ ਟਵਿਟਰ ਅਕਾਊਂਟ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ ਅਗਰ ਤੁਹਾਡੇ ਫੋਨ ਤੇ ਬੈਂਕ ਵੱਲੋਂ ਕੋਈ ਮੈਸੇਜ ਆ ਰਹੇ ਹਨ ਜਿਸ ਵਿੱਚ 5 ਮਿੰਟ ਵਿੱਚ 2 ਲੱਖ ਰੁਪਏ ਦਾ ਲੋਨ ਦੇਣ ਦਾ ਮੈਸਜ ਕੀਤਾ ਜਾਂਦਾ ਹੈ। ਅਗਰ ਤੁਸੀਂ ਉਸ ਲਈ ਲਿੰਕ ਉਪਰ ਕਲਿੱਕ ਕਰਦੇ ਹੋ ਤਾਂ ਅਜਿਹੇ ਵਿੱਚ ਤੁਹਾਡੀ ਬੈਂਕ ਦੇ ਸਾਰੇ ਪੈਸੇ ਠੱਗਾਂ ਵੱਲੋਂ ਜ਼ਬਤ ਕੀਤੇ ਜਾਂ ਸਕਦੇ ਹਨ। ਬੈਂਕ ਵੱਲੋਂ ਕਿਹਾ ਗਿਆ ਹੈ ਕਿ ਅਗਰ ਕੋਈ ਵੀ ਤੁਹਾਡੇ ਖਾਤੇ ਦੀ ਡਿਟੇਲ ਮੰਗਦਾ ਹੈ ਤਾਂ ਕਿਸੇ ਨਾਲ ਵੀ ਜਾਣਕਾਰੀ ਸਾਂਝੀ ਨਾ ਕਰੋ, ਤੇ ਨਾ ਹੀ ਓ ਟੀ ਪੀ ਕਿਸੇ ਨੂੰ ਦਿਓ। ਸਟੇਟ ਬੈਂਕ ਨੇ ਕਿਹਾ ਹੈ ਕਿ ਅਜਿਹੇ ਕੋਈ ਵੀ ਇਸਟੈਂਟ ਲੋਨ ਐਪ ਜੋ ਬਿਨਾ ਕਿਸੇ ਪੇਪਰਵਰਕ ਦੇ ਲੋਨ ਦੇਣ ਦਾ ਦਾਅਵਾ ਕਰਦੇ ਹਨ ਉਸ ਤੋਂ ਬਚਣਾ ਚਾਹੀਦਾ ਹੈ।

ਬਾਅਦ ਵਿੱਚ ਅਜਿਹੇ ਲੋਕ ਤੁਹਾਡੇ ਤੋਂ ਵਿਆਜ ਵਸੂਲਣ ਦੇ ਚੱਕਰ ਵਿੱਚ ਧਮਕੀਆਂ ਵੀ ਦਿੰਦੇ ਹਨ। ਪਿਛਲੇ ਮਹੀਨੇ ਹੀ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਵੀ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਸੀ। ਬਾਅਦ ਵਿਚ ਠੱਗਾਂ ਵੱਲੋਂ ਲੋਕਾਂ ਦਾ ਡਾਟਾ ਗਲਤ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …