ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਅੰਨਦਾਤੇ ਵੱਲੋਂ ਅਣਮਿੱਥੇ ਸਮੇਂ ਤੱਕ ਲਗਾਏ ਗਏ ਧਰਨੇ ਪ੍ਰਦਰਸ਼ਨ ਦੌਰਾਨ ਕਈ ਮੋੜ ਆਏ ਹਨ। ਇਸ ਤਹਿਤ ਕਿਸਾਨਾਂ ਵੱਲੋਂ ਕਈ ਵਾਰੀ ਮੀਟਿੰਗਾਂ ਕਰ ਭਵਿੱਖ ਲਈ ਫੈਸਲੇ ਲਏ ਗਏ ਹਨ। ਕੁਝ ਦਿਨ ਪਹਿਲਾਂ ਹੀ ਕਿਸਾਨਾਂ ਵੱਲੋਂ ਪੰਜਾਬ ਵਿੱਚ ਬਿਜਲੀ ਅਤੇ ਖੇਤੀਬਾੜੀ ਸੰਕਟ ਨੂੰ ਦੇਖਦਿਆਂ 5 ਨਵੰਬਰ ਤੱਕ ਸਿਰਫ ਮਾਲਗੱਡੀਆਂ ਦੇ ਪੰਜਾਬ ਵਿੱਚ ਕੋਲਾ ਅਤੇ ਡੀ.ਏ.ਪੀ. ਦੀ ਘਾਟ ਨੂੰ ਪੂਰਾ ਕਰਨ ਲਈ ਰੇਲਵੇਂ ਮਾਰਗ ਖੋਲਣ ਦਾ ਐਲਾਨ ਕੀਤਾ ਸੀ।
ਪਰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਗੁੱਸੇ ਦਾ ਇਕ ਹੋਰ ਰੂਪ ਅੰਮ੍ਰਿਤਸਰ ਨਜ਼ਦੀਕ ਵੇਖਣ ਨੂੰ ਮਿਲਿਆ। ਜਿੱਥੇ ਕਿਸਾਨਾਂ ਵੱਲੋਂ ਪੰਜਾਬ ਦੇ ਸਾਬਕਾ ਸਰਕਾਰ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਚੱਲਦੀ ਬੱਸ ਸਰਵਿਸ “ਔਰਬਿਟ” ਨੂੰ ਘੇਰਕੇ ਆਪਣੇ ਰੋਸ ਨੂੰ ਇਜ਼ਹਾਰ ਕੀਤਾ ਗਿਆ। ਕਿਸਾਨਾਂ ਵੱਲੋਂ ਨਾਅਰੇਬਾਜ਼ੀ ਦੌਰਾਨ ਜੰਡਿਆਲਾ ਗੁਰੂ ਨਜ਼ਦੀਕ ਔਰਬਿਟ ਬੱਸ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨਾਲ ਸਬੰਧਤ ਹੈ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਿੱਥੇ ਕਿਸਾਨਾਂ ਵੱਲੋਂ ਬਾਦਲ ਪਰਿਵਾਰਾਂ ਉੱਪਰ ਇਹ ਇਲਜ਼ਾਮ ਲਗਾਇਆ ਗਿਆ ਕਿ ਉਹ ਸਿਆਸੀ ਚਾਲਾਂ ਖੇਡ ਰਹੇ ਹਨ। ਲੋਕਾਂ ਸਾਹਮਣੇਂ ਤੋੜਿਆ ਗਿਆ ਭਾਜਪਾ-ਅਕਾਲੀ ਗਠਜੋੜ ਇੱਕ ਸਿਆਸੀ ਨਾਟਕ ਦਾ ਹਿੱਸਾ ਹੈ। ਬਾਦਲਾਂ ਨੇ ਅੰਦਰੋਂ ਅੰਦਰੀ ਅਜੇ ਵੀ ਮੋਦੀ ਸਰਕਾਰ ਨਾਲ ਸਾਂਝ ਪਾਈ ਰੱਖੀ ਹੈ। ਉਹ ਅੰਦਰ ਖਾਤੇ ਅਜੇ ਵੀ ਪੰਜਾਬ ਦੀ ਕਿਸਾਨੀ ਨੂੰ ਉਜਾੜਨ ਦੀ ਕੋਸ਼ਿਸ਼ ਵਿੱਚ ਕੇਂਦਰ ਸਰਕਾਰ ਦਾ ਸਾਥ ਦੇ ਰਹੇ ਹਨ। ਕਿਸਾਨਾਂ ਨੇ ਵੀ ਇਲਜ਼ਾਮ ਲਗਾਇਆ ਕਿ ਆਉਣ ਵਾਲੀਆਂ ਵੋਟਾਂ ਨੂੰ ਦੇਖਦੇ ਹੋਏ ਹੀ ਇਹ ਸਾਰਾ ਕੁਝ ਖੇਡ ਰਚਿਆ ਜਾ ਰਿਹਾ ਹੈ।
ਇਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਹੋਣ ਦੇ ਬਾਵਜੂਦ ਵੀ ਉਹ ਇਸ ਕਾਲੇ ਕਾਨੂੰਨ ਦਾ ਵਿਰੋਧ ਸੰਸਦ ਵਿੱਚ ਕਿਉਂ ਨਹੀਂ ਕਰ ਪਾਏ। ਇਨ੍ਹਾਂ ਵੱਲੋਂ ਦਿੱਤੇ ਗਏ ਅਸਤੀਫੇ ਮਹਿਜ਼ ਇਕ ਡਰਾਮਾ ਹਨ। ਅੱਜ ਦਾ ਕਿਸਾਨ ਸੂਝਵਾਨ ਹੋ ਚੁੱਕਾ ਹੈ ਉਹ ਆਪਣੇ ਚੰਗੇ ਬੁਰੇ ਦੀ ਪਛਾਣ ਕਰ ਸਕਦਾ ਹੈ। ਇਹ ਲੋਕ ਹੁਣ ਜ਼ਿਆਦਾ ਦੇਰ ਤਕ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾ ਸਕਦੇ। ਜ਼ਿਕਰਯੋਗ ਹੈ ਕਿ ਬੀਤੇ ਡੇਢ ਮਹੀਨੇ ਤੋਂ ਪੰਜਾਬ ਦੇ ਕਿਸਾਨਾਂ ਵੱਲੋਂ ਅੰਬਾਨੀ ਅਤੇ ਅੰਡਾਨੀ ਦੇ ਨਾਲ ਜੁੜੇ ਕਾਰੋਬਾਰਾਂ ਅੱਗੇ ਧਰਨੇ ਪ੍ਰਦਰਸ਼ਨ ਕਰਕੇ ਇਹਨਾਂ ਨੂੰ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …