Breaking News

ਹੁਣ ਦੁਨੀਆਂ ਲਈ ਆਈ ਮਾੜੀ ਖਬਰ 2021 ਦੀਆਂ ਆਫ਼ਤਾਂ ਦੇ ਆਉਣ ਬਾਰੇ, ਸਾਰੇ ਪਾਸੇ ਪਈ ਚਿੰਤਾ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਪੂਰਾ ਸੰਸਾਰ ਲਾਗ ਦੀ ਭਿਆਨਕ ਬਿਮਾਰੀ ਦੇ ਨਾਲ ਜੂਝ ਰਿਹਾ ਹੈ। ਇਸ ਬਿਮਾਰੀ ਨੇ ਪੂਰੇ ਵਿਸ਼ਵ ਦੀ ਆਰਥਿਕਤਾ ਦਾ ਲੱਕ ਦੂਹਰਾ ਕਰ ਛੱਡਿਆ ਹੈ। ਅਮੀਰ ਤੋਂ ਅਮੀਰ ਦੇਸ਼ ਵੀ ਇਸ ਬਿਮਾਰੀ ਦੇ ਅੱਗੇ ਗੋਡੇ ਟੇਕ ਚੁੱਕੇ ਹਨ। ਪਰ ਹਾਲ ਹੀ ਦੇ ਦਿਨਾਂ ਵਿੱਚ ਆਈ ਹੋਈ ਇਸ ਜਾਣਕਾਰੀ ਨੇ ਇਕ ਵਾਰ ਫਿਰ ਤੋਂ ਪੂਰੇ ਵਿਸ਼ਵ ਨੂੰ ਗਹਿਰੀ ਚਿੰਤਾ ਵਿੱਚ ਪਾ ਦਿੱਤਾ ਹੈ। ਡੇਵਿਡ ਬੈਸਲੇ ਜੋ ਕਿ ਸੰਯੁਕਤ ਰਾਸ਼ਟਰ ਦੇ ਵਿਸ਼ਵ ਭੋਜਨ ਪ੍ਰੋਗਰਾਮ ਦੇ ਮੁਖੀ ਹਨ ਉਨ੍ਹਾਂ ਨੇ ਦੁਨੀਆਂ ਭਰ ਦੇ ਨੇਤਾਵਾਂ ਨੂੰ ਇੱਕ ਵੱਡੇ ਖ਼ਤਰੇ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਨੂੰ ਕਿਹਾ ਹੈ।

ਉਨ੍ਹਾਂ ਇੱਕ ਵੱਡੇ ਖ਼ਤਰੇ ਦੀ ਚਿਤਾਵਨੀ ਬਾਰੇ ਗੱਲ ਬਾਤ ਕਰਦਿਆਂ ਦੱਸਿਆ ਕਿ ਸਾਲ 2020 ਨਾਲੋਂ ਸਾਲ 2021 ਜ਼ਿਆਦਾ ਖ਼ਰਾਬ ਰਹਿਣ ਵਾਲਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਵਿਸ਼ਵ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਕੋਰੋਨਾ ਕਾਲ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੇ ਰੋਜ਼ਗਾਰ ਗੁਆ ਲਏ ਹਨ। ਐਸੋਸੀਏਟੇਡ ਪ੍ਰੈਸ ਨੂੰ ਦਿੱਤੀ ਇੰਟਰਵਿਊ ਵਿੱਚ ਡੇਵਿਡ ਬੈਸਲੇ ਨੇ ਆਖਿਆ ਕਿ ਨਾਰਵੇਰੀ ਨੋਬਲ ਕਮੇਟੀ ਇੱਕ ਅਜਿਹੀ ਏਜੰਸੀ ਹੈ ਜੋ ਹਰ ਦਿਨ ਸੰਘਰਸ਼ਾਂ, ਤਬਾਹੀਆਂ ਅਤੇ ਸ਼ਰਨਾਰਥੀ ਕੈਂਪਾਂ ਵਿੱਚ ਕੰਮ ਕਰਦੀ ਹੈ।

ਇਹ ਲੋਕ ਅਕਸਰ ਹੀ ਰੋਜ਼ਾਨਾ ਲੱਖਾਂ ਭੁੱਖੇ ਲੋਕਾਂ ਨੂੰ ਭੋਜਨ ਕਰਾਉਣ ਦੇ ਲਈ ਆਪਣੀਆਂ ਕੀਮਤੀ ਜਾਨਾਂ ਜ਼ੋਖਿਮ ਵਿੱਚ ਪਾਉਂਦੇ ਹਨ। ਉਨ੍ਹਾਂ ਦੁਨੀਆ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪੂਰੇ ਵਿਸ਼ਵ ਦੇ ਲਈ ਆਉਣ ਵਾਲਾ ਸਮਾਂ ਬੇਹੱਦ ਔਖਾ ਹੋਵੇਗਾ। ਬੈਸਲੇ ਨੇ ਸੰਯੁਕਤ ਸੁਰੱਖਿਆ ਪਰਿਸ਼ਦ ਨੂੰ ਚੇਤਾਵਨੀ ਯਾਦ ਕਰਵਾਉਂਦਿਆਂ ਦੱਸਿਆ ਕਿ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਪੂਰਾ ਸੰਸਾਰ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਿਹਾ ਸੀ ਉਸੇ ਸਮੇਂ ਪੂਰੀ ਦੁਨੀਆਂ ਵਿੱਚ 13.5 ਮਿਲੀਅਨ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਸੀ।

ਹੁਣ ਤੱਕ ਦੀ ਪੂਰੀ ਜਮ੍ਹਾਂ ਪੂੰਜੀ ਲੱਖਾਂ ਦੀ ਗਿਣਤੀ ਵਿੱਚ ਭੁੱਖੇ ਲੋਕਾਂ ਨੂੰ ਖਿਲਾਉਣ ਲਈ ਲਗਾਈ ਜਾ ਚੁੱਕੀ ਹੈ। ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਕੇਸ ਇੱਕ ਵਾਰ ਫਿਰ ਤੋਂ ਵੱਧਣੇ ਸ਼ੁਰੂ ਹੋ ਗਏ ਹਨ। 2019 ਵਿੱਚ ਕਮਾਇਆ ਪੈਸਾ ਤੇ 2020 ਵਿੱਚ ਵਰਤਿਆ ਜਾ ਚੁੱਕਾ ਹੈ। ਪਰ ਸਾਲ 2020 ਦੇ ਵਿੱਚ ਆਪਣੇ ਆਪ ਦੇ ਖਾਣ ਜੋਗੀ ਕਮਾਈ ਕਰਨਾ ਬਹੁਤ ਮੁ-ਸ਼-ਕਿ-ਲ ਹੈ

ਅਤੇ ਆਉਣ ਵਾਲੇ ਸਮੇਂ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਭੁੱਖੇ ਲੋਕਾਂ ਨੂੰ ਰੋਟੀ ਕਿੱਥੋਂ ਖਿਲਾਈ ਜਾਵੇਗੀ। ਵਰਲਡ ਫੂਡ ਪ੍ਰੋਗਰਾਮ ਨੂੰ ਅਗਲੇ ਸਾਲ 5 ਬਿਲੀਅਨ ਡਾਲਰ ਦੀ ਲੋੜ ਅਕਾਲ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਅਤੇ 10 ਬਿਲੀਅਨ ਡਾਲਰ ਦੀ ਜ਼ਰੂਰਤ ਕੁਪੋਸ਼ਣ ਨਾਲ ਪੀੜਤ ਬੱਚਿਆਂ ਦੇ ਵਿਕਾਸ ਲਈ ਪਵੇਗੀ। ਜੇਕਰ ਇਸ ਸਮੱਸਿਆਂ ਉਪਰ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਇਸ ਸਾਲ ਦੇ ਅੰਤ ਤੱਕ 300 ਮਿਲੀਅਨ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …