ਆਈ ਤਾਜਾ ਵੱਡੀ ਖਬਰ
ਜਦੋਂ ਵੀ ਕੋਈ ਬਿ-ਮਾ-ਰੀ ਇਸ ਸੰਸਾਰ ਦੇ ਵਿੱਚ ਜਨਮ ਲੈਂਦੀ ਹੈ ਤਾਂ ਉਹ ਆਪਣਾ ਖਤਰਨਾਕ ਪ੍ਰਭਾਵ ਪਾਉਣ ਦੀ ਭਰਪੂਰ ਕੋਸ਼ਿਸ਼ ਕਰਦੀ ਹੈ। ਜੇਕਰ ਉਹ ਬਿ-ਮਾ-ਰੀ ਆਪਣਾ ਅਸਰ ਦਿਖਾਉਣ ਦੇ ਵਿਚ ਨਾਕਾਮਯਾਬ ਹੋ ਜਾਂਦੀ ਹੈ ਤਾਂ ਉਹ ਜਲਦ ਖ਼ਤਮ ਹੋ ਜਾਂਦੀ ਹੈ। ਪਰ ਜੇਕਰ ਉਹ ਬਿਮਾਰੀ ਆਪਣੇ ਇਸ ਕਾਰਜ ਦੇ ਵਿਚ ਸਫ਼ਲ ਹੋ ਜਾਂਦੀ ਹੈ ਤਾਂ ਉਹ ਇੱਕ ਵੱਡੀ ਬਿਮਾਰੀ ਬਣ ਕੇ ਸਾਹਮਣੇ ਉਜਾਗਰ ਹੁੰਦੀ ਹੈ। ਅਜਿਹੀ ਬਿਮਾਰੀ ਦੇ ਹੱਲ ਨੂੰ ਜਲਦੀ ਨਹੀਂ ਲੱਭਿਆ ਜਾਂਦਾ ਅਤੇ ਅਜਿਹੀ ਬਿਮਾਰੀ ਦੇ ਨਾਲ ਲੋਕਾਂ ਦੇ ਵੱਡੀ
ਗਿਣਤੀ ਵਿੱਚ ਸੰਕ੍ਰਮਿਤ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜੇਕਰ ਹੁਣ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਆਪਣੀ ਅਜਿਹੀ ਧਾਂਕ ਜਮਾਈ ਹੋਈ ਹੈ ਜਿਸ ਦੇ ਨਾਲ ਰੋਜ਼ਾਨਾ ਹੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਬਿਮਾਰੀ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਨਿਰੰਤਰ ਵਧਦੀ ਹੀ ਜਾ ਰਹੀ ਹੈ। ਇਸ ਬਿਮਾਰੀ ਦੇ ਨਾਲ ਹੁਣ ਤੱਕ ਲੱਖਾਂ ਦੀ ਸੰਖਿਆ ਵਿਚ ਲੋਕ ਆਪਣੀਆਂ ਜਾਨਾਂ ਗਵਾ ਚੁਕੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਪ੍ਰਸਿੱਧ
ਸ਼ਖਸੀਅਤਾਂ ਦਾ ਨਾਮ ਵੀ ਆਉਂਦਾ ਹੈ। ਇਕ ਬੇਹੱਦ ਦੁੱਖ ਭਰੀ ਖਬਰ ਭਾਰਤੀ ਫਿਲਮ ਇੰਡਸਟਰੀ ਤੋਂ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਰਾਸ਼ਟਰੀ ਪੁਰਸਕਾਰ ਵਿਜੇਤਾ ਅਦਾਕਾਰ ਵੀਰਾ ਸਾਥੀਦਾਰ ਦੀ ਕੋਰੋਨਾ ਕਾਰਨ ਨਾਗਪੁਰ ਦੇ ਏਮਜ਼ ਹਸਪਤਾਲ ਵਿੱਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਹਫ਼ਤੇ ਹੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹ ਇਸ ਬਿਮਾਰੀ ਉਪਰ ਜਿੱਤ ਨਾ ਹਾਸਲ ਕਰ ਸਕੇ। ਐਵਾਰਡ ਜੇਤੂ ਫਿਲਮ ਕੋਰਟ ਦੇ ਨਿਰਦੇਸ਼ਕ
ਚੈਤਨਿਆ ਤਮਹਨੇ ਨੇ ਬੇਹੱਦ ਦੁਖੀ ਹਿਰਦੇ ਨਾਲ ਸਾਥੀਦਾਰ ਦੀ ਮੌਤ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਆਖਿਆ ਕਿ ਮੈਂ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਬੇਹੱਦ ਹੈਰਾਨ ਹਾਂ ਅਤੇ ਮੈਨੂੰ ਇਸ ਉਪਰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਵੀਰਾ ਸਾਥੀਦਾਰ ਇਕ ਚੰਗੀ ਸ਼ਖ਼ਸੀਅਤ ਦੇ ਮਾਲਕ ਸਨ ਅਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਉਨ੍ਹਾਂ ਨਾਲ ਕੋਰਟ ਫਿਲਮ ਦੇ ਵਿਚ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੱਸਣਯੋਗ ਹੈ ਕਿ 2015 ਦੇ ਵਿੱਚ ਰਿਲੀਜ਼ ਹੋਈ ਕੋਰਟ ਫ਼ਿਲਮ ਨਾਲ ਵੀਰਾ ਸਾਥੀਦਾਰ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਫਿਲਮ ਨੂੰ ਆਸਕਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …