ਅਜੇ ਦੇਵਗਨ ਦੇ ਘਰੇ ਪਿਆ ਮਾਤਮ ਹੋਈ ਮੌਤ
ਇਹ ਸਾਲ 2020 ਬਾਲੀਵੁੱਡ ਲਈ ਬਹੁਤ ਖਰਾਬ ਚੱਲ ਰਿਹਾ ਹੈ ਜਿੱਥੇ ਇਕ ਤੋਂ ਬਾਅਦ ਇਕ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਬੀਤੇ ਕੁਝ ਕੁ ਦਿਨਾਂ ਦੇ ਵਿਚ ਬਹੁਤ ਸਾਰੇ ਫ਼ਿਲਮੀ ਸਿਤਾਰੇ ਇਸ ਦੁਨੀਆਂ ਨੂੰ ਸਦਾ ਲਈ ਛੱਡ ਕੇ ਚਲੇ ਗਏ। ਅਤੇ ਹੁਣ ਮਾਤਮ ਭਰੀ ਖ਼ਬਰ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਘਰ ਤੋਂ ਆ ਰਹੀ ਹੈ ਜਿੱਥੇ ਉਨ੍ਹਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਮਾੜੀ ਖਬਰ ਨੇ ਅਜੇ ਦੇਵਗਨ ਦੇ ਪੂਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।
ਦਰਅਸਲ ਬੀਤੀ 5 ਅਕਤੂਬਰ ਨੂੰ ਉਨ੍ਹਾਂ ਦੇ ਛੋਟੇ ਭਰਾ ਅਨਿਲ ਦੇਵਗਨ ਦਾ ਦਿਹਾਂਤ ਹੋ ਗਿਆ। ਇਸ ਖਬਰ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੂਰੀ ਬਾਲੀਵੁੱਡ ਇੰਡਸਟਰੀ ਅਤੇ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਅਜੇ ਨੂੰ ਦਿਲਾਸਾ ਦੇਣ ਦੇ ਨਾਲ ਅਨਿਲ ਨੂੰ ਸ਼ਰਧਾਂਜਲੀ ਵੀ ਭੇਂਟ ਕਰ ਰਹੇ ਹਨ।
ਅਜੇ ਨੇ ਬਹੁਤ ਹੀ ਦੁਖੀ ਮਨ ਨਾਲ ਸ਼ੋਸ਼ਲ ਮੀਡੀਆ ਰਾਹੀਂ ਇਸ ਮੰਦਭਾਗੀ ਖ਼ਬਰ ਨੂੰ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ ਅਨਿਲ ਦੇਵਗਨ ਬੀਤੀ ਰਾਤ ਸਾਨੂੰ ਸਾਰਿਆਂ ਨੂੰ ਛੱਡ ਇਸ ਦੁਨੀਆਂ ਤੋਂ ਹਮੇਸ਼ਾ ਲਈ ਚਲੇ ਗਏ। ਪੂਰਾ ਪਰਿਵਾਰ ਅਨਿਲ ਦੀ ਹੋਈ ਅਚਾਨਕ ਮੌਤ ਤੋਂ ਬਹੁਤ ਦੁਖੀ ਹੈ। ਅਜੇ ਨੇ ਲਿਖਿਆ ਕਿ ਅਜੇ ਦੇਵਗਨ ਫ਼ਿਲਮਜ਼ ਅਤੇ ਉਹ ਖ਼ੁਦ ਆਪਣੇ ਭਰਾ ਦੀ ਘਾਟ ਨੂੰ ਮਹਿਸੂਸ ਕਰਨਗੇ। ਉਹਨਾਂ ਦੀ ਆਤਮਾ ਲਈ ਪ੍ਰਾਰਥਨਾ ਕਰੋ। ਇੱਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਪੈਨਡੇਮਿਕ ਕਾਰਨ ਕੋਈ ਵੀ ਵਿਅਕਤੀਗਤ ਸੋਗ ਦੀ ਬੈਠਕ ਨਹੀਂ ਕੀਤੀ ਜਾਏਗੀ।
ਅਨਿਲ ਦੇਵਗਨ ਦਾ ਜਨਮ 27 ਜੂਨ 1977 ਨੂੰ ਮੁੰਬਈ ਵਿਖੇ ਹੋਇਆ ਸੀ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਬਤੌਰ ਫਿਲਮ ਨਿਰਦੇਸ਼ਕ ਅਤੇ ਸਕਰਿਪਟ ਰਾਈਟਰ ਵਜੋਂ ਕੰਮ ਕੀਤਾ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਅਨਿਲ ਨੇ 1996 ਵਿੱਚ ਆਈ ਫ਼ਿਲਮ ਜੀਤ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਦੇ ਤੌਰ ‘ਤੇ ਕੰਮ ਕਰ ਕੇ ਕੀਤੀ ਸੀ। ਉਨ੍ਹਾਂ ਨੇ ਆਪਣੇ ਭਰਾ ਅਜੇ ਦੇਵਗਨ ਦੇ ਨਾਲ ਮਿਲ ਕੇ ਰਾਜੂ ਚਾਚਾ ਅਤੇ ਬਲੈਕਮੇਲ ਫਿਲਮਾਂ ਨੂੰ ਵੀ ਡਾਇਰੈਕਟ ਕੀਤਾ ਸੀ। ਉਹਨਾਂ ਵੱਲੋਂ 2012 ਦੇ ਵਿੱਚ ਡਾਇਰੈਕਟ ਕੀਤੀ ਸਨ ਔਫ ਸਰਦਾਰ ਉਨ੍ਹਾਂ ਦੀ ਆਖਿਰੀ ਫ਼ਿਲਮ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …