Breaking News

ਹੁਣੇ ਹੁਣ ਪੰਜਾਬ ਚ ਕੋਰੋਨਾ ਕਰਕੇ 30 ਸਤੰਬਰ ਤਕ ਹੋ ਗਿਆ ਇਹ ਐਲਾਨ

ਹੁਣੇ ਆਈ ਤਾਜਾ ਵੱਡੀ ਖਬਰ

ਚੰਡੀਗੜ੍ਹ— ਪੰਜਾਬ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 30 ਸਤੰਬਰ 2020 ਤੱਕ ਵਿਭਾਗੀ ਤਬਾਦਲੇ ਅਤੇ ਛੁੱਟੀਆਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਲਾਗੂ ਹੋਣਗੇ।ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਦੇ ਮੌਜੂਦ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕੋਰੋਨਾ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅਤੇ ਵਧੀਆ ਢੰਗ ਨਾਲ ਪੂਰਾ ਕਰਨ ਲਈ ਸਾਰੇ ਅਧਿਕਾਰੀਆਂ-ਮੈਡੀਕਲ ਸਟਾਫ/ਪੈਰਾ ਮੈਡੀਕਲ ਸਟਾਫ ਦਾ ਆਪਣੇ ਸਟੇਸ਼ਨਾਂ ‘ਤੇ ਤਾਇਨਾਤ ਰਹਿਣਾ ਜ਼ਰੂਰਤੀ ਹੋ ਗਿਆ ਹੈ।

ਇਸ ਦੌਰਾਨ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ ਮੈਟਰਨਿਟੀ ਲੀਵ ਅਤੇ ਚਾਈਲਡ ਕੇਅਰ ਲੀਵ ਮਾਮਲਿਆਂ ‘ਚ ਹੀ ਛੁੱਟੀ ਸੰਬੰਧਿਤ ਛੂਟ ਹੋਵੇਗੀ। ਸਿੱਧੂ ਨੇ ਦੱਸਿਆ ਕਿ ਇਹ ਹੁਕਮ ਵਿਭਾਗ ਦੇ ਰੈਗੂਲਰ ਅਫਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗ/ਸੰਸਥਾਵਾਂ ‘ਚ ਠੇਕੇ/ਆਊਟਸੋਰਸਿੰਗ ਦੇ ਆਧਾਰ ‘ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ‘ਤੇ ਲਾਗੂ ਹੋਣਗੇ।

ਕੋਰੋਨਾ ਨੇ ਸਾਰੇ ਪਾਸੇ ਹਾਹਕਾਰ ਮਚਾਈ ਹੋਈ ਹੈ। ਪੰਜਾਬ ਚ ਵੀ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਆ ਰਹੇ ਹਨ ਹਰ ਰੋਜ ਹੀ ਲੋਕਾਂ ਦੀ ਜਾਨ ਵੀ ਇਸ ਵਾਇਰਸ ਨਾਲ ਜਾ ਰਹੀ ਹੈ। ਲੋਕ ਬਿੰਨਾ ਮਤਲਬ ਦੇ ਘਰਾਂ ਤੋਂ ਬਾਹਰ ਘੁੰਮਦੇ ਆਮ ਹੀ ਦੇਖੇ ਜਾ ਰਹੇ ਹਨ। ਜਦੋਂ ਪੰਜਾਬ ਵਿਚ 100 ਤੋਂ ਘਟ ਮਰੀਜ ਸਨ ਤਦ ਤਾਂ ਲੋਕ ਘਰਾਂ ਅੰਦਰ ਟਿਕ ਕੇ ਬੈਠੇ ਸਨ ਪਰ ਹੁਣ ਏਨੇ ਜਿਆਦਾ ਕੇਸਾਂ ਦੇ ਆਉਣ ਤੋਂ ਬਾਅਦ ਵੀ ਲੋਕੀ ਬਿਨਾ ਕੰਮ ਦੇ ਬਾਹਰ ਘੁੰਮ ਫਿਰ ਰਹੇ ਹਨ।ਜਿਸ ਨਾਲ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।

Check Also

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ …