Breaking News

ਹੁਣੇ ਹੁਣੇ ਸਾਬਕਾ ਮੁਖ ਮੰਤਰੀ ਦੇ ਘਰੇ ਪਿਆ ਮਾਤਮ ,ਹੋਈ ਮੌਤ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਇਸ ਸਮੇਂ ਆਪਣਾ ਰੂਪ ਦਿਖਾ ਰਿਹਾ ਹੈ ਕਿਉਂਕਿ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਦੀ ਦੂਸਰੀ ਵੱਡੀ ਲਹਿਰ ਸ਼ੁਰੂ ਹੋ ਚੁੱਕੀ ਹੈ ਜਿਸ ਕਾਰਨ ਹੁਣ ਪਹਿਲਾਂ ਨਾਲੋਂ ਵਧ ਦੇ ਨਾਲ ਇਹ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਹੁਣ ਇਸ ਬਿਮਾਰੀ ਦੇ ਕਾਰਨ ਨਵੇਂ ਮਾਮਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਦੇਸ਼ ਦੇ ਅੰਦਰ ਵੀ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਦੇਖਿਆ ਗਿਆ ਹੈ।

ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਪਰਿਵਾਰ ਦੇ 5 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਇਨ੍ਹਾਂ ਨੂੰ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਹੁਣ ਬੜੇ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਸਾਬਕਾ ਮੁੱਖ ਮੰਤਰੀ

ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਜਾ ਦਾ ਕੋਰੋਨਾ ਕਾਰਨ ਅੱਜ ਦਿਹਾਂਤ ਹੋ ਗਿਆ ਹੈ। ਸੰਤੋਸ਼ ਸ਼ੈਲਜਾ ਦੀ ਉਮਰ 75 ਸਾਲ ਸੀ ਅਤੇ ਉਹ ਚਾਰ ਦਿਨ ਪਹਿਲਾਂ ਹੀ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕਾਂਗੜਾ ਦੇ ਸੀ ਐਮ ਓ ਡਾਕਟਰ ਗੁਰਦਰਸ਼ਨ ਗੁਪਤਾ ਨੇ ਕੀਤੀ। ਦੱਸ ਦੇਈਏ ਕਿ ਸ਼ਾਂਤਾ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਹਸਪਤਾਲ ਦਾਖ਼ਲ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਫੋਨ ਜ਼ਰੀਏ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਗਿਆ ਸੀ।

ਬੀਤੇ ਦਿਨੀਂ ਸ਼ਾਂਤਾ ਕੁਮਾਰ ਨੇ ਹਸਪਤਾਲ ਵਿੱਚੋਂ ਹੀ ਫੇਸਬੁੱਕ ਉੱਪਰ ਇੱਕ ਭਾਵੁਕ ਪੋਸਟ ਵਿੱਚ ਲਿਖਿਆ ਸੀ ਕਿ ਮੇਰਾ ਪੂਰਾ ਪਰਿਵਾਰ ਕੋਰੋਨਾ ਆਫ਼ਤ ਮੋੜ ‘ਤੇ ਖੜਾ ਹੋਇਆ ਹੈ। ਮੈਂ ਹੀ ਕਿਉਂ ਅੱਜ ਪੂਰੀ ਦੁਨੀਆਂ ਇਸ ਤ੍ਰਾ-ਸ-ਦੀ ਨਾਲ ਜੂਝ ਰਹੀ ਹੈ। ਦੁਨੀਆਂ ਦੇ ਇਤਿਹਾਸ ਦਾ ਇਹ ਪਹਿਲਾ ਸੰ-ਕ-ਟ ਪਤਾ ਨਹੀਂ ਕਦੋਂ ਟਲੇਗਾ।

ਮੇਰੀ ਧਰਮ ਪਤਨੀ ਤਿੰਨ ਦਿਨਾਂ ਤੋਂ ਕੋਰੋਨਾ ਪੀੜਤ ਹੈ ਅਤੇ ਟਾਂਡਾ ਹਸਪਤਾਲ ਵਿੱਚ ਹੈ, ਅੱਜ ਮੈਂ ਵੀ ਇਥੇ ਉਨ੍ਹਾਂ ਕੋਲ ਆ ਗਿਆ। ਤਿੰਨ ਦਿਨ ਬਾਅਦ ਮੈਨੂੰ ਵੇਖ ਕੇ ਉਹ ਮੁਸਕਰਾਈ ਅਤੇ ਨਮ ਅੱਖਾਂ ਨਾਲ ਅਸੀਂ ਇਕ ਦੂਜੇ ਨੂੰ ਵੇਖਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਅਸੀਂ ਦੋਵੇਂ ਇੱਕ ਦੂਜੇ ਨੂੰ ਵੇਖਦੇ ਰਹੇ, ਜ਼ਿਆਦਾ ਕੁਝ ਕਹਿ ਨਾ ਸਕੇ ਪਰ ਬਿਨਾਂ ਕਹੇ ਪਤਾ ਨਹੀਂ ਕਿੰਨਾ ਕੁੱਝ ਕਹਿੰਦੇ ਅਤੇ ਸੁਣਦੇ ਰਹੇ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …