ਹੋਈ ਇਸ ਮਸ਼ਹੂਰ ਫ਼ਿਲਮੀ ਹਸਤੀ ਦੀ ਅਚਾਨਕ ਮੌਤ
ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਬੀਤੇ ਦਿਨੀਂ ਸਾਹਿਤ, ਕਲਾ ਅਤੇ ਫ਼ਿਲਮੀ ਜਗਤ ਵਿੱਚੋਂ ਕਈ ਮਸ਼ਹੂਰ ਹਸਤੀਆਂ ਸਾਡੇ ਲਈ ਬੀਤਿਆ ਹੋਇਆ ਕੱਲ ਬਣ ਗਈਆਂ।
ਇੱਥੇ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੀ ਅਤੇ ਕੰਨੜ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਵਿਜੇ ਰੈਡੀ ਜੀ ਦੀ ਮੌਤ ਹੋ ਗਈ ਹੈ। ਵਿਜੇ ਜੀ 84 ਸਾਲ ਦੇ ਸਨ ਜਿਨ੍ਹਾਂ ਦੀ ਮੌਤ ਦੀ ਖ਼ਬਰ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਟਵੀਟ ਕਰ ਸਾਂਝੀ ਕੀਤੀ। ਵਿਜੇ ਰੈਡੀ ਦੀ ਅਚਾਨਕ ਹੋਈ ਮੌਤ ਕਾਰਨ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਮਾਤਮ ਛਾ ਗਿਆ ਹੈ। ਲੋਕ ਬੜੇ ਦੁਖੀ ਮਨ ਦੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਵਿਜੇ ਜੀ ਦੀ ਹੋਈ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਇਨ੍ਹਾਂ ਦਾ ਜਨਮ 15 ਜੁਲਾਈ 1936 ਨੂੰ ਆਂਧਰਾ ਪ੍ਰਦੇਸ਼ ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਅਤੇ ਇਨ੍ਹਾਂ ਨੇ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੁਆਤ ਬਤੌਰ ਸਹਾਇਕ ਨਿਰਦੇਸ਼ਕ ਵਜੋਂ ਕੀਤੀ ਸੀ। ਸੰਨ 1970 ਦੇ ਵਿੱਚ ਆਈ ਰੰਗਾਮਹਲ ਰਾਹਸਿਆ ਵਿਜੇ ਦੁਆਰਾ ਨਿਰਦੇਸ਼ਕ ਪਹਿਲੀ ਫ਼ਿਲਮ ਸੀ। ਉਨ੍ਹਾਂ ਨੇ 50 ਤੋਂ ਵੱਧ ਫਿਲਮਾਂ ਨੂੰ ਆਪਣੀ ਨਿਰਦੇਸ਼ਨਾ ਦੇ ਨਾਲ ਸ਼ਿੰਗਾਰਿਆ।
ਪਰ ਵਿਜੇ ਰੇਡੀ ਨੂੰ ਆਪਣੀ ਚੌਥੀ ਫਿਲਮ ਗੰਧਾ ਗੁੜੀ (1973) ਤੋਂ ਪਹਿਚਾਣ ਮਿਲੀ ਕਿਉਂਕਿ ਇਹ ਫ਼ਿਲਮ ਕੰਨੜ ਫਿਲਮ ਇੰਡਸਟਰੀ ਦੇ ਸੂਪਰ ਸਟਾਰ ਰਾਜਕਪੂਰ ਦੀ 150ਵੀਂ ਫ਼ਿਲਮ ਸੀ ਜੋ ਵਿਜੇ ਦੇ ਕੈਰੀਅਰ ਵਿੱਚ ਇਕ ਮੀਲ ਪੱਥਰ ਸਾਬਤ ਹੋਈ। ਵਿਜੇ ਰੈਡੀ ਜੀ ਨੇ ਸਾਲ 1977 ਤੋਂ ਲੈ ਕੇ 2003 ਤੱਕ ਕੰਮ ਕੀਤਾ। ਇਸ ਦੌਰਾਨ ਉਹ 1982 ਦੇ ਵਿੱਚ ਆਈ ਮੂਲੀਨਾ ਗੁਲਾਬੀ ਅਤੇ 1994 ਵਿਚ ਆਈ ਕੁੰਤੀ ਪੁੱਤਰ ਫਿਲਮ ਦੇ ਨਿਰਮਾਤਾ ਵੀ ਰਹੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …