ਆਈ ਤਾਜਾ ਵੱਡੀ ਖਬਰ
ਰੂਸ ਤੇ ਯੂਕ੍ਰੇਨ ਵਿਚਾਲੇ ਚਲ ਰਹੀ ਜੰਗ ਕਾਰਨ ਹੁਣ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ l ਜਿੱਥੇ ਦੋਵਾਂ ਦੇਸ਼ਾਂ ਦੇ ਵਿਚ ਕਾਫੀ ਤਣਾਅ ਬਣਿਆ ਹੋਇਆ ਹੈ ਉੱਥੇ ਹੀ ਪੂਰੀ ਦੁਨੀਆਂ ਭਰ ਵਿੱਚ ਵੀ ਵੱਧ ਰਹੀ ਲੜਾਈ ਦਾ ਖਤਰਾ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ । ਭਾਰਤ ਦੇਸ਼ ਤੇ ਵੀ ਇਸ ਵੱਧ ਰਹੀ ਜੰਗ ਦਾ ਪ੍ਰਭਾਵ ਮਹਿੰਗਾਈ ਦੇ ਰੂਪ ‘ਚ ਪੈਂਦਾ ਹੈ ਦਿਖਾਈ ਦੇ ਰਿਹਾ ਹੈ । ਦੂਜੇ ਪਾਸੇ ਯੂਕਰੇਨ ਵਿੱਚ ਵੀ ਹੁਣ ਤਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਹਮਲੇ ਵਿਚਕਾਰ ਜਿੱਥੇ ਹਰ ਦੇਸ਼ ਵੱਲੋਂ ਵੱਖੋ ਵੱਖਰੇ ਤਰੀਕੇ ਨਾਲ ਲੜਾਈ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ । ਇਹਨਾਂ ਹੀ ਨਹੀਂ ਸਗੋਂ ਅਮਰੀਕਾ ਸਮੇਤ ਉਸ ਦੇ ਸਹਿਯੋਗੀ ਦੇਸ਼ਾਂ ਨੇ ਰੂਸ ਦੇ ਅਧਿਕਾਰੀਅਾਂ ,ਕਾਰੋਬਾਰੀਅਾਂ ,ਬੈਂਕਾਂ ਅਤੇ ਪੂਰੇ ਆਰਥਿਕ ਖੇਤਰ ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ ।
ਇਸੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਤੀਜੇ ਵਿਸ਼ਵ ਯੁੱਧ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ । ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਯੂਕਰੇਨ ਤੇ ਰੂਸ ਵਿੱਚ ਵੱਧ ਰਹੀ ਜੰਗ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਸੰਦਰਭ ਵਿੱਚ ਕਿਹਾ ਹੈ ਕਿ ਰੂਸ ਤੇ ਜੋ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਇੱਕੋ ਇੱਕ ਵਿਕਲਪ ਤੀਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਵੇਗੀ l
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੋ ਬਾਈਡਨ ਵੱਲੋਂ ਇਕ ਨਿੱਜੀ ਚੈਨਲ ਤੇ ਦਿੱਤੇ ਗਏ ਇੰਟਰਵਿਊ ਦੌਰਾਨ ਕਿਹਾ ਗਿਆ ਹੈ ਤੇ ਇੰਟਰਵਿਊ ਵਿਚ ਕਿਹਾ ਹੈ ਕਿ ਇਕ ਵਿਕਲਪ ਹੈ ਕਿ ਰੂਸ ਨਾਲ ਯੁੱਧ ਲੜਿਆ ਜਾਵੇ ਅਤੇ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕੀਤੀ ਜਾਵੇ , ਇਸ ਤੋਂ ਇਲਾਵਾ ਦੂਜਾ ਵਿਕਲਪ ਇਹ ਯਕੀਨੀ ਕੀਤਾ ਜਾਵੇ ਕਿ ਜਿਹੜੇ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਕੰਮ ਕਰਨ ਜਾ ਰਹੇ ਹਨ , ਓਹਨਾ ਨੂੰ ਇਸ ਦਾ ਮੁਆਵਜ਼ਾ ਚੁਕਾਉਣਾ ਪਵੇ ।
ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਹੁਣ ਰੂਸ ਤੇ ਯੂਕਰੇਨ ਦੇ ਵਿਚ ਵੱਧ ਰਹੇ ਯੁੱਧ ਵਿਚਕਾਰ ਸਾਹਮਣੇ ਆ ਰਹੀਆਂ ਹਨ ਉਸ ਦੇ ਚੱਲਦੇ ਓਥੇ ਕਾਫੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਯੂਕ੍ਰੇਨ ਦੇ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਵੀ ਲਗਾਤਾਰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …