Breaking News

ਹੁਣ ਦਿੱਲੀ ਧਰਨੇ ਤੇ ਗਏ ਕਿਸਾਨਾਂ ਨੇ ਕਰਤਾ ਇਹ ਅਨੋਖਾ ਕੰਮ, ਸਾਰੇ ਸੰਸਾਰ ਤੇ ਹੋ ਗਈ ਬੱਲੇ ਬੱਲੇ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਦਾ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਹੈ ਜਿਸ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਹਜ਼ੂਮ ਸਿੰਘੂ ਬਾਰਡਰ ਉੱਪਰ ਪੂਰੇ ਤਨ-ਮਨ ਦੇ ਨਾਲ ਪਿਛਲੇ 18 ਦਿਨਾਂ ਤੋਂ ਡਟਿਆ ਹੋਇਆ ਹੈ। ਉਹਨਾਂ ਦੇ ਜੋਸ਼ ਵਿੱਚ ਕਿਸੇ ਕਿਸਮ ਦੀ ਵੀ ਘਾਟ ਦੇਖਣ ਵਿੱਚ ਨਹੀਂ ਮਿਲ ਰਹੀ। ਜਿਸ ਢੰਗ ਨਾਲ ਇਹ ਧਰਨਾ ਸ਼ਾਂਤਮਈ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਇਸ ਦੌਰਾਨ ਵੱਖ-ਵੱਖ ਖਬਰਾਂ ਸੁਣਨ ਵਿਚ ਆਉਂਦੀਆਂ ਹਨ।

ਬੜੇ ਮਾਣ ਵਾਲੀ ਗੱਲ ਹੈ ਕਿ ਸਿੰਘੂ ਬਾਰਡਰ ਉਪਰ ਯੂਨਾਇਟਡ ਸਿੱਖ ਸੰਗਠਨ ਅਤੇ ਨੋਇਡਾ ਚੈਰੀਟੇਬਲ ਬਲੱਡ ਬੈਂਕ ਨੇ ਮਿਲ ਕੇ ਇਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਿਸ ਵਿਚ ਬਹੁਤ ਸਾਰੇ ਕਿਸਾਨਾਂ ਅਤੇ ਨੌਜਵਾਨਾਂ ਨੇ ਆਪਣਾ ਖੂਨ ਦਾਨ ਕੀਤਾ। ਅੱਜ ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿਚ ਬਹੁਤ ਸਾਰੇ ਲੋਕ ਨਾਲ ਜੁੜੇ ਅਤੇ ਅੰਮ੍ਰਿਤਸਰ ਤੋਂ ਆਏ ਹੋਏ ਕਿਸਾਨ ਜਸਵੀਰ ਸਿੰਘ ਨੇ ਖੂਨ ਦਾਨ ਕੀਤਾ ਅਤੇ ਆਖਿਆ ਕਿ ਉਨ੍ਹਾਂ ਨੂੰ ਬਲੱਡ ਡੋਨੇਟ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ।

ਇਸ ਬਾਰੇ ਯੂਨਾਈਟਡ ਸਿੱਖ ਸੰਸਥਾ ਦੇ ਡਾਇਰੈਕਟਰ ਪ੍ਰੀਤਮ ਨੇ ਆਖਿਆ ਕਿ ਖੂਨ ਦਾਨ ਮਹਾਂਦਾਨ ਹੈ ਅਤੇ ਇਸ ਡ੍ਰਾਈਵ ਦੇ ਜ਼ਰੀਏ ਅਸੀਂ ਤਮਾਮ ਉਨ੍ਹਾਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਜੋ ਕਿਸਾਨਾਂ ਨੂੰ ਖਾ-ਲਿ-ਸ-ਤਾ-ਨੀ ਦੱਸਦੇ ਹਨ। ਅਸੀਂ ਸਾਰੇ ਲੋਕ ਇਥੇ ਮਨੁੱਖਤਾ ਦੇ ਲਈ ਹੀ ਬੈਠੇ ਹਾਂ। ਉਧਰ ਦੂਜੇ ਪਾਸੇ ਸਰਕਾਰ ਇਸ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਜ਼ਿੱਦ ‘ਤੇ ਅੜੇ ਹੋਏ ਕਿਸਾਨਾਂ ਦੇ ਧਰਨੇ ਨੂੰ ਖ਼ਤਮ ਕਰਨ ਦੇ ਲਈ ਕੰਮ ਕਰ ਰਹੀ ਹੈ।

ਜਿਸ ਸਬੰਧੀ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਕਿਸਾਨਾਂ ਨੂੰ ਸਮਝਾ ਕੇ ਧਰਨਾ ਖਤਮ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰ ਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ 14 ਦਸੰਬਰ ਨੂੰ ਵਰਤ ਰੱਖਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਜ਼ ਇੱਕ ਨਾਟਕ ਦੱਸਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …