Breaking News

ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਸਿਰ ਦਰਦ ਕਾਰਨ ਹਸਪਤਾਲ ਪੁੱਜੀ ਔਰਤ ਅਚਾਨਕ ਭੁੱਲੀ ਪਿਛਲੇ 30 ਸਾਲ

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਹਾਦਸੇ ਤੇ ਘਟਨਾਵਾਂ ਵਾਪਰ ਜਾਂਦੀਆਂ ਹਨ, ਜੋ ਮਨੁੱਖ ਚਾਹ ਕੇ ਵੀ ਨਹੀਂ ਬੁਲਾ ਪਾਉਂਦਾ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਸਿਰ ਦਰਦ ਦੇ ਕਾਰਨ ਹਸਪਤਾਲ ਗਈ ਤੇ ਹਸਪਤਾਲ ਦੇ ਵਿੱਚ ਉਸਨੂੰ ਭਰਤੀ ਕਰ ਲਿਆ ਗਿਆ ਤਾਂ,ਅਚਾਨਕ ਉੱਥੇ ਉਹ ਆਪਣੀ ਜ਼ਿੰਦਗੀ ਦੇ 30 ਸਾਲ ਭੁੱਲ ਗਈ ਕਿ ਆਖਰ ਉਸ ਦੀ ਜ਼ਿੰਦਗੀ ਦੇ ਵਿੱਚ ਪਿੱਛਲੇ 30 ਸਾਲਾਂ ਦੇ ਵਿੱਚ ਕੀ ਕੁਝ ਵਾਪਰਿਆ ਹੈ। ਇਹ ਮਾਮਲਾ ਨਿਊਯੋਰਕ ਤੋਂ ਸਾਹਮਣੇ ਆਇਆ, ਜਿੱਥੇ ਇੱਕ ਔਰਤ ਜੋ ਸਿਰ ਦਰਦ ਹੋਣ ਕਾਰਨ ਹਸਪਤਾਲ ਗਈ ਸੀ, ਉਹ ਅਚਾਨਕ 30 ਸਾਲ ਪਿੱਛੇ ਚਲੀ ਗਈ।

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਾਲ 2018 ਵਿੱਚ ਅਮਰੀਕਾ ਦੇ ਲੁਈਸਿਆਨਾ ਦੀ ਰਹਿਣ ਵਾਲੀ ਕਿਮ ਡੇਨੀਕੋਲਾ ਉਮਰ 56 ਸਾਲ, ਆਪਣੇ ਘਰ ਵਿੱਚ ਆਪਣੇ ਪਰਿਵਾਰ ਨਾਲ ਬਾਈਬਲ ਪੜ੍ਹ ਰਹੀ ਸੀ। ਉਸ ਸਮੇਂ ਤੱਕ ਦੀਆਂ ਉਸ ਅੱਖਾਂ ਦੀ ਨਜ਼ਰ ਵੀ ਮੱਧਮ ਹੋ ਗਈ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਤੋਂ ਬਾਅਦ ਜਦੋਂ ਉਹ ਜਾਗੀ ਤਾਂ ਉਸ ਨੇ ਕਿਹਾ ਕਿ ਉਹ ਨਾਬਾਲਗ ਹੈ। ਇਹ ਸੰਨ 1980 ਦੀ ਗੱਲ ਹੈ। ਉਹ ਭੁੱਲ ਗਈ ਕਿ ਉਹ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ ਅਤੇ ਦੋ ਬੱਚੀਆਂ ਸਨ। ਉਹ ਆਪਣੀ ਜ਼ਿੰਦਗੀ ਦੇ 30 ਸਾਲ ਭੁੱਲ ਗਈ। ਜਦੋਂ ਉਸਨੂੰ ਹੋਸ਼ ਆਇਆ ਤਾਂ ਉਸ ਵੱਲੋਂ ਆਖਿਆ ਗਿਆ ਕਿ ਉਸ ਨੂੰ ਸਿਰਫ਼ ਆਪਣੀ ਅੱਲ੍ਹੜ ਉਮਰ ਅਤੇ ਸਕੂਲ ਦੀਆਂ ਯਾਦਾਂ ਹੀ ਯਾਦ ਹਨ।

ਉਹ ਆਪਣੇ ਸਕੂਲ ਤੇ ਖੇਡਾਂ ਦੀਆਂ ਗੱਲਾਂ ਕਰਦੀ ਨਜ਼ਰ ਆਈ ਦੱਸ ਦਈਏ ਕਿ ਹੁਣ ਇਸ ਔਰਤ ਦੀ ਉਮਰ 60 ਸਾਲ ਤੋਂ ਵੱਧ ਹੈ। ਡੇਨੀਕੋਲਾ ਨਾਮੀਂ ਨੂੰ ਆਪਣੀਆਂ ਪੁਰਾਣੀਆਂ ਯਾਦਾਂ ਯਾਦ ਨਹੀਂ ਹਨ। ਉਸਨੇ ਕਿਹਾ ਕਿ ਉਸਨੂੰ ਆਪਣੇ ਸਕੂਲ ਦੇ ਦਿਨ ਅਤੇ ਆਪਣੇ ਮਾਤਾ-ਪਿਤਾ ਨਾਲ ਬਿਤਾਏ ਪਲ ਹੀ ਯਾਦ ਹਨ। ਉਸ ਦਾ ਕਹਿਣਾ ਹੈ ਕਿ ਉਹ 30 ਸਾਲਾਂ ਤੋਂ ਕ੍ਰਿਸਮਿਸ ਦੀਆਂ ਆਪਣੀਆਂ ਯਾਦਾਂ ਨੂੰ ਗੁਆ ਚੁੱਕੀ ਹੈ ਅਤੇ ਇਸ ਕ੍ਰਿਸਮਸ ਦਾ ਇੰਨਾ ਇੰਤਜ਼ਾਰ ਕਰ ਰਹੀ ਹੈ।

ਜਿਸ ਨੂੰ ਲੈ ਕੇ ਉਸ ਵੱਲੋਂ ਤਿਆਰੀਆਂ ਵੀ ਕੀਤੀਆਂ ਗਈਆਂ ਇਹ ਗੱਲਾਂ ਉਸ ਵੱਲੋਂ ਆਖੀਆਂ ਜਾ ਰਹੀਆਂ ਸੀ l ਉੱਥੇ ਹੀ ਡਾਕਟਰਾਂ ਦੇ ਵੱਲੋਂ ਕਿਹਾ ਕਿ ਅਕਸਰ ਬਜ਼ੁਰਗਾਂ ਨਾਲ ਅਜਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਬਹੁਤ ਸਾਰੇ ਬਜ਼ੁਰਗ ਅਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਉਹਨਾਂ ਨੂੰ ਸਹੀ ਇਲਾਜ ਦੀ ਜ਼ਰੂਰਤ ਹੁੰਦੀ ਹੈ l ਜਿਸ ਕਾਰਨ ਹੁਣ ਇਸ ਔਰਤ ਦਾ ਇਲਾਜ ਚੱਲਦਾ ਪਿਆ ਹੈ ਤੇ ਡਾਕਟਰ ਵੱਲੋਂ ਆਖਿਆ ਜਾ ਰਿਹਾ ਕਿ ਜਲਦੀ ਹੀ ਇਹ ਠੀਕ ਹੋ ਜਾਵੇਗੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …