Breaking News

ਹੁਣ ਸਰਪੰਚ ਨਹੀਂ ਕਰ ਸਕਣਗੇ ਘਾਲਾ-ਮਾਲਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭਾਰਤ ਸਰਕਾਰ ਵੱਲੋਂ ਪੰਚਾਇਤਾਂ ਨੂੰ ਦਿੱਤੀ ਜਾਂਦੀ ਗਰਾਂਟਾਂ ਤੇ ਹੋਰ ਸਾਰੀ ਜਾਣਕਾਰੀ ਮੰਤਰਾਲੇ ਦੀ ਵੈੱਬਸਾਈਟ ਤੇ ਅਪਲੋਡ ਕੀਤੀ ਜਾ ਰਹੀ ਹੈ। ਇਸ ਕੰਮ ਨਾਲ ਪੰਚਾਇਤਾਂ ਦੇ ਕੰਮਾਂ ਉੱਤੇ ਪਾਰਦਰਸ਼ਤਾ ਆ ਜਾਵੇਗੀ। ਵੱਡੀ ਗੱਲ ਇਹ ਹੈ ਕਿ ਪੰਜਾਬ ‘ਚ ਇਹ ਕੰਮ ਕਰੀਬ -ਕਰੀਬ ਮੁਕੰਮਲ ਵੀ ਹੋ ਚੁੱਕਾ ਹੈ ।Image result for punjab pind grante

ਇੰਨਾਂ ਹੀ ਨਹੀਂ ਇਸ ਸਾਈਟ ਰਾਹੀਂ ਇਹ ਵੀ ਪਤਾ ਲੱਗ ਸਕੇਗਾ ਕਿ ਕਿਹੜੇ ਪਿੰਡ ਦੀ ਪੰਚਾਇਤ ਨੇ ਕਿਸ ਕੰਮ ਲਈ ਮਤਾ ਪਾਇਆ ਸੀ, ਉਸ ਉਪਰ ਕਿਹੜੇ ਪੰਚਾਂ ਦੇ ਦਸਤਖ਼ਤ ਹੋਏ ਹਨ ਤੇ ਉਸ ਦਾ ਨੰਬਰ ਕਿੰਨਾ ਹੈ।ਇਸ ਦੇ ਨਾਲ ਅਗਾਂਹ ਇਹ ਵੀ ਪਤਾ ਲੱਗ ਸਕੇਗਾ ਕਿ ਸਬੰਧਿਤ ਮਤੇ ‘ਤੇ ਕਿੰਨੀ ਗਰਾਂਟ ਜਾਰੀ ਸੀ, ਕਿੰਨੀ ਖ਼ਰਚ ਕੀਤੀ ਜਾ ਚੁੱਕੀ ਹੈ ਅਤੇ ਕਿੰਨੀ ਬਕਾਇਆ ਹੈ।Image result for punjab pind grante

ਦੂਜੇ ਪਾਸੇ ਇਸ ਦੇ ਨਾਲ ਪੰਚਾਇਤ ਦਫ਼ਤਰਾਂ ‘ਚ ਪੰਚਾਇਤਾਂ ਬਾਰੇ ਕਈ ਤਰ੍ਹਾਂ ਦੀਆਂ ਸੂਚਨਾਵਾਂ ਪ੍ਰਾਪਤ ਕਰਨ ਦੀਆਂ ਅਰਜ਼ੀਆਂ (ਆਰ. ਟੀ. ਆਈਜ਼) ਦੀ ਵੀ ਕੋਈ ਜ਼ਰੂਰਤ ਨਹੀਂ ਰਹੇਗੀ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਪਿੰਡਾਂ ‘ਚ ਪੰਚਾਇਤਾਂ ਦੀ ਕਾਰਜਸ਼ੈਲੀ ਉੱਪਰ ਪ੍ਰਸ਼ਨ ਚਿੰਨ੍ਹ ਲੱਗਦੇ ਰਹਿੰਦੇ ਹਨ, ਜਿਸ ਕਾਰਨ ਦਫ਼ਤਰਾਂ ਅੰਦਰ ਇਕ-ਇਕ ਕਲਰਕ ਤਾਂ ਆਰ. ਟੀ. ਆਈਜ਼ ਦਾ ਜਵਾਬ ਤਿਆਰ ਕਰਨ ਲਈ ਹੀ ਲੱਗਾ ਰਹਿੰਦਾ ਹੈ।Image result for punjab pind grante

ਇਸ ਤਰਾਂ ਆਪਣੇ ਫੋਨ ਉਪਰ ਦੇਖੋ ਗਰਾਂਟਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਇਸ ਲਿੰਕ ਤੇ ਕਲਿਕ ਕਰੋ http://www.planningonline.gov.in/ReportData.do?ReportMethod=getAnnualPlanReport

ਇਸ ਤੋਂ ਬਾਅਦ ਇਸ ਫਾਰਮ ਖੁੱਲ੍ਹ ਜਾਵੇਗਾ ਜਿਸ ਵਿੱਚ,ਸਾਲ,ਸਟੇਟ,ਜਿਲ੍ਹਾ ,ਯੋਜਨਾ ਇਕਾਈ ਦੀ ਕਿਸਮ ਜਿਸ ਵਿਚੋਂ ਤਹਾਨੂੰ ਗ੍ਰਾਮ ਪੰਚਾਇਤ,ਜਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੀਆਂ ਗਰਾਂਟਾਂ ਬਾਰੇ ਜਾਣਕਾਰੀ ਲੈ ਸਕਦੇ ਹੋ । ਪਿੰਡ ਦੇ ਫੰਡਾਂ ਦੀ ਜਾਣਕਾਰੀ ਲਈ ਅਸੀਂ ਗ੍ਰਾਮ ਪੰਚਾਇਤ ਚੁਣਾਂਗੇ ।ਉਸਤੋਂ ਬਾਅਦ ਫਾਰਮ ਵਿੱਚ ਪੰਚਾਇਤ ਦਾ ਜਿਲ੍ਹਾ ਭਾਵ ਪਿੰਡ ਦਾ ਜਿਲ੍ਹਾ, ਫੇਰ ਤਹਿਸੀਲ ਬਲਾਕ ਤੇ ਅੰਤ ਵਿੱਚ ਪਿੰਡ ਦਾ ਨਾਮ ਚੁਣਗੇ ।ਇਹ ਸਾਰੀ ਜਾਣਕਾਰੀ ਭਰਨ ਤੋਂ ਬਾਅਦ ‘GET ਰਿਪੋਰਟ’ ਬਟਨ ਉਪਰ ਕਲਿਕ ਕਰਾਂਗੇ ।ਉਸਤੋਂ ਬਾਅਦ ਤਹਾਨੂੰ ਹੇਠਾਂ ਦਿੱਤੀ ਹੋਈ ਫੋਟੋ ਅਨੁਸਾਰ  ਸਾਰੀ ਜਾਣਕਾਰੀ ਮਿਲ ਜਾਵੇਗੀ ।

ਸ਼ੁਰੁਆਤ ਵਿੱਚ ਸਾਲ 2017-18 ਹੀ ਭਰੋ । ਵੈਬਸਾਈਟ ਅਜੇ ਸ਼ੁਰੁਆਤੀ ਦੌਰ ਤੇ ਹੈ ਹੋ ਸਕਦਾ ਹੈ ਤਹਾਨੂੰ ਪਹਿਲੀ ਵਾਰ ਵਿੱਚ ਜਾਣਕਾਰੀ ਨਾ ਮਿਲੇ ਇਕ ਦੋ ਵਾਰ ਟਰਾਈ ਜਰੂਰ ਕਰੋ । ਬਹੁਤ ਜ਼ਿਆਦਾ ਲੋਕਾਂ ਦੇ ਖੁੱਲਣ ਨਾਲ ਕਈ ਵਾਰ ਵੈਬਸਾਈਟ ਹੈਂਗ ਹੋ ਜਾਂਦੀ ਹੈ ਇਸ ਲਈ ਜੇਕਰ ਵੈਬਸਾਈਟ ਖੁੱਲ੍ਹ ਨਾ ਰਹੀ ਹੋਵੇ ਜਾ EROR ਆ ਰਹੀ ਹੋਵੇ ਤਾਂ ਇਕ ਅੱਧਾ ਦਿਨ ਰੁਕ ਕੇ ਖੋਲੋ ।Image result for punjab pind granteਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …