ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੌਰਾਨ ਬਹੁਤ ਸਾਰੀਆਂ ਪਾ-ਬੰ-ਦੀ-ਆਂ ਲਾਗੂ ਕਰ ਦਿੱਤੀਆਂ ਗਈਆਂ ਸਨ ਜਿਸ ਸਦਕਾ ਲੋਕਾਂ ਨੂੰ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਉਥੇ ਹੀ ਟੀਕਾਕਰਣ ਅਤੇ ਕਰੋਨਾ ਟੈਸਟ ਕੀਤੇ ਜਾਣ ਤੋਂ ਬਾਅਦ ਇਸ ਵਿੱਚ ਲਗਾਤਾਰ ਕਮੀ ਆ ਗਈ ਸੀ। ਜਿੱਥੇ ਲੋਕਾਂ ਨੂੰ ਕਰੋਨਾ ਪਾਬੰਦੀਆਂ ਦੀ ਪਾਲਣਾ ਕੀਤੇ ਜਾਣ ਦੀ ਸਰਕਾਰ ਵੱਲੋਂ ਅਪੀਲ ਕੀਤੀ ਜਾਂਦੀ ਰਹੀ, ਜਿਸ ਸਦਕਾ ਇਸ ਕਰੋਨਾ ਕੇਸਾਂ ਦੀ ਕਮੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਿੱਚ ਵੀ ਢਿੱਲ ਦੇ ਦਿੱਤੀ ਗਈ ਸੀ। ਜਿਸ ਸਦਕਾ ਲੋਕਾਂ ਵੱਲੋਂ ਮੁੜ ਤੋਂ ਆਪਣੀ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ ਗਈਆਂ।
ਪਰ ਇਕ ਤੋਂ ਬਾਅਦ ਇਕ ਅਜਿਹੇ ਕੁਦਰਤੀ ਮੁਸੀਬਤ ਸਾਹਮਣੇ ਆ ਰਹੀਆਂ ਹਨ, ਜੋ ਫਿਰ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਇੱਥੇ 21 ਨਵੰਬਰ ਤੱਕ ਲਈ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਇਹ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਚ ਇਨੀ ਦਿਨੀ ਪ੍ਰਦੂਸ਼ਣ ਇੰਨਾ ਵਧ ਗਿਆ ਹੈ ਕਿ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿੱਥੇ ਸਰਕਾਰ ਵੱਲੋਂ ਪਹਿਲਾਂ ਕੁਝ ਦਿਨਾਂ ਲਈ ਵਿਦਿਅਕ ਅਦਾਰਿਆਂ ਅਤੇ ਦਫ਼ਤਰਾਂ ਨੂੰ ਬੰਦ ਕੀਤਾ ਗਿਆ ਸੀ।
ਉਥੇ ਹੀ ਪ੍ਰਦੂਸ਼ਣ ਦੇ ਵਾਧੇ ਨੂੰ ਦੇਖਦੇ ਹੋਏ ਦਿੱਲੀ ਵਿਚ ਟਰੱਕਾਂ ਦੇ ਦਿੱਲੀ ਵਿੱਚ ਸ਼ਾਮਲ ਹੋਣ ਤੇ 21 ਨਵੰਬਰ ਤਕ ਰੋਕ ਲਗਾ ਦਿੱਤੀ ਹੈ। ਜ਼ਰੂਰੀ ਵਸਤਾਂ ਲੈ ਕੇ ਆਉਣ ਵਾਲੇ ਸਮਾਨ ਦੇ ਟਰੱਕਾਂ ਨੂੰ ਹੀ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਟਰੋ,ਰੇਲਵੇ ਅਤੇ ਹਵਾਈ ਅੱਡੇ ਦੇ ਨਿਰਮਾਣ ਕਾਰਜਾਂ ਵਿੱਚ ਛੋਟ ਦਿੱਤੀ ਗਈ ਹੈ। ਉੱਥੇ ਹੀ ਉਸਾਰੀ ਅਧੀਨ ਜੋ ਵੀ ਕੰਮ ਹੋ ਰਹੇ ਸਨ ਉਹਨਾਂ ਉਪਰ ਵੀ 21 ਨਵੰਬਰ ਤੱਕ ਐਨ ਸੀ ਆਰ ਵਿੱਚ ਰੋਕ ਲਗਾਈ ਗਈ ਹੈ।
ਉੱਥੇ ਹੀ ਰਾਜਧਾਨੀ ਦਿੱਲੀ ਵਿਚ ਉਹ ਥਰਮਲ ਪਲਾਂਟ ਜੋ 300 ਕਿਲੋਮੀਟਰ ਰੇਡੀਅਸ ਦੇ ਘੇਰੇ ਵਿੱਚ ਆਉਂਦੇ ਹਨ, ਉਹ ਵੀ ਨਿਰਧਾਰਤ ਸਮੇਂ ਤੱਕ ਹੀ ਕੰਮ ਕਰ ਸਕਣਗੇ। ਉੱਥੇ ਹੀ ਐੱਨ ਸੀ ਆਰ ਵਿੱਚ ਸਿਰਫ ਗੈਸ ਆਧਾਰਤ ਉਦਯੋਗਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਸਾਰੀਆਂ ਪਾਬੰਦੀਆਂ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਵਾਧੇ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਗੂ ਕੀਤੀਆਂ ਜਾ ਰਹੀਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …