ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਲਗਾਤਾਰ ਵੈਸ਼ਵਿਕ ਮਹਾਂਮਾਰੀ ਦੇ ਮਾਮਲੇ ਸਾਹਮਣੇ ਆਏ ਰਹੇ ਹਨ। ਪੂਰੀ ਦੁਨੀਆਂ ਵਿਚ ਇਸ ਵਾਇਰਸ ਦੇ ਕਰਕੇ ਲਈ ਮੌਤਾਂ ਹੋ ਗਈਆਂ ਹਨ । ਸਰਕਾਰਾਂ ਲਗਾਤਾਰ ਇਸ ਵਾਇਰਸ ਨੂੰ ਖਤਮ ਕਰਨ ਲਈ ਕੋਸ਼ਿਸਾਂ ਕਰ ਰਹੀਆਂ ਹਨ। ਕਰੋਨਾ ਦਾ ਦੂਜਾ ਰੂਪ ਬੇਹੱਦ ਭਿਆਨਕ ਨਜਰ ਆ ਰਿਹਾ ਹੈ। ਇਸ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਭਾਜੜਾਂ ਪਾ ਦਿੱਤੀਆਂ ਹਨ। ਲਗਾਤਾਰ ਸਾਹਮਣੇ ਆ ਰਹੇ ਤਿੰਨ ਲੱਖ ਦੇ ਕਰੀਬ ਮਾਮਲੇ ਸਰਕਾਰ ਅਤੇ ਲੋਕਾਂ ਵਿਚ ਵੀ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ। ਹੁਣ ਇਕ ਵਾਰ ਫਿਰ ਅਜਿਹੀ ਖਬਰ ਸਾਹਮਣੇ ਆ ਗਈ ਹੈ, ਜਿਸਨੇ ਸਭ ਨੂੰ ਦੁੱਖ ਵਿਚ ਪਾ ਦਿੱਤਾ ਹੈ।
ਜਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕਰੋਨਾ ਵਾਇਰਸ ਨਾਲ ਲੜਦੇ ਲੜਦੇ ਮੌਤ ਹੋ ਗਈ ਹੈ। ਉਹ ਕਰੋਨਾ ਵਾਇਰਸ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸੀ, ਅਤੇ ਉਨ੍ਹਾਂ ਨੇ ਆਖਰੀ ਸਾਹ ਫੋਰਟਿਸ ਹਸਪਤਾਲ ਵਿਚ ਲਿਆ। ਉਨ੍ਹਾਂ ਦੀ ਹੋਈ ਅਚਾਨਕ ਮੌਤ ਨਾਲ ਇਲਾਕੇ ਦੇ ਨਾਲ ਨਾਲ ਸਿਆਸਤਦਾਨਾਂ ਵਿਚ ਵੀ ਸੋਗ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਇਸ ਮੰਦਭਾਗੀ ਦੁਖਦ ਖਬਰ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਉਨਾਂ ਦੇ ਅਕਾਲ ਚਲਾਣੇ ਉੱਤੇ ਹਰ ਕੋਈ ਡੂੰਘਾ ਦੁੱਖ ਜਤਾ ਰਿਹਾ ਹੈ। ਇਸ ਵੇਲੇ ਪੰਜਾਬ ਵਿੱਚ ਗ਼ੰਮ ਦਾ ਮਹਿਲ ਪੈਦਾ ਹੋ ਚੁੱਕਾ ਹੈ।
ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਦੇਸ਼ ਨੂੰ ਅਜਾਦ ਕਰਵਾਉਣ ਲਈ ਬੇਹੱਦ ਵੱਡਾ ਯੋਗਦਾਨ ਮਨਿਆਂ ਜਾਂਦਾ ਹੈ । ਉਨ੍ਹਾਂ ਨੇ ਛੋਟੀ ਉਮਰੇ ਹੀ ਆਪਣੀ ਸ਼ਹੀਦੀ ਦੇਸ਼ ਲਈ ਦੇ ਦਿੱਤੀ ਸੀ। ਉਨ੍ਹਾਂ ਦਾ ਪਰਿਵਾਰ ਪੰਜਾਬ ਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਹੁਣ ਉਨ੍ਹਾਂ ਦੇ ਭਤੀਜੇ ਅਭੈ ਸਿੰਘ ਦੀ ਕਰੋਨਾ ਦੇ ਚਲਦੇ ਹੋਈ ਮੌਤ ਤੋਂ ਬਾਅਦ ਸਿਆਸਤਦਾਨ ਇਸ ਉਤੇ ਦੁੱਖ ਪ੍ਰਗਟਾ ਰਹੇ ਹਨ। ਪੂਰੇ ਇਲਾਕੇ ਵਿਚ ਇਸ ਵੇਲੇ ਗੰਮ ਦਾ ਮਾਹੌਲ ਹੈ।ਦਸਣਾ ਬਣਦਾ ਹੈ ਕਿ ਆਪਣੇ ਸੋਗ ਭਾਸ਼ਨ ਵਿੱਚ ਮੰਤਰੀ ਵਲੋਂ ਅਭੈ ਸਿੰਘ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਇੱਕ ਉੱਘੇ ਸਮਾਜਸੇਵੀ ਦੱਸਿਆ ਗਿਆ ।
ਅਭੈ ਸਿੰਘ ਲਗਾਤਾਰ ਸਮਾਜ ਵਿਚ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਕੰਮ ਕਰ ਰਹੇ ਸਨ। ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਉਹ ਹਰ ਇਕ ਯਤਨ ਕਰਨ ਵਿਚ ਲੱਗੇ ਹੋਏ ਸਨ। ਇਸ ਮੌਕੇ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਦਿਲੋ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੇ ਛੋਟੇ ਭਰਾ ਕੁਲਬੀਰ ਸਿੰਘ ਜੀ ਦੇ ਪੁੱਤਰ ਅਭੈ ਸਿੰਘ ਸਨ ,ਜਿਨ੍ਹਾਂ ਦੇ ਜਾਣ ਨਾਲ ਹਰ ਕੋਈ ਗਹਿਰੇ ਦੁੱਖ ਵਿਚ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …