Breaking News

ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਵੱਡਾ ਅਲਰਟ ਇਸ ਤਰੀਕ ਨੂੰ ਆ ਰਿਹਾ ਮੀਂਹ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿਚ ਇਹਨੀਂ ਦਿਨੀਂ ਮੌਸਮ ਵਿੱਚ ਕਾਫੀ ਤਬਦੀਲੀ ਹੋ ਚੁੱਕੀ ਹੈ। ਤਿਉਹਾਰੀ ਸੀਜ਼ਨ ਦੇ ਵਿਚ ਮੌਸਮ ਆਪਣੀ ਕਰਵਟ ਬਦਲਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਦੀ ਜਲਦੀ ਸ਼ੁਰੂ ਹੋ ਗਈ ਹੈ। ਇਸ ਸਾਲ ਗਰਮੀਆਂ ਦੇ ਵਿੱਚ ਬਾਰਿਸ਼ ਵੀ ਬਹੁਤ ਘੱਟ ਹੋਈ ਹੈ, ਜਿਸ ਦੇ ਕਾਰਨ ਸਰਦੀ ਦੀ ਆਮਦ ਜਲਦੀ ਹੋ ਗਈ ਹੈ। ਪੰਜਾਬ ਦੇ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ ਹੋਇਆ ਹੈ।

ਸੂਬੇ ਅੰਦਰ ਰਾਤ ਅਤੇ ਦਿਨ ਦੇ ਪਾਰੇ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਕਿਉਂਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਪਹਾੜੀ ਇਲਾਕਿਆਂ ਚ ਬਰਫਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਪਾਰਾ ਕਾਫ਼ੀ ਹੇਠਾਂ ਆ ਰਿਹਾ ਹੈ। ਜਿਸ ਦੇ ਕਾਰਨ ਪੰਜਾਬ ਵਿੱਚ ਠੰਡ ਵਧ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ ਅੰਦਰ ਕੁਝ ਇਲਾਕਿਆਂ ਵਿਚ ਬਾਰਸ਼ ਹੋ ਸਕਦੀ ਹੈ,ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਬੱਦਲਵਾਈ ਵੀ ਰਹਿ ਸਕਦੀ ਹੈ।

ਜਿਸ ਨਾਲ ਪਾਰਾ ਹੇਠਾਂ ਆ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦਿਵਾਲੀ ਤੋਂ ਬਾਅਦ 15-16 ਨਵੰਬਰ ਨੂੰ ਬਾਰਸ਼ ਦੀ ਸੰਭਾਵਨਾ ਵੱਧ ਹੈ। ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਲਈ ਇਹ ਸਮਾਂ ਬਹੁਤ ਹੀ ਢੁਕਵਾਂ ਹੈ। ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਬਾਰਿਸ਼ ਦਾ ਅਸਰ ਇਨ੍ਹਾਂ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਮੌਸਮ ਵਿਭਾਗ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬਾਕੀ ਸਾਲਾਂ ਦੇ ਮੁਕਾਬਲੇ ਇਸ ਸਾਲ ਠੰਡ ਦਾ ਆਗਾਜ਼ ਜਲਦ ਹੋ ਗਿਆ ਹੈ।

ਹੁਣ ਪੰਜਾਬ ਦੇ ਵਾਤਾਵਰਣ ਵਿੱਚ ਧੂੰਆਂ ਸ਼ਾਮਲ ਹੋਣ ਕਰਕੇ ਲੋਕਾਂ ਨੂੰ ਸਿਹਤ ਸਬੰਧੀ ਮੁ-ਸ਼-ਕ-ਲਾਂ ਆ ਰਹੀਆਂ ਹਨ। ਸਾਹ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ, ਤੇ ਕਰੋਨਾ ਤੋਂ ਪੀੜਤ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਮੁ- ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਸਭ ਵੇਖਦੇ ਹੋਏ ਹੀ ਮੌਸਮ ਮਹਿਕਮੇ ਦੀ ਸਹਾਇਕ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਹੈ ਕਿ ਇਸ ਮੌਕੇ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਾਫੀ ਜ਼ਿਆਦਾ ਹੈ। ਦੀਵਾਲੀ ਦੇ ਸੀਜ਼ਨ ਕਰ ਕੇ ਪ੍ਰਦੂਸ਼ਣ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਇਸ ਸਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਤੇ ਗਰੀਨ ਦਿਵਾਲੀ ਮਨਾਈ ਜਾਵੇ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …