Breaking News

ਹੁਣੇ ਹੁਣੇ ਯੋਗਰਾਜ ਸਿੰਘ ਬਾਰੇ ਆਈ ਅਜਿਹੀ ਖਬਰ ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਦੇ ਬਾਰੇ ਵਿਚ ਆ ਰਹੀ ਹੈ ਉਹਨਾਂ ਨੇ ਪੰਜਾਬ ਦੇ ਕਲਾਕਾਰਾਂ ਬਾਰੇ ਇੱਕ ਵੱਡੀ ਗਲ੍ਹ ਦਸੀ ਹੈ ਕੇ ਪੰਜਾਬ ਦੇ ਕਲਾਕਾਰ ਕਿਸਾਨਾਂ ਦੇ ਨਾਲ ਧਰਨਿਆਂ ਤੇ ਕਿਓਂ ਜਾ ਰਹੇ ਹਨ। ਇਸ ਖਬਰ ਦੀ ਸਾਰੇ ਪਾਸੇ ਪੂਰੀ ਚਰਚਾ ਹੋ ਰਹੀ ਹੈ। ਜਿਵੇਂ ਕੇ ਸਭ ਨੂੰ ਪਤਾ ਹੀ ਹੈ ਕੇ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਬਿੱਲਾਂ ਦਾ ਕਿਸਾਨਾਂ ਵਲੋਂ ਵੱਖ ਵੱਖ ਤਰੀਕਿਆਂ ਨਾਲ ਵਿਰੋਧ ਕੀਤਾ ਜਾ ਰਿਹਾ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਦੇ ਵਿਰੋਧ ਵਿਚ ਕਿਸਾਨਾਂ ਅਤੇ ਪੰਜਾਬੀ ਕਲਾਕਾਰਾਂ ਵਲੋਂ ਥਾਂ-ਥਾਂ ਉੱਤੇ ਧਰਨੇ ਲਾਏ ਜਾ ਰਹੇ ਹਨ। ਇਨ੍ਹਾਂ ਧਰਨਿਆਂ ਵਿਚ ਪੰਜਾਬੀ ਕਲਾਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਇਕ ਨਿੱਜੀ

ਚੈਨਲ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਕਿਹਾ ਕਿ ਕਿਸਾਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਭੇਜਣਾ ਚਾਹੀਦਾ ਹੈ। ਉਹ ਸਰਕਾਰ ਨਾਲ ਗੱਲ ਕਰ ਸਕਦਾ ਹੈ। ਕਿਸਾਨ ਜੇਕਰ ਮੈਨੂੰ ਕਹਿਣਗੇ ਤਾਂ ਮੈਂ ਕੇਂਦਰ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਹਾਂ ਅਤੇ ਮੇਰੀ ਗੱਲ ਕੇਂਦਰ ਸਰਕਾਰ ਸੁਣੇਗੀ। ਇਸ ਤੋਂ ਇਲਾਵਾ ਯੋਗਰਾਜ ਸਿੰਘ ਨੇ ਕਿਹਾ ਹੈ ਕਿ ਧਰਨਿਆਂ ਉੱਤੇ ਕਲਾਕਾਰ ਦਾ ਜਾਣਾ ਸਿਰਫ਼ ਇਕ ਡਰਾਮਾ ਹੀ ਹੈ। ਗਾਇਕ ਸਿਰਫ਼ ਤਸਵੀਰਾਂ ਖਿਚਾਉਣ ਅਤੇ ਲੋਕਾਂ ਵਿਚ ਸ਼ੌਹਰਤ ਪਾਉਣ ਲਈ ਧਰਨੇ ਉੱਤੇ ਜਾਂਦੇ ਹਨ। ਯੋਗਰਾਜ ਸਿੰਘ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਜੇਕਰ ਅੰਨਦਾਤਾ ਹੀ ਨਹੀਂ ਰਹੇਗਾ ਫਿਰ ਦੇਸ਼ ਕਿਵੇਂ ਚੱਲੇਗਾ।

ਸਨੀ ਦਿਓਲ ਅਤੇ ਹੰਸ ਰਾਜ ਹੰਸ ਨੂੰ ਕਿਹਾ ਪੰਜਾਬ ਦੇ ਗੱ ਦਾ – ਰ
ਯੋਗਰਾਜ ਸਿੰਘ ਨੇ ਕਿਹਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਹੰਸ ਰਾਜ ਹੰਸ ਪੰਜਾਬ ਦੇ ਗੱ ਦਾ – ਰ ਹਨ। ਉਨ੍ਹਾਂ ਨੇ ਪੰਜਾਬ ਦੀ ਧਰਤੀ ਨਾਲ ਗੱਦਾਰੀ ਕੀਤੀ ਹੈ। ਯੋਗਰਾਜ ਨੇ ਕਿਹਾ ਕਿ ਸਨੀ ਦਿਓਲ ਅਤੇ ਹੰਸ ਰਾਜ ਹੰਸ ਯੈਸ ਮੈਨ ਬਣੇ ਹੋਏ ਹਨ ਅਤੇ ਸਰਕਾਰ ਦੀ ਚਮਚਾਗਿਰੀ ਕਰ ਰਹੇ ਹਨ। ਇਨ੍ਹਾਂ ਨੂੰ ਸਰਕਾਰ ਨਾਲ ਖੇਤੀ ਬਿੱਲਾਂ ਉੱਤੇ ਗੱਲ ਕਰਨੀ ਚਾਹੀਦੀ ਸੀ। ਇਸ ਤੋਂ ਇਲਾਵਾ ਯੋਗਰਾਜ ਨੇ ਕਿਹਾ ਹੈ ਕਿ ਦਲੇਰ ਮਹਿੰਦੀ, ਸਨੀ ਦਿਓਲ ਅਤੇ ਹੰਸ ਰਾਜ ਹੰਸ ਨੇ ਕਦੇ ਖੇਤੀ ਨਹੀਂ ਕੀਤੀ, ਅੱਜ ਇਹ ਖੇਤੀ ਦੀ ਗੱਲ ਕਰ ਰਹੇ ਹਨ। ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਦੱਸਣਯੋਗ ਹੈ ਕਿ 25 ਸਤੰਬਰ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿਸਾਨ ਅਤੇ ਕਲਾਕਾਰ ਮਿਲ ਕੇ ਧਰਨੇ ਲਾ ਰਹੇ ਹਨ ਅਤੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਅੱਜ ਬਟਾਲਾ ਵਿਚ ਵੱਡੇ ਪੱਧਰ ਉੱਤੇ ਧਰਨਾ ਲਾਇਆ ਗਿਆ ਹੈ, ਜਿਸ ਵਿਚ ਪੰਜਾਬੀ ਕਲਾਕਾਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਹੈ। ਇਸ ਬਿੱਲ ਖ਼ਿਲਾਫ਼ ਹਰ ਸਿਆਸੀ ਪਾਰਟੀ ਇੱਕ ਮੰਚ ਉੱਤੇ ਇੱਕਠੀਆਂ ਹੋ ਗਈਆਂ ਹਨ।

ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ। ਗਾਇਕ ਸਿੱਪੀ ਗਿੱਲ ਨੇ ‘ਆਸ਼ਿਕ਼ ਮਿੱਟੀ ਦੇ’ ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ ‘ਅੱਖਾਂ ਖੋਲ੍ਹ’ ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …