Breaking News

ਹੁਣੇ ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰਾ ਕੰਗਨਾ ਰਣੌਤ ਦੇ ਘਰੇ ਪਿਆ ਮਾਤਮ ਹੋਈ ਮੌਤ, ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਫਿਲਮੀ ਜਗਤ ਦੀ ਤਾਂ ਬਹੁਤ ਸਾਰੀਆਂ ਹਸਤੀਆਂ ਕਿਸੇ ਨਾ ਕਿਸੇ ਖਬਰ ਨੂੰ ਲੈ ਕੇ ਚਰਚਾ ਵਿਚ ਰਹਿੰਦੀਆਂ ਹਨ। ਬਹੁਤ ਸਾਰੇ ਫਿਲਮੀ ਅਦਾਕਾਰਾ ਨੇ ਫ਼ਿਲਮ ਜਗਤ ਦੇ ਵਿੱਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕਿਸਾਨੀ ਸੰਘਰਸ਼ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਕੀਤੇ ਗਏ ਟਵੀਟ ਕਾਰਨ ਕਾਫੀ ਚਰਚਾ ਵਿਚ ਹੈ। ਸਭ ਵੱਲੋਂ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਸੀ। ਜਦੋਂ ਕਦੇ ਇਹੋ ਜਿਹੀਆਂ ਹਸਤੀਆਂ ਦੇ ਬਾਰੇ ਵਿੱਚ ਕਦੇ ਕੋਈ ਏਦਾਂ ਦੀ ਖ਼ਬਰ ਆ ਜਾਂਦੀ ਹੈ।

ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਜਾਂਦੇ ਹਨ। ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਘਰ ਤੋਂ ਅਜਿਹੀ ਹੀ ਮਾੜੀ ਖਬਰ ਆਈ ਹੈ ,ਜਿਸ ਨਾਲ ਫਿਲਮੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਗਨਾ ਰਣੌਤ ਦੇ ਦਾਦੇ ਦੇ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਕੰਗਨਾ ਦੇ ਦਾਦਾ ਜੀ ਹਿਮਾਚਲ ਵਿੱਚ ਹੀ ਆਪਣੇ ਘਰ ਰਹਿ ਰਹੇ ਸਨ। ਉਹਨਾਂ ਦੇ ਦਿਹਾਂਤ ਦੀ ਖ਼ਬਰ ਕੰਗਨਾ ਰਣੌਤ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।

ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਅੱਜ ਸ਼ਾਮ ਮੈਂ ਆਪਣੇ ਘਰ ਪਹੁੰਚੀ। ਕਿਉਂਕਿ ਮੇਰੇ ਦਾਦਾ ਬ੍ਰਹਮ ਚੰਦ ਰਣੌਤ ਕਾਫੀ ਸਮੇਂ ਤੋਂ ਬੀਮਾਰ ਚਲ ਰਹੇ ਸਨ। ਜਦੋਂ ਤੱਕ ਮੈਂ ਘਰ ਪਹੁੰਚੀ ਤਾਂ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਸੀ। ਉਹ ਕਰੀਬ 90 ਸਾਲ ਦੇ ਸਨ ਤੇ ਹੁਣ ਵੀ ਉਨ੍ਹਾਂ ਦਾ ਸੈਸ ਆਫ਼ ਹੂਮਰ ਗਜਬ ਦਾ ਸੀ। ਅਸੀਂ ਸਾਰੇ ਉਨ੍ਹਾਂ ਨੂੰ ਡੈਡੀ ਆਖਦੇ ਸਨ। ਓਮ ਸ਼ਾਂਤੀ। ਕੰਗਣਾ ਰਣੋਤ ਦੇ ਦਾਦਾ ਜੀ ਦਾ ਦੇਹਾਂਤ ਊਨਾ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਹੋਇਆ ਹੈ।

ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਭਾਬਲਾ ਵਿੱਚ ਜਬੋਠੀਸੀਰ ਖੱਡ ਦੇ ਕਿਨਾਰੇ ਬਣੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ ਹੈ। ਬ੍ਰਹਮ ਚੰਦ ਰਣੌਤ ਉਦਯੋਗ ਵਿਭਾਗ ਦੇ ਨਿਰਦੇਸ਼ਕ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਮੁੱਖ ਅਗਨੀ ਉਨਾਂ ਦੇ ਬੇਟੇ ਅਤੇ ਕੰਗਨਾ ਰਣੌਤ ਦੇ ਪਿਤਾ ਵੱਲੋਂ ਦਿੱਤੀ ਗਈ ਹੈ। ਕੰਗਨਾ ਰਣੌਤ ਆਪਣੇ ਦਾਦੇ ਦੇ ਦਿਹਾਂਤ ਦੀ ਸੂਚਨਾ ਮਿਲਦੇ ਹੀ ਹਿਮਾਚਲ ਰਵਾਨਾ ਹੋ ਗਈ ਸੀ। ਜਿੱਥੇ ਉਹ ਕਾਂਗੜਾ ਜ਼ਿਲ੍ਹੇ ਦੇ ਗਗਲ ਹਵਾਈ ਅੱਡੇ ਤੇ ਉਤਰਕੇ ਆਪਣੇ ਪਿੰਡ ਲਈ ਰਵਾਨਾ ਹੋਈ ਸੀ। ਕੰਗਨਾ ਰਣੌਤ ਹੈਦਰਾਬਾਦ ਵਿੱਚ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਸੀ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …