ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਕਿ ਜਿੰਦਗੀ ਦੇ ਵਿੱਚ ਸੱਚਾ ਸਾਥ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ। ਪਰ ਇਹ ਜਦੋਂ ਮਿਲ ਜਾਂਦਾ ਹੈ ਤਾਂ ਇਸ ਨੂੰ ਵੱਖ ਕਰਨਾ ਕਿਸੇ ਇਨਸਾਨ ਦੇ ਵੱਸ ਦੀ ਗੱਲ ਤਾਂ ਕੀ, ਮੌਤ ਵੀ ਇਸ ਨੂੰ ਵੱਖ ਨਹੀਂ ਕਰ ਸਕਦੀ। ਬੀਤੇ ਦਿਨੀਂ ਫਿਲਮੀ ਜਗਤ ਤੋਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਕੋਰੋਨਾ ਦੀ ਵਜ੍ਹਾ ਕਾਰਨ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਇੱਥੇ ਇੱਕ ਬੜੀ ਦੁੱਖ ਭਰੀ ਖ਼ਬਰ ਫਿਲਮੀ ਜਗਤ ਤੋਂ ਆ ਰਹੀ ਹੈ ਜਿੱਥੇ ਕੋਰੋਨਾ ਦੀ ਬਿਮਾਰੀ ਕਾਰਨ ਜਿੱਥੇ ਪਹਿਲਾਂ ਇਕ ਭਰਾ ਇਸ ਦੁਨੀਆਂ ਤੋਂ ਰੁਖ਼ਸਤ ਹੋਇਆ ਉੱਥੇ ਹੀ ਦੂਜਾ ਭਰਾ ਉਸ ਦੇ ਬਿਨਾ ਜੀਅ ਨਹੀਂ ਸਕਿਆ ਅਤੇ ਅੱਜ ਉਸਦੀ ਮੌਤ ਹੋ ਗਈ।
ਇੱਥੇ ਅਸੀਂ ਗੱਲ ਕਰ ਰਹੇ ਹਾਂ ਹਿੰਦੀ ਅਤੇ ਗੁਜਰਾਤੀ ਫ਼ਿਲਮਾਂ ਦੇ ਸੁਪਰ-ਸਟਾਰ ਨਰੇਸ਼ ਕਨੋਦੀਆ ਦੀ। ਜੋ ਪਿਛਲੇ ਕਾਫੀ ਸਮੇਂ ਤੋਂ ਕੋਰੋਨਾ ਵਾਇਰਸ ਦਾ ਸ਼ਿ-ਕਾ- ਰ ਸਨ ਅਤੇ ਹਸਪਤਾਲ ਵਿੱਚ ਬੀਤੇ ਚਾਰ ਦਿਨਾਂ ਤੋਂ ਦਾਖ਼ਲ ਸਨ। ਉਹਨਾਂ ਦਾ ਇਲਾਜ ਗੁਜਰਾਤ ਅਹਿਮਦਾਬਾਦ ਦੇ ਯੂ.ਐੱਨ. ਮਹਿਤਾ ਇੰਸੀਚਿਊਟ ਵਿੱਚ ਚੱਲ ਰਿਹਾ ਸੀ। ਮਗਰ 71 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਗੁਜਰਾਤੀ ਫਿਲਮ ਇੰਡਸਟਰੀ ਦੇ ਵਿੱਚ ਉਹ ਇਕ ਮਹਾਨ ਕਲਾਕਾਰ ਸਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਦਮ ‘ਤੇ ਆਪਣੇ ਲੱਖਾਂ ਕਰੋੜਾਂ ਫ਼ੈਨ ਬਣਾਏ ਸਨ। ਨਰੇਸ਼ ਕਨੋਦੀਆ ਨੂੰ ਗੁਜਰਾਤੀ ਫਿਲਮ ਇੰਡਸਟਰੀ ਦੇ ਵਿੱਚ ਅਮਿਤਾਭ ਬੱਚਨ ਵਜੋਂ ਜਾਣਿਆ ਜਾਂਦਾ ਸੀ।
ਉਨ੍ਹਾਂ ਦੀ ਹੋਈ ਇਸ ਮੌਤ ਉੱਪਰ ਬਹੁਤ ਸਾਰੇ ਲੋਕਾਂ ਨੇ ਸ਼ੋਕ ਵਿਅਕਤ ਕੀਤਾ ਜਿਸ ਵਿੱਚ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਟਵੀਟ ਕਰ ਮ੍ਰਿਤਕ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ। ਇਸ ਇੰਡਸਟਰੀ ਦੇ ਵਿੱਚ ਮਹੇਸ਼-ਨਰੇਸ਼ ਦੀ ਜੋੜੀ ਨੂੰ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ। ਨਰੇਸ਼ ਦੇ ਵੱਡੇ ਭਰਾ ਮਹੇਸ਼ ਕਨੋਦੀਆ ਇੱਕ ਬਹੁਤ ਵੱਡੇ ਫਿਲਮੀ ਸੰਗੀਤ ਅਤੇ ਗੀਤਕਾਰ ਸਨ। ਜਿਨ੍ਹਾਂ ਦਾ ਦੋ ਦਿਨ ਪਹਿਲਾਂ 83 ਸਾਲ ਦੀ ਉਮਰ ਦੇ ਵਿੱਚ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ।
ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੌਤ ਵੀ ਦੋਵਾਂ ਭਰਾਵਾਂ ਨੂੰ ਜੁਦਾ ਨਹੀਂ ਕਰ ਪਾਈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹੇਸ਼ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਕਦੋਨੀਆ ਭਰਾਵਾਂ ਦੇ ਰਾਜਨੀਤੀ ਨਾਲ ਗੂੜੇ ਸਬੰਧ ਸਨ। ਨਰੇਸ਼ ਕਨੋਦੀਆ ਨੇ ਪਾਟਾਨ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜੀ ਅਤੇ ਜਿੱਤੀ ਸੀ। ਜਦ ਕਿ ਮਹੇਸ਼ ਪੰਜ ਵਾਰ ਭਾਜਪਾ ਦੇ ਸੰਸਦ ਮੈਂਬਰ ਰਹਿ ਚੁੱਕੇ ਸਨ ਅਤੇ ਹੁਣ ਨਰੇਸ਼ ਕਨੋਦੀਆ ਦਾ ਪੁੱਤਰ ਹਿਤੂ ਕਨੋਦੀਆ ਭਾਜਪਾ ਦੀ ਏਡਰ ਸੀਟ ਤੋਂ ਵਿਧਾਇਕ ਹੈ ਅਤੇ ਨਾਲ ਹੀ ਗੁਜਰਾਤੀ ਫਿਲਮ ਇੰਡਸਟਰੀ ਵਿੱਚ ਸੁਪਰ ਸਟਾਰ ਵੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …