ਆਈ ਤਾਜਾ ਵੱਡੀ ਖਬਰ
ਮਨੁੱਖ ਤਨ ਮਨ ‘ਤੇ ਸੁਰੱਖਿਅਤ ਰਹਿਣਾ ਚਾਹੁੰਦਾ ਹੈ ਤਾਂ ਉਹ ਵੱਖ ਵੱਖ ਸਰੀਰਿਕ ਗਤੀਵਿਧੀਆਂ ਵਿੱਚ ਭਾਗ ਲੈਂਦਾ ਹੈ। ਜਿਨ੍ਹਾਂ ਵਿੱਚ ਖੇਡਾਂ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੀਆਂ ਹਨ। ਹਰੇਕ ਇਨਸਾਨ ਦਾ ਕਿਸੇ ਨਾ ਕਿਸੇ ਖੇਡ ਦੇ ਨਾਲ ਜ਼ਿਆਦਾ ਲਗਾਵ ਹੁੰਦਾ ਹੈ। ਅਤੇ ਇਹ ਲਗਾਵ ਹੀ ਉਸਨੂੰ ਸਰੀਰਿਕ ਤੌਰ ਉਪਰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ।
ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਤੇ ਕ੍ਰਿਕਟ ਤੋਂ ਬਾਅਦ ਦੂਜੀ ਸਭ ਤੋਂ ਵੱਧ ਪਸੰਦੀਦਾ ਖੇਡ ਫੁੱਟਬਾਲ ਹੈ। ਪਰ ਫੁੱਟਬਾਲ ਜਗਤ ਤੋਂ ਇਸ ਵੇਲੇ ਬੜੀ ਮੰਦਭਾਗੀ ਖ਼ਬਰ ਆ ਰਹੀ ਹੈ ਜਿੱਥੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਕਾਰਲਟਨ ਚੈਪਮੈਨ ਦੀ ਸੋਮਵਾਰ ਨੂੰ ਬੈਂਗਲੌਰ ਵਿਖੇ ਮੌਤ ਹੋ। ਚੈਪਮੈਨ 49 ਸਾਲ ਦੇ ਸਨ ਜਿਨ੍ਹਾਂ ਨੂੰ ਦਿਲ ਦਾ ਦੌ – ਰਾ ਪੈਣ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਜਿੱਥੇ ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਹੋਈ ਇਸ ਮੌਤ ਕਾਰਨ ਸਮੁੱਚੇ ਵਿਸ਼ਵ ਫੁੱਟਬਾਲ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਸਾਥੀ ਰਹੇ ਬਰੂਨੋ ਕੌਟੀਨਹੋ ਨੇ ਦੱਸਿਆ ਕਿ ਮੈਨੂੰ ਬੈਂਗਲੋਰ ਤੋਂ ਉਨ੍ਹਾਂ ਦੇ ਇਕ ਦੋਸਤ ਨੇ ਫੋਨ ਉੱਤੇ ਦੱਸਿਆ ਕਿ ਚੈਪਮੈਨ ਹੁਣ ਸਾਡੇ ਵਿੱਚ ਨਹੀਂ ਰਹੇ। ਸੋਮਵਾਰ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਉਹ ਹਮੇਸ਼ਾ ਖੁਸ਼ ਰਹਿਣ ਵਾਲਾ ਵਿਅਕਤੀ ਸੀ ਅਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ।
ਚੈਪਮੈਨ ਨੇ ਫੁੱਟਬਾਲ ਵਿੱਚ ਮਿਡਫੀਲਡ ਪੋਜੀਸ਼ਨ ‘ਤੇ ਖੇਡਦਿਆਂ ਭਾਰਤ ਲਈ 1995 ਤੋਂ 2001 ਤੱਕ ਕਈ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਉਨ੍ਹਾਂ ਦੀ ਕਪਤਾਨੀ ਅਤੇ ਯੋਗ ਅਗਵਾਈ ਵਿੱਚ ਭਾਰਤ ਨੇ 1997 ਦਾ ਸੈਫ ਕੱਪ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਜੇ.ਸੀ.ਟੀ. ਮਿੱਲ (ਪੰਜਾਬ) ਅਤੇ ਈਸਟ ਬੰਗਾਲ ਟੀਮਾਂ ਦੀ ਨੁਮਾਇੰਦਗੀ ਵੀ ਕੀਤੀ। ਚੈਪਮੈਨ ਦੀ ਖੇਡ ਦਾ ਜਨਮ ਟਾਟਾ ਫੁੱਟਬਾਲ ਅਕੈਡਮੀ ਵਿਚੋਂ ਹੋਇਆ ਸੀ। ਇਸ ਤੋਂ ਬਾਅਦ ਉਹ 1993 ਵਿੱਚ ਈਸਟ ਬੰਗਾਲ ਨਾਲ ਜੁੜੇ ਜਿੱਥੇ ਉਨ੍ਹਾਂ ਨੇ ਏਸ਼ੀਅਨ ਕੱਪ ਦੇ ਪਹਿਲੇ ਗੇੜ ਦੇ ਮੈਚ ਵਿੱਚ ਇਰਾਕੀ ਕਲੱਬ ਅਲ ਜਾਬਰਾ ਖ਼ਿਲਾਫ਼ ਟੀਮ ਦੀ 6-2 ਨਾਲ ਜਿੱਤ ਦੀ ਹੈਟ੍ਰਿਕ ਬਣਾਈ।
ਸਭ ਤੋਂ ਵਧੀਆ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਚੈਪਮੈਨ ਨੇ ਉਹ ਪ੍ਰਦਰਸ਼ਨ ਜੇ.ਸੀ.ਟੀ. ਵੱਲੋਂ ਖੇਡਦਿਆਂ ਕੀਤਾ। ਈਸਟ ਬੰਗਾਲ ਤੋਂ ਬਾਅਦ ਉਹ 1995 ਵਿੱਚ ਜੇ.ਸੀ.ਟੀ. ਮਿੱਲ ਪੰਜਾਬ ਨਾਲ ਆ ਜੁੜੇ। ਜਿੱਥੇ ਚੈਪਮੈਨ ਨੇ ਆਪਣੀ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ 14 ਟਰਾਫੀਆਂ ਜਿੱਤੀਆਂ। ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀ ਆਈ.ਐੱਮ. ਵਿਜਯਾਨ ਅਤੇ ਬਾਈਚੁੰਗ ਭੂਟੀਆ ਦੇ ਨਾਲ ਉਨ੍ਹਾਂ ਦਾ ਵਧੀਆ ਸੁਮੇਲ ਰਿਹਾ। ਚੈਪਮੈਨ ਨੇ 2001 ਵਿਚ ਪੇਸ਼ੇਵਰ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …