Breaking News

ਹੁਣ ਪੰਜਾਬ ਚ ਇਥੇ ਸਕੂਲ ਟੀਚਰ ਨਿਕਲੀ ਕੋਰੋਨਾ ਪੌਜੇਟਿਵ , ਬਚਿਆ ਨੂੰ ਕੀਤੀ ਛੁੱਟੀ

ਆਈ ਤਾਜਾ ਵੱਡੀ ਖਬਰ

ਲਗਾਤਾਰ ਵਧ ਰਹੇ ਵੈਸ਼ਵਿਕ ਮਹਾਂਮਾਰੀ ਦੇ ਮਾਮਲੇ ਪੂਰੀ ਦੁਨੀਆਂ ਨੂੰ ਡਰ ਦੇ ਮਾਹੌਲ ਚ ਪ ਰਹੇ ਨੇ। ਮਹਾਂਮਾਰੀ ਅਪਣਾ ਕਹਿਰ ਬਰਸਾ ਰਹੀ ਹੈ, ਹੁਣ ਵੈਕਸੀਨ ਨੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ , ਥੋੜੀ ਜਹੀ ਉਮੀਦ ਜਤਾਈ ਹੈ। ਲੋਕਾਂ ਚ ਡਰ ਦਾ ਮਾਹੌਲ ਵੀ ਘਟ ਹੋਇਆ ਹੈ, ਪਰ ਲਗਾ ਤਾਰ ਆ ਰਹੇ ਮਾਮਲੇ ਲੋਕਾਂ ਚ ਡਰ ਨੂੰ ਜਗਾ ਰਹੇ ਨੇ। ਭਾਰਤ ਚ ਜਿੱਥੇ ਵੈਕਸੀਨ ਦਾ ਜਾਂਚ ਪੜਾਅ ਚਲ ਰਿਹਾ ਹੈ, ਉਥੇ ਹੀ ਪੰਜਾਬ ਅਜਿਹਾ ਸੂਬਾ ਵੀ ਹੈ, ਜਿੱਥੇ ਕਰੋਨਾ ਨੇ ਦਸਤਕ ਦੇ ਦਿੱਤੀ ਹੈ।

ਇੱਥੇ ਮਾਮਲੇ ਸਾਹਮਣੇ ਆ ਰਹੇ ਨੇ , ਜਦ ਦੇ ਸਕੂਲ ਖੁੱਲੇ ਨੇ ਹੁਣ ਤਕ ਕਈ ਕੇਸ ਆ ਚੁੱਕੇ ਨੇ ਜੌ ਲੋਕਾਂ ਨੂੰ ਚਿੰਤਾਵਾਂ ਚ ਪਾ ਰਹੇ ਨੇ। ਦਸਣਾ ਬਣਦਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਚੇਤ ਸਿੰਘ ਨਗਰ ਦੀ ਹੈਡ ਟੀਚਰ ਕਰੋਨਾ ਪੋਜ਼ੀਟਿਵ ਪਾਈ ਗਈ ਹੈ। ਸੁਰੱਖਿਆ ਦੇ ਮੱਦੇ ਨਜ਼ਰ ਬੱਚਿਆਂ ਨੂੰ ਭੇਜ ਦਿੱਤਾ ਗਿਆ, ਤਾਂ ਜੌ ਇਹ ਕੇਸ ਅੱਗੇ ਨਾ ਜਾ ਸਕੇ। ਦਸਣਾ ਬਣਦਾ ਹੈ ਕਿ ਸਿੱਖਿਆ ਵਿਭਾਗ ਨੂੰ ਵੀ ਇਸ ਬਾਰੇ ਦਸ ਦਿਤਾ ਗਿਆ ਹੈ। ਓਧਰ ਦੂਜੇ ਪਾਸੇ ਬੱਚਿਆਂ ਨੂੰ ਵੀ ਸਵੇਰੇ ਹੀ ਛੁੱਟੀ ਕਰ ਦਿੱਤੀ ਗਈ। ਸਕੂਲ ਦਾ ਬਾਕੀ ਸਟਾਫ਼ ਵੀ ਉੱਥੇ ਹੀ ਮਜੂਦ ਸੀ।

ਪਰ ਸੁਰੱਖਿਆ ਦੇ ਤੌਰ ਤੇ ਬੱਚਿਆਂ ਨੂੰ ਘਰ ਵਾਪਿਸ ਭੇਜ ਦਿੱਤਾ ਗਿਆ। ਇਸ ਖ਼ਬਰ ਦੇ ਸਾਹਮਣੇ ਆਉਣ ਤੌ ਬਾਅਦ ਸਭ ਹੈਰਾਨ ਨੇ ਕਿ ਹੈਡ ਟੀਚਰ ਸਵੇਰੇ ਸਕੂਲ ਆਈ ਸੀ ਅਤੇ ਬਾਅਦ ਚ ਸੋਮਵਾਰ ਉਹਨਾਂ ਨੂੰ ਬੁਖਾਰ ਹੋ ਗਿਆ ਜਿਸ ਤੌ ਬਾਅਦ ਉਹਨਾਂ ਨੇ ਬਕਾਇਦਾ ਅਪਣਾ ਟੈਸਟ ਕਰਵਾਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਨੂੰ ਮਹਾਂਮਾਰੀ ਨੇ ਆਪਣੀ ਲਪੇਟ ਚ ਲਿਆ ਹੈ। ਇੱਥੇ ਇਹ ਦਸਣਾ ਬਣਦਾ ਹੈ ਕਿ ਸਕੂਲ ਦੋ ਸ਼ਿਫਟਾਂ ਚ ਚਲ ਰਿਹਾ ਹੈ। ਸਵੇਰ ਅਤੇ ਸ਼ਾਮ ਦੀਆਂ ਸ਼ਿਫਟਾਂ ਚ ਸਕੂਲ ਚਲ ਰਿਹਾ ਹੈ।

ਸਵੇਰੇ 336 ਬੱਚੇ ਅਤੇ ਸ਼ਾਮ ਨੂੰ 112 ਬੱਚੇ ਆਉਂਦੇ ਨੇ ਜਿਹਨਾਂ ਨੂੰ ਪੜਾਈ ਕਾਰਵਾਈ ਜਾਂਦੀ ਹੈ। ਲਗਾਤਾਰ ਮਾਮਲੇ ਵਧਦੇ ਜਾ ਰਹੇ ਨੇ , ਆਏ ਦਿਨ ਕੋਈ ਨਾ ਕੋਈ ਮਰੀਜ਼ ਇਸ ਵੈਸ਼ਵਿਕ ਮਹਾਂਮਾਰੀ ਦਾ ਸਾਹਮਣੇ ਆ ਰਿਹਾ ਹੈ। ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਨਵਾਂ ਸ਼ਹਿਰ ਤੋਂ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ,ਜਿੱਥੇ ਬੱਚੇ ਅਤੇ ਅਧਿਆਪਕ ਕਰੋਨਾ ਪੋਜ਼ੀਟਿਵ ਪਾਏ ਗਏ ਸਨ। ਇੱਥੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਸਕੂਲ ਚ ਵੀ ਸੁਰੱਖਿਆ ਦੇ ਮੱਦੇ ਨਜ਼ਰ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ।

Check Also

72 ਵਰ੍ਹਿਆਂ ਦੀ ਉਮਰ ਚ ਇਹ ਔਰਤ ਕਰਦੀ ਮਾਡਲਿੰਗ ਤੇ ਨਹੀਂ ਕਰਦੀ ਮੇਕਅੱਪ, 3 ਸਟੈਪ ਦੀ ਰੁਟੀਨ ਤੇ ਜਾਦੂ ਤੇ ਕਰਦੀ ਭਰੋਸਾ

ਆਈ ਤਾਜਾ ਵੱਡੀ ਖਬਰ  ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਮਨੁੱਖ ਆਪਣੇ ਸ਼ੌਂਕ …