ਚੇਤਾਵਨੀ ਹੋਈ ਜਾਰੀ
ਇਹ ਸਾਲ ਕੋਰੋਨਾ ਨੇ ਸਾਰੇ ਸੰਸਾਰ ਤੇ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਹੀ ਸੰਸਾਰ ਤੇ ਲੱਖਾਂ ਦੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਇਸ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹਜਾਰਾਂ ਲੋਕਾਂ ਦੀ ਰੋਜ ਮੌਤ ਹੋ ਰਹੀ ਹੈ। ਓਥੇ ਹੁਣ ਅਮਰੀਕਾ ਤੋਂ ਇੱਕ ਮਾੜੀ ਖਬਰ ਆ ਰਹੀ ਹੈ ਜਿਸ ਦੇ ਬਾਰੇ ਵਿਚ ਸਰਕਾਰ ਦੁਆਰਾ ਚਿਤਾਵਨੀ ਜਾਰੀ ਕੀਤੀ ਗਈ ਹੈ।
ਅਮਰੀਕਾ ਦੇ ਟੈਕਸਾਸ ਸੂਬੇ ਦੇ ਦੱਖਣ-ਪੂਰਬ ਹਿੱਸੇ ਵਿਚ ਵਾਟਰ ਸਪਲਾਈ ਦੌਰਾਨ ਅਮੀਬਾ ਪਾਏ ਜਾਣ ਦੇ ਬਾਅਦ 8 ਸ਼ਹਿਰਾਂ ਦੇ ਵਸਨੀਕਾਂ ਨੂੰ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਅਮੀਬਾ ਬ੍ਰੇਨ ਮਤਲਬ ਦਿਮਾਗ ਖਾਣ ਵਾਲਾ ਹੈ। ਟੈਕਸਾਸ ਪ੍ਰਸ਼ਾਸਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਾਰੇ ਸਾਵਧਾਨ ਰਹਿਣ ਨਹੀਂ ਤਾਂ ਇਹ। ਤ ਬਾ – ਹੀ। ਲਿਆ ਸਕਦਾ ਹੈ।
ਟੈਕਸਾਸ ਕਮਿਸ਼ਨ ਨੇ ਵਾਵਾਤਾਰਨ ਗੁਣਵੱਤਾ ਦੇ ਆਧਾਰ ‘ਤੇ ਵਾਟਰ ਐ਼ਡਵਾਇਜ਼ਰੀ ਜਾਰੀ ਕਰ ਕੇ ਇੱਥੋਂ ਦੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਪਾਣੀ ਦੀ ਸਪਲਾਈ ਵਿਚ ਨਾਇਗੇਲੇਰੀਆ ਫਾਉਲੇਰੀ ਮਤਲਬ ਦਿਮਾਗ ਖਾਣ ਵਾਲਾ ਅਮੀਬਾ ਮੌਜੂਦ ਹੈ, ਇਸ ਲਈ ਲੋਕ ਇਸ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਟੈਕਸਾਸ ਕਮਿਸ਼ਨ ਵਾਤਾਵਰਨ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਬ੍ਰਾਜੋਸਪੋਰਟ ਵਾਟਰ ਅਥਾਰਿਟੀ ਦੇ ਨਾਲ ਮਿਲ ਕੇ ਜਲਦੀ ਤੋਂ ਜਲਦੀ ਪਾਣੀ ਦੀ ਮੌਜੂਦਾ ਸਮੱਸਿਆ ਨੂੰ ਹੱਲ ਕਰਨ ਵਿਚ ਜੁਟਿਆ ਹੈ।
ਸੈਂਟਰ ਫੌਰ ਡਿਜੀਜ਼ ਕੰਟਰੋਲ ਅਤੇ ਪ੍ਰੀਵੈਨਸ਼ਨ ਦੇ ਮੁਤਾਬਕ, ਦਿਮਾਗ ਖਾਣ ਵਾਲਾ ਇਹ ਅਮੀਬਾ ਆਮਤੌਰ ‘ਤੇ ਮਿੱਟੀ, ਗਰਮ ਪਾਣੀ ਦੇ ਕੁੰਡ, ਨਦੀ ਅਤੇ ਗਰਮ ਝਰਨਿਆਂ ਵਿਚ ਪਾਏ ਜਾਂਦੇ ਹਨ। ਇਹ ਅਮੀਬਾ ਸਫਾਈ ਦੀ ਕਮੀ ਰੱਖਣ ਵਾਲੇ ਸਵੀਮਿੰਗ ਪੂਲ ਵਿਚ ਵੀ ਮਿਲ ਸਕਦੇ ਹਨ। ਇਹ ਅਮੀਬਾ ਉਦਯੋਗਿਕ ਪਲਾਂਟ ਵਿਚੋਂ ਨਿਕਲਣ ਵਾਲੇ ਗਰਮ ਪਾਣੀ ਵੀ ਪਾਏ ਜਾਂਦੇ ਹਨ।
ਲੋਕਾਂ ਨੂੰ ਦਿੱਤੀ ਗਈ ਸਲਾਹ
ਪਾਣੀ ਨਾ ਵਰਤਣ ਦੀ ਐਡਵਾਇਜ਼ਰੀ ਲੇਕ ਜੈਕਸਨ, ਫ੍ਰੀਪੋਰਟ, ਐਂਗਲਟਨ, ਬ੍ਰਾਜੀਰੀਆ, ਰਿਚਵੁੱਡ, ਆਇਸਟਰ ਕ੍ਰੀਕ, ਕਲੂਟ ਅਤੇ ਰੋਜ਼ਨਬਰਗ ਇਲਾਕੇ ਲਈ ਜਾਰੀ ਕੀਤੀ ਗਈ ਹੈ। ਟੈਕਸਾਸ ਸੂਬੇ ਦੇ ਡਾਉ ਕੈਮੀਕਲ ਪਲਾਂਟ ਅਤੇ ਕਲੇਮੇਂਸ ਅਤੇ ਵਾਯਨੇ ਸਕੌਟ ਟੈਕਸਾਸ ਡਿਪਾਰਟਮੈਂਟ ਦੇ ਕ੍ਰਿਮੀਨਲ ਜਸਟਿਸ ਵਿਚ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਦੀ ਐਡਵਾਇਜ਼ਰੀ ਜ਼ਾਰੀ ਕੀਤੀ ਗਈ ਹੈ। ਲੇਕ ਜੈਕਸਨ ਇਲਾਕੇ ਵਿਚ ਅਮੀਬਾ ਵਾਲੇ ਪਾਣੀ ਦੀ ਵਰਤੋਂ ਨਾਲ ਆਫਤ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਪਾਣੀ ਵਿਚ ਅਮੀਬਾ ਨਿਕਲਨ ਦੀ ਘਟਨਾ ਦੀ ਸ਼ੁਰੂਆਤ 8 ਸਤੰਬਰ ਤੋਂ ਸ਼ੁਰੂ ਹੋ ਗਈ ਸੀ। ਅਮੀਬਾ ਦੇ ਮੌਜੂਦ ਹੋਣ ਦੀ ਗੱਲ ਉਦੋਂ ਪਤਾ ਚੱਲੀ ਜਦੋਂ ਇਕ 6 ਸਾਲਾ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਾਉਣ ਦੀ ਨੌਬਤ ਆਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …