ਆਈ ਤਾਜਾ ਵੱਡੀ ਖਬਰ
ਬਾਲੀਵੁੱਡ ਜਗਤ ਦੁਨੀਆਂ ਦਾ ਸਭ ਤੋਂ ਵੱਡਾ ਫਿਲਮੀ ਜਗਤ ਹੈ ਜਿੱਥੇ ਇਕ ਸਾਲ ਦੌਰਾਨ ਸਭ ਤੋਂ ਵੱਧ ਫਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਇਕ ਫ਼ਿਲਮ ਦੇ ਨਿਰਮਾਣ ਵਿਚ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਸਹਿਯੋਗ ਹੁੰਦਾ ਹੈ। ਹਰ ਫਿਲਮ ਦੇ ਵਿਚ ਆਉਣ ਵਾਲੇ ਗੀਤਾਂ ਉਪਰ ਕੀਤੀ ਜਾਂਦੀ ਕੋਰਿਓਗ੍ਰਾਫੀ ਫਿਲਮ ਨੂੰ ਸੂਪਰਹਿੱਟ ਕਰਨ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਸਾਡੀ ਮੌਜੂਦਾ ਬਾਲੀਵੁੱਡ ਇੰਡਸਟਰੀ ਦੇ ਵਿਚ ਬਹੁਤ ਸਾਰੇ ਤਜ਼ੁਰਬੇਕਾਰ ਕੋਰੀਓਗ੍ਰਾਫਰ ਮੌਜੂਦ ਹਨ ਜਿਨ੍ਹਾਂ ਵਿੱਚੋ ਰੈਮੋ ਡਿਸੂਜ਼ਾ ਦਾ ਨਾਮ ਬੜੇ ਅਦਬ ਸਤਿਕਾਰ ਨਾਲ ਲਿਆ ਜਾਂਦਾ ਹੈ।
ਪਰ ਰੈਮੋ ਨਾਲ ਜੁੜੀ ਹੋਈ ਇਕ ਦੁਖਦਾਈ ਖ਼ਬਰ ਸੁਣਨ ਵਿਚ ਆ ਰਹੀ ਹੈ ਕਿ ਇਸ ਮਸ਼ਹੂਰ ਡਾਂਸਰ ਨੂੰ ਦਿਲ ਦਾ ਦੌ- ਰਾ ਪੈ ਗਿਆ ਅਤੇ ਗੰ-ਭੀ- ਰ ਹਾਲਤ ਵਿਚ ਰੈਮੋ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 48 ਸਾਲਾਂ ਰੈਮੋ ਡਿਸੂਜ਼ਾ ਦੇ ਨਾਲ ਜੁੜੀ ਇਸ ਘਟਨਾ ਦਾ ਪਤਾ ਜਦੋਂ ਬਾਲੀਵੁੱਡ ਜਗਤ ਵਿਚ ਲੱਗਾ ਤਾਂ ਲੋਕਾਂ ਨੂੰ ਇਸ ਉਪਰ ਯਕੀਨ ਹੀ ਨਹੀਂ ਆ ਰਿਹਾ ਸੀ। ਇਹ ਖ਼ਬਰ ਸੁਣ ਕੇ ਰੈਮੋ ਦੇ ਚਾਹੁੰਣ ਵਾਲੇ ਉਹਨਾਂ ਦੀ ਸਲਾਮਤੀ ਵਾਸਤੇ ਦੁਆ ਕਰਨ ਲੱਗ ਪਏ।
ਮਿਲੀ ਹੋਈ ਜਾਣਕਾਰੀ ਮੁਤਾਬਕ ਰੈਮੋ ਡਿਸੂਜ਼ਾ ਦੀ ਐਂਜੀਓਪਲਾਸਟੀ ਸਰਜਰੀ ਹੋਈ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਖ਼-ਤ- ਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਉਹ ਇਸ ਨੂੰ ਦਿਲ ਦਾ ਦੌਰਾ ਕਿਵੇਂ ਅਤੇ ਕਦੋਂ ਪਿਆ। ਰੈਮੋ ਡਿਸੂਜ਼ਾ ਪੂਰੇ ਭਾਰਤ ਵਿਚ ਬਿਹਤਰੀਨ ਡਾਂਸਰ ਹਨ ਜਿਨ੍ਹਾਂ ਦਾ ਜਨਮ 2 ਅਪ੍ਰੈਲ 1972 ਨੂੰ ਬੈਂਗਲੁਰੂ ਵਿਖੇ ਹੋਇਆ ਸੀ। ਆਪਣੇ ਬਚਪਨ ਅਤੇ ਸਕੂਲ ਦੇ ਦਿਨਾਂ ਦੇ ਵਿਚ ਉਹ ਬਹੁਤ ਵਧੀਆ ਐਥਲੀਟ ਰਿਹਾ ਜਿਸ ਕਾਰਨ ਉਨ੍ਹਾਂ ਨੇ ਕਈ ਐਵਾਰਡ ਵੀ ਜਿੱਤੇ ਸਨ।
ਰੈਮੋ ਦਾ ਵਿਆਹ ਕਾਸਟਿਊਮ ਡਿਜ਼ਾਇਨਰ ਲਿਜੇਲ ਦੇ ਨਾਲ ਹੋਇਆ ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ ਹਨ। ਡਾਂਸ ਇੰਡੀਆ ਡਾਂਸ ਪ੍ਰੋਗਰਾਮ ਵਿੱਚ ਨਿਭਾਈ ਗਈ ਜੱਜ ਦੀ ਭੂਮਿਕਾ ਇਨ੍ਹਾਂ ਦੇ ਕਰੀਅਰ ਦੀ ਇਕ ਮੀਲ ਪੱਥਰ ਸਾਬਤ ਹੋਈ। ਜਿਸ ਤੋਂ ਬਾਅਦ ਰੈਮੋ ਡਿਸੂਜ਼ਾ ਨੇ ਫਾਲਤੂ ਅਤੇ ਏਬੀਸੀਡੀ ਵਰਗੀਆਂ ਫ਼ਿਲਮਾਂ ਨੂੰ ਆਪਣੀ ਕੋਰੀਓਗ੍ਰਾਫੀ ਨਾਲ ਸ਼ਿੰਗਾਰਿਆ। ਆਪਣੀ ਬਿਹਤਰੀਨ ਕੋਰਿਓਗ੍ਰਾਫੀ ਸਦਕਾ ਰੈਮੋ ਡਿਸੂਜ਼ਾ ਨੂੰ ਆਈਫਾ ਐਵਾਰਡਜ਼ ਅਤੇ ਜ਼ੀ ਸਿਨੇ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …