ਆਈ ਤਾਜਾ ਵੱਡੀ ਖਬਰ
ਇਸ ਸਮੇਂ ਜਿਥੇ ਕਰੋਨਾ ਦੇ ਮਾਮਲੇ ਮੁੜ ਤੋਂ ਵਧਣੇ ਸ਼ੁਰੂ ਹੋ ਚੁੱਕੇ ਹਨ ਅਤੇ ਨਵੇਂ ਵੇਰੀਏਂਟ ਮਾਮਲੇ ਵੀ ਕਈ ਸੂਬਿਆਂ ਵਿੱਚ ਸਾਹਮਣੇ ਆ ਚੁੱਕੇ ਹਨ। ਵਧ ਰਹੇ ਕਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਖਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿੱਥੇ ਕਈ ਸੂਬਾ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਵਿਆਹ ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਜਿੱਥੇ ਨਵੇਂ ਵੇਰੀਐਂਟ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ ਉਥੇ ਹੀ ਕਰੋਨਾ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਫਿਰ ਤੋਂ ਪੰਜਾਬ ਸਰਕਾਰ ਵੀ ਚਿੰਤਾ ਵਿਚ ਨਜ਼ਰ ਆ ਰਹੀ ਹੈ। ਹੁਣ ਪੰਜਾਬ ਵਿੱਚ ਇਥੇ 42 ਵਿਦਿਆਰਥੀਆਂ ਕਰੋਨਾ ਦੀ ਚਪੇਟ ਵਿਚ ਆ ਗਏ ਹਨ ਜਿਥੇ ਹੜਕੰਪ ਮਚ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਬੀਤੇ ਦਿਨੀਂ ਜਿੱਥੇ ਪਟਿਆਲਾ ਤੇ ਥਾਪਰ ਕਾਲਜ ਤੋਂ ਵਿਦਿਆਰਥੀਆਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਕੀਤੀ ਗਈ ਸੀ। ਉੱਥੇ ਹੀ ਉਨ੍ਹਾਂ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਬਾਕੀ ਵਿਦਿਆਰਥੀਆਂ ਦੇ ਕਰੋਨਾ ਟੈਸਟ ਵੀ ਕੀਤੇ ਜਾ ਰਹੇ ਹਨ। ਜਿੱਥੇ ਅੱਜ ਫਿਰ ਤੋਂ ਕਰੋਨਾ ਦੇ 42 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਦਿਆਰਥੀਆਂ ਦੇ ਕਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੇ ਜਾਣ ਦੇ ਨਾਲ ਹੀ ਇਸ ਕਾਲਜ ਤੋਂ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ 69 ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਸੁਮਿਤਾ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਪਟਿਆਲਾ ਦੇ ਇਸ ਥਾਪਰ ਕਾਲਜ ਵਿੱਚ 307 ਵਿਦਿਆਰਥੀਆਂ ਦੇ ਐਂਟੀਜਨ ਸੈਂਪਲ ਲਏ ਗਏ ਸਨ। ਅੱਜ ਸਾਹਮਣੇ ਆਏ ਮਾਮਲਿਆਂ ਤੇ ਨਾਲ ਜਿੱਥੇ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਉਥੇ ਹੀ ਬਾਕੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਚਕਾਰ ਚਿੰਤਾ ਵੀ ਵੇਖੀ ਜਾ ਰਹੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਥੇ ਪਟਿਆਲਾ ਜਿਲੇ ਵਿੱਚ ਲਗਾਤਾਰ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਉੱਥੇ ਹੀ ਸਿਵਲ ਸਰਜਨ ਡਾਕਟਰ ਸੋਢੀ ਵੱਲੋਂ ਆਖਿਆ ਗਿਆ ਹੈ ਕਿ ਲੋਕਾਂ ਵੱਲੋਂ ਕਰੋਨਾ ਸਬੰਧੀ ਲਾਗੂ ਕੀਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …