Breaking News

ਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਆਇਆ ਇਹ ਵੱਡਾ ਅਲਰਟ – ਹੋ ਜਾਵੋ ਤਿਆਰ ਆ ਰਹੀ ਮੀਂਹ ਹਨੇਰੀ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ ਵਿੱਚ ਤਬਦੀਲੀ ਦੇਖੀ ਜਾ ਰਹੀ ਹੈ। ਬਦਲ ਰਹੇ ਮੌਸਮ ਦੇ ਮਿਜ਼ਾਜ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ। ਇਨ੍ਹੀਂ ਦਿਨੀਂ ਕਣਕ ਦੀ ਕਟਾਈ ਹੋ ਚੁੱਕੀ ਹੈ ਅਤੇ ਮੰਡੀਆਂ ਵਿੱਚ ਪਈ ਕਣਕ ਨੂੰ ਸੰਭਾਲਣ ਵਿੱਚ ਕਿਸਾਨਾਂ ਨੂੰ ਇਸ ਬਦਲ ਰਹੇ ਮੌਸਮ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਕਾਰੋਬਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਤਾਂ ਜੋ ਇਹ ਸਾਰੇ ਲੋਕ ਅਗਾਊਂ ਹੀ ਆਪਣਾ ਇੰਤਜ਼ਾਮ ਕਰ ਸਕਣ।

ਹੁਣ ਪੰਜਾਬ ਦੇ ਮੌਸਮ ਬਾਰੇ ਆਇਆ ਇਹ ਵੱਡਾ ਅਲਰਟ,ਹੋ ਜਾਵੋ ਤਿਆਰ ਆ ਰਹੀ ਮੀਂਹ ਹਨੇਰੀ ,ਜਿਸ ਬਾਰੇ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸੰਬੰਧੀ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ। ਪੰਜਾਬ ਤੋਂ ਇਲਾਵਾ ਪੱਛਮੀ ਬੰਗਾਲ, ਸਿੱਕਿਮ, ਆਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਉੱਧਰ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਰਾਜਸਥਾਨ ਵਿੱਚ ਧੂੜ ਭਰੀ ਹਨੇਰੀ ਵਗਣ ਦੇ ਨਾਲ-ਨਾਲ ਹਲਕੀ ਬਰਸਾਤ ਪੈਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਨੇਰੀ ਤੇ ਬੱਦਲਵਾਈ ਮੌਜੂਦ ਰਹੀ ਸੀ ਜੋ ਅੱਗੇ ਵੀ ਮੌਜੂਦ ਰਹੇਗੀ। ਮੌਸਮ ਵਿਭਾਗ ਮੁਤਾਬਕ, ਦਿੱਲੀ ਵਿੱਚ ਅੱਜ ਮੌਸਮ ਸਾਫ ਰਹੇਗਾ ,ਤੇ 10 ਮਈ ਨੂੰ ਹਲਕਾ ਮੀਂਹ ਪੈ ਸਕਦਾ ਹੈ। 13 ਮਈ ਤੱਕ ਗਰਜ-ਚਮਕ ਨਾਲ ਹਲਕੀ ਬਰਸਾਤ ਦੀ ਸੰਭਾਵਨਾ ਹੈ। ਪੱਛਮੀ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ 10 ਮਈ ਤੋਂ ਬਾਅਦ ਤਿੰਨ-ਚਾਰ ਦਿਨ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਤਾਪਮਾਨ ਵਿੱਚ ਕਾਫੀ ਗਿਰਾਵਟ ਹੋਵੇਗੀ।

ਮੌਸਮ ਵਿੱਚ ਇੱਕ ਵਾਰ ਮੁੜ ਤੋਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਕਾਰਨ ਜੰਮੂ-ਕਸ਼ਮੀਰ ਦੇ ਉੱਪਰ ਪੱਛਮੀ ਹਲਚਲ ਤੇ ਰਾਜਸਥਾਨ ਉੱਪਰ ਚੱਕਰਵਾਤੀ ਹਵਾਵਾਂ ਹਨ। ਇਸ ਮੌਸਮੀ ਹਲਚਲ ਕਾਰਨ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ ਹੈ। ਅੱਗੇ ਵੀ ਮੌਸਮੀ ਤਬਦੀਲੀਆਂ ਜਾਰੀ ਰਹਿਣ ਦੇ ਆਸਾਰ ਹਨ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …