ਆਈ ਤਾਜਾ ਵੱਡੀ ਖਬਰ
ਹੁਣ ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ। ਜੋ ਮਾਹੌਲ ਨੂੰ ਹੋਰ ਗ-ਮ-ਗੀ-ਨ ਬਣਾ ਦਿੰਦੀਆਂ ਹਨ। ਕੁਝ ਮਹੀਨਿਆਂ ਪਹਿਲਾਂ ਸ਼ੁਰੂ ਹੋਈ ਆਬੋ ਹਵਾ ਨੇ ਇਸ ਵਰ੍ਹੇ ਦੀਆਂ ਸਾਰੀਆਂ ਰੌਣਕਾਂ ਨੂੰ ਹਨੇਰੇ ਦੇ ਕਿਸੇ ਖੂੰਜੇ ਵਿੱਚ ਦਬਾ ਕੇ ਰੱਖ ਦਿੱਤਾ। ਲੋਕਾਂ ਦੀਆਂ ਹਸਰਤਾਂ ਜਿਨ੍ਹਾਂ ਦੀ ਪੂਰੀ ਹੋਣ ਦੀ ਚਾਹਤ ਇਸ ਵਰ੍ਹੇ ਵਿੱਚ ਰੱਖੀ ਗਈ ਸੀ,ਸਭ ਮਿੱਟੀ ਵਿੱਚ ਮਿਲ ਗਈਆਂ। ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਸ ਵਰ੍ਹੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਲੋਕਾਂ ਦੀਆਂ ਅੱਖਾਂ ਨੂੰ ਨਮ ਕਰ ਗਈਆਂ।
ਬਹੁਤ ਸਾਰੇ ਲੋਕ ਕਰੋਨਾ ਦੀ ਚਪੇਟ ਵਿਚ ਆ ਗਏ ,ਤੇ ਕੁਝ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਗਏ,ਤੇ ਕੁਝ ਬਿਮਾਰੀਆਂ ਦੇ ਚੱਲਦੇ ਹੋਏ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਇਸ ਵਰ੍ਹੇ ਫ਼ਿਲਮੀ ਜਗਤ, ਰਾਜਨੀਤਿਕ ਜਗਤ, ਸਾਹਿਤਕ ਅਤੇ ਕਲਾ ਜਗਤ ਦੇ ਕਈ ਮਹਾਨ ਸਿਤਾਰੇ ਅਕਾਲ ਚਲਾਣਾ ਕਰ ਗਏ ਅਤੇ ਲੋਕ ਦੁੱਖਾਂ ਦੇ ਆਲਮ ਹੇਠ ਦੱਬੇ ਮਹਿਸੂਸ ਹੋ ਰਹੇ ਨੇ। ਇੱਕ ਹੋਰ ਮੰ-ਦ-ਭਾ-ਗੀ ਖ਼ਬਰ ਰਾਜਨੀਤਿਕ ਜਗਤ ਤੋਂ ਸਾਹਮਣੇ ਆਈ ਹੈ। ਜਿੱਥੇ ਸਾਬਕਾ ਮੁੱਖ ਮੰਤਰੀ ਦੀ ਹੋਈ ਅਚਾਨਕ ਮੌਤ ਕਰਨ ਸਭ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਮਾਧਵ ਸਿੰਘ ਸੋਲੰਕੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹ ਗੁਜਰਾਤ ਦੀ ਸੱਤਾ ਵਿੱਚ 1980 ਵਿੱਚ ਪਹਿਲੀ ਵਾਰ ਸੱਤਾ ਵਿਚ ਆਏ ਸਨ। ਉਹ 1973 ਤੋਂ1975 ਤੇ 1982 ਤੋਂ 1985 ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦਾ 182 ਵਿੱਚੋਂ 149 ਸੀਟਾਂ ਜਿੱਤਣ ਦੇ ਵਿਧਾਨ ਸਭਾ ਦੇ ਰਿਕਾਰਡ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਹੀਂ ਤੋੜ ਸਕੇ। ਉਹ 94 ਵਰ੍ਹਿਆਂ ਦੇ ਸਨ।
ਉਹ ਕਾਂਗਰਸ ਪਾਰਟੀ ਦੇ ਦਿਗਜ਼ ਨੇਤਾ ਅਤੇ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਦਿਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਧਵ ਸੋਲੰਕੀ ਦੇ ਪੁੱਤਰ ਭਰਤ ਸੋਲੰਕੀ ਨਾਲ ਗੱਲਬਾਤ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਮਾਧਵ ਸਿੰਘ ਸੋਲੰਕੀ ਦੀ ਮੌਤ ਤੇ ਸ਼ੋਕ ਜ਼ਾਹਿਰ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਉਹ ਇੱਕ ਦਿੱਗਜ ਲੀਡਰ ਸਨ ਜਿਨ੍ਹਾਂ ਦਹਾਕਿਆਂ ਤੱਕ ਗੁਜਰਾਤ ਦੀ ਸਿਆਸਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਧਰ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਵੱਲੋਂ ਵੀ ਮਾਧਵ ਸਿੰਘ ਸੋਲੰਕੀ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਨਿਆਂ ਨੂੰ ਬੜ੍ਹਾਵਾ ਦੇਣ ਲਈ ਉਨ੍ਹਾਂ ਦੇ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …