Breaking News

ਹੁਣ ਕੇਂਦਰ ਤੋਂ ਆਈ ਸਕੂਲਾਂ ਨੂੰ ਖੋਲਣ ਦੇ ਬਾਰੇ ਚ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਅਨਲੌਕ-5 ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਨੇ ਜਿਸ ਵਿਚ ਸਵਿਮਿੰਗ ਪੂਲ, ਮਨੋਰੰਜਨ ਪਾਰਕ, ਸਿਨੇਮਾ-ਹਾਲ ਅਤੇ ਧਾਰਮਿਕ ਸਥਾਨਾਂ ਨੂੰ ਨਿਯਮਾਂ ਤਹਿਤ ਖੋਲਣ ਦੀ ਇਜਾਜ਼ਤ ਮਿਲ ਚੁੱਕੀ ਹੈ। ਇਸ ਦੇ ਨਾਲ ਹੀ 15 ਅਕਤੂਬਰ ਤੋਂ ਸਕੂਲ ਖੋਲਣ ਦੀ ਇਜਾਜ਼ਤ ਵੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਇਨ੍ਹਾਂ ਗਾਈਡਲਾਈਨ ਮੁਤਾਬਿਕ ਸਕੂਲਾਂ ਨੂੰ ਮੁੜ ਖੋਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਅਨਲੌਕ-4 ਦੌਰਾਨ 21 ਸਤੰਬਰ ਤੋਂ ਸੂਬਿਆਂ ਨੂੰ 9ਵੀਂ ਤੋਂ 12ਵੀਂ ਕਲਾਸਾਂ ਤੱਕ ਦੇ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਪਰ ਹੁਣ ਸਾਰੇ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਕੇਂਦਰ ਸਰਕਾਰ ਨੇ ਨਵੀਂ ਗਾਈਡਲਾਈਨ ਮੁਤਾਬਕ ਸਕੂਲ ਖੋਲਣ ਦਾ ਫ਼ੈਸਲਾ ਸੂਬਾ ਸਰਕਾਰਾਂ ‘ਤੇ ਛੱਡ ਦਿੱਤਾ ਹੈ।ਪਰ ਉਹਨਾਂ ਵਲੋਂ ਸਕੂਲਾਂ ਨੂੰ ਖੋਲਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਉਚੇਰੀ ਸਿੱਖਿਆ ਦੇ ਲਈ ਸਿੱਖਿਆ ਅਦਾਰਿਆਂ ਨੂੰ ਖੋਲਣ ਸਬੰਧੀ ਸਿੱਖਿਆ ਮੰਤਰਾਲੇ ਨੇ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਇਸ ਦੇ ਨਾਲ ਹੀ ਸਕੂਲ ਖੋਲਣ ਲਈ ਜ਼ਰੂਰੀ ਮਾਪਦੰਡ ਵੀ ਬਣਾ ਦਿੱਤੇ ਨੇ ਤਾਂ ਜੋ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਕਿਸੇ ਵੀ ਕਿਸਮ ਦੀ ਮੁ- ਸ਼ – ਕਿ – ਲ ਦਾ ਸਾਹਮਣਾ ਨਾ ਕਰਨਾ ਪਵੇ।

ਭਾਵੇਂ ਸਕੂਲ-ਕਾਲਜ ਖੋਲ੍ਹਣ ਦੀ ਇਜਾਜ਼ਤ ਮਿਲ ਚੁੱਕੀ ਹੈ ਅਤੇ ਸਕੂਲ ਖੋਲਣ ਦਾ ਇਹ ਫੈਸਲਾ ਕਾਫੀ ਲੋਕਾਂ ਵੱਲੋਂ ਸਲਾਹਿਆ ਵੀ ਜਾ ਰਿਹਾ ਹੈ ਪਰ ਅਜੇ ਵੀ ਡਿਸਟੈਂਸ ਲਰਨਿੰਗ ਜਾਂ ਆਨਲਾਈਨ ਲਰਨਿੰਗ ਨੂੰ ਹੀ ਤਰਜੀਹ ਦਿੱਤੀ ਜਾਵੇਗੀ। ਜੇਕਰ ਵਿਦਿਆਰਥੀ ਸਕੂਲ ਆਉਣ ਦੀ ਜਗ੍ਹਾ ਤੇ ਘਰ ਬੈਠ ਕੇ ਈ-ਲਰਨਿੰਗ ਦੇ ਮਾਧਿਅਮ ਰਾਹੀਂ ਪੜ੍ਹਨਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਦਿੱਤੀ ਜਾਵੇਗੀ। ਅਤੇ ਜੋ ਵਿਦਿਆਰਥੀ ਸਕੂਲ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਹ ਆਪਣੇ ਮਾਤਾ ਪਿਤਾ ਦੀ ਲਿਖਤ ਇਜਾਜ਼ਤ ਨਾਲ ਹੀ ਸਕੂਲ ਆ ਸਕਦੇ ਹਨ।

ਇਸ ਮਹਾਂਮਾਰੀ ਕਾਲ ਦੌਰਾਨ ਸਿਹਤ ਅਤੇ ਸੁਰੱਖਿਆ ਬਣਾਈ ਰੱਖਣ ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਮਾਪਦੰਡ ਦੇ ਅਧਾਰ ‘ਤੇ ਸਾਰੇ ਸੂਬੇ ਐੱਸੋ.ਓ.ਪੀ. (ਸਟੇਟਮੈਂਟ ਆਫ ਪਰਪਸ) ਤਿਆਰ ਕਰਨਗੇ। ਉਚੇਚੀ ਵਿਦਿਆ ਮੁਹਇਆ ਕਰਵਾਉਣ ਵਾਲੇ ਕਾਲਜ ਅਤੇ ਵਿਦਿਅਕ ਅਦਾਰਿਆਂ ਨੂੰ ਖੋਲਣ ਦਾ ਫੈਸਲਾ ਉੱਚ ਸਿੱਖਿਆ ਵਿਭਾਗ ਲਵੇਗਾ ਪਰ ਇਥੇ ਵੀ ਈ-ਲਰਨਿੰਗ ਅਤੇ ਡਿਸਟੈਂਸ ਐਜ਼ੂਕੇਸ਼ਨ ਨੂੰ ਹੀ ਪਹਿਲ ਦਿੱਤੀ ਜਾਵੇਗੀ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …