ਤਾਜਾ ਵੱਡੀ ਖਬਰ
ਬੀਤੇ ਸਾਲ ਦੌਰਾਨ ਬਹੁਤ ਸਾਰੀਆਂ ਨਵੀਆਂ ਖਬਰਾਂ ਸੁਨਣ ਦੇ ਵਿਚ ਆਈਆਂ ਸਨ। ਜਿਨ੍ਹਾਂ ਦਾ ਅਸਰ ਅਜੇ ਤੱਕ ਕਾਇਮ ਦੇਖਿਆ ਜਾ ਰਿਹਾ ਹੈ। ਮੌਜੂਦਾ ਸਮੇਂ ਦੇ ਵਿਚ ਦੇਸ਼ ਅੰਦਰ ਸ਼ੁਰੂ ਹੋਇਆ ਖੇਤੀ ਅੰਦੋਲਨ ਆਪਣੇ ਸਿਖਰਾਂ ‘ਤੇ ਪਹੁੰਚ ਚੁੱਕਾ ਹੈ। ਲਗਾਤਾਰ ਇਸ ਅੰਦੋਲਨ ਦੇ ਵਿੱਚ ਵਧ ਰਹੀ ਲੋਕਾਂ ਦੀ ਸ਼ਮੂਲੀਅਤ ਦੇ ਕਾਰਨ ਹੀ ਹਰ ਤਰਾਂ ਦੀਆਂ ਮੁਸੀਬਤਾਂ ਨੂੰ ਝੱਲਦਾ ਹੋਇਆ ਇਹ ਅੰਦੋਲਨ ਅਜੇ ਤੱਕ ਬਰਕਰਾਰ ਹੈ। ਹੁਣ ਇੱਕ ਸਕੀਮ ਦੇ ਤਹਿਤ ਇਸ ਅੰਦੋਲਨ ਦੇ ਵਿਚ ਲੋਕਾਂ ਦੀ ਗਿਣਤੀ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕਿਸਮ ਦੇ ਨੁਕਸਾਨ ਨੂੰ ਹੋਣ ਤੋਂ ਰੋਕਿਆ ਜਾ ਸਕੇ।
ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਆਰਡੀਨੈਸਾਂ ਨੂੰ ਰੱਦ ਕਰਵਾਉਣ ਦੇ ਲਈ ਹੁਣ ਪਿੰਡ ਪੱਧਰ ਉੱਪਰ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਬੈਠਕਾਂ ਦੇ ਵਿੱਚ ਸਰਬ ਸੰਮਤੀ ਦੇ ਨਾਲ ਮਤੇ ਪਾਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਲਾਕ ਸ਼ੇਰਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਿੰਡ ਵਾਸੀਆਂ ਨੂੰ ਇਕੱਠੇ ਕਰ ਸਰਬਸੰਮਤੀ ਦੇ ਨਾਲ ਮਤੇ ਪਾਏ ਜਾ ਰਹੇ ਹਨ।
ਇਨ੍ਹਾਂ ਮਤਿਆਂ ਦੇ ਵਿਚ ਦਿੱਲੀ ਮੋਰਚੇ ਨੂੰ ਫਤਿਹ ਕਰਨ ਲਈ ਸਖ਼ਤੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹੁਣ ਇਸ ਕਿਸਾਨ ਮੋਰਚੇ ਦੇ ਵਿਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਜੁਰਮਾਨੇ ਲਗਾਏ ਜਾ ਰਹੇ ਹਨ।
ਇਸ ਦੇ ਨਾਲ ਹੀ ਜੁਰਮਾਨੇ ਨਾ ਦੇਣ ਦੀ ਹਾਲਤ ਵਿੱਚ ਉਕਤ ਵਾਸੀ ਦੇ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਸ਼ੇਰਪੁਰ ਦੇ ਪਿੰਡ ਈਨਾਂ ਬਾਜਵਾ ਵਿਖੇ ਪਾਏ ਗਏ ਮਤੇ ਅਨੁਸਾਰ ਹਰੇਕ ਪਰਿਵਾਰ 50 ਰੁਪਏ ਬਿੱਘਾ ਦੇ ਹਿਸਾਬ ਨਾਲ ਆਪਣਾ ਸਹਿਯੋਗ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿਚ ਦੇਵੇਗਾ।
ਜੋ ਵਿਅਕਤੀ ਇਸ ਸੰਘਰਸ਼ ਦੇ ਵਿਚ ਆਪ ਨਹੀਂ ਜਾ ਸਕਦਾ ਉਸ ਕੋਲੋਂ 300 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ 10 ਦਿਨਾਂ ਵਾਸਤੇ 3 ਹਜ਼ਾਰ ਰੁਪਏ ਲਏ ਜਾਣਗੇ। ਜੋ ਵਿਅਕਤੀ ਇਨ੍ਹਾਂ ਸ਼ਰਤਾਂ ਨੂੰ ਨਹੀ ਮੰਨੇਗਾ ਅਤੇ ਜੁਰਮਾਨਾ ਨਹੀਂ ਦੇਵੇਗਾ ਤਾਂ ਉਸ ਨੂੰ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ। ਇਸ ਮਤੇ ਦੇ ਨਾਲ ਕਿਸਾਨਾਂ ਦੇ ਵਿਚ ਆਪਸੀ ਭਾਈਚਾਰਕ ਸਾਂਝ ਦੇਖੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …