ਪੰਜਾਬ ਚ ਆ ਰਿਹਾ ਭਾਰੀ ਮੀਂਹ
ਗਰਮੀ ਨੇ ਪੰਜਾਬ ਚ ਅਖੀਰ ਕੀਤੀ ਹੋਈ ਹੈ ਅਤੇ ਹਰੇਕ ਕਿਸੇ ਦੀ ਅੱਖ ਅਸਮਾਨ ਵਲ ਹੈ ਕੇ ਕਦੋਂ ਮੀਂਹ ਆਵੇ ਅਤੇ ਇਸ ਗਰਮੀ ਤੋਂ ਨਿਜਾਤ ਮਿਲੇ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬ ਦੇ ਮੌਸਮ ਦੇ ਬਾਰੇ ਵਿਚ ਜਿਸ ਲਈ ਮੌਸਮ ਵਿਭਾਗ ਤੋਂ ਵੱਡਾ ਅਲਰਟ ਜਾਰੀ ਹੋਇਆ ਹੈ। ਪੰਜਾਬ ਚ ਭਾਰੀ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਦੇਖੋ ਪੂਰੇ ਵਿਸਥਾਰ ਨਾਲ ਕਿਹਨਾਂ ਕਿਹਨਾਂ ਇਲਾਕਿਆਂ ਵਿਚ ਭਾਰੀ ਮੀਂਹ ਆ ਰਿਹਾ ਹੈ।
ਭਾਰੀ_ਮੀਂਹ_ਅਲਰਟ – ਮਾਨਸੂਨ ਹੁਣ ਤੱਕ ਦੇ ਸਭ ਤੋਂ ਤਾਕਤਵਰ ਦੌਰ ਚ:
ਜਿਵੇਂ ਜਿਵੇਂ ਅਸੀਂ ਅਗਸਤ ਦੇ ਦੂਜੇ ਹਫਤੇ ਚ ਦਾਖਲ ਹੋ ਰਹੇ ਹਾਂ, ਪੰਜਾਬ ਚ ਮੀਂਹਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਮੀਂਹ ਦਾ ਇਹ ਦੌਰ ਸੂਬੇ ਚ 9 ਤੋਂ 13 ਅਗਸਤ ਤੱਕ ਐਕਟਿਵ ਰਹੇਗਾ।
ਬਹੁਤ ਭਾਰੀ – ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਫਤਿਹਗੜ੍ਹ ਸਾਹਿਬ, ਪਟਿਆਲਾ, ਰਾਜਪੁਰਾ, ਲੁਧਿਆਣਾ ਪੂਰਬੀ।
ਭਾਰੀ –ਲੁਧਿਆਣਾ, ਸੰਗਰੂਰ, ਬਰਨਾਲਾ, ਮਾਨਸਾ, ਅੰਮ੍ਰਿਤਸਰ, ਤਰਨਤਾਰਨ, ਮੋਗਾ। ਹਿਮਾਚਲ ਨਾਲ ਲਗਦੇ ਹਿੱਸਿਆਂ ਚ ਸ਼ਨੀ-ਐਤ ਨੂੰ ਵੀ ਮੀਂਹ ਦੀ ਉਮੀਦ ਹੈ। ਜਦਕਿ 10-11 ਅਗਸਤ ਨੂੰ ਲਗਭਗ ਸਾਰਾ ਸੂਬਾ ਵਿਆਪਕ ਮੀਹਾਂ ਹੇਠ ਆ ਜਾਵੇਗਾ।
ਦਰਮਿਆਨਾ/ਭਾਰੀ –ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਫਾਜਿਲਕਾ। ਗੰਗਾਨਗਰ, ਹਨੂਮਾਨਗੜ੍ਹ ਚ ਹਲਕਾ/ਦਰਮਿਆਨਾ। ਜਿਕਰਯੋਗ ਹੈ ਕਿ 4 ਅਗਸਤ ਨੂੰ ਖਾੜੀ ਬੰਗਾਲ ਚ ਬਣਿਆ “ਘੱਟ ਦਬਾਅ” ਦਾ ਸਿਸਟਮ, ਪੱਛਮ ਵੱਲ ਵਧਦਾ ਹੋਇਆ ਗੁਜਰਾਤ ਨੂੰ ਪਾਰ ਕਰਕੇ ਅਰਬ ਸਾਗਰ ਚ ਮੌਜੂਦ ਹੈ ਤੇ ਪੰਜਾਬ ਲਈ ਬਰਸਾਤਾਂ ਦਾ ਰਾਹ ਪੱਧਰਾ ਕਰ ਗਿਆ ਹੈ।
ਧੰਨਵਾਦ ਸਹਿਤ:ਪੰਜਾਬ ਦਾ ਮੌਸਮ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …