ਆਈ ਤਾਜਾ ਵੱਡੀ ਖਬਰ
ਪਹਾੜਾਂ ਦੇ ਵਿਚ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੋਇਆ ਹੈ। ਕਈ ਥਾਵਾਂ ‘ਤੇ ਲਗਾਤਾਰ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਲੋਕਾਂ ਦੀਆਂ ਪ੍ਰੇ-ਸ਼ਾ-ਨੀ-ਆਂ ਵੀ ਵਧਾ ਦਿੱਤੀਆਂ ਹਨ। ਪਹਾੜੀ ਖੇਤਰਾਂ ਦੇ ਵਿਚ ਮਾਨਸੂਨ ਨੇ ਐਸਾ ਰੂਪ ਬਦਲਿਆ ਕਿ ਵਿੱਤੀ ਨੁਕਸਾਨ ਹੋਣ ਦੇ ਨਾਲ-ਨਾਲ ਜਾਨੀ ਨੁਕਸਾਨ ਵੀ ਹੋਇਆ। ਜੇਕਰ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲਈਏ ਤੇ ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਨੇ ਬਹੁਤ ਹੀ ਤਬਾਹੀ ਮਚਾਈ। ਲੋਕ ਘਰੋਂ ਬੇਘਰ ਹੋ ਗਏ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸੂਬਿਆਂ ਵਿਚ ਵੀ ਮਾਨਸੂਨ ਰੁਕ ਰੁਕ ਕੇ ਦਸਤਕ ਦੇ ਰਹੀ ਹੈ। ਗਰਮੀ ਤੋਂ ਲੋਕਾਂ ਨੂੰ ਜਿੱਥੇ ਰਾਹਤ ਮਿਲਦੀ ਹੈ ਉਥੇ ਹੀ ਹੁੰਮਸ ਵੀ ਲੋਕਾਂ ਦੀ ਮੁਸ਼ਕਿਲ ਵਧਾ ਦਿੰਦੀ ਹੈ।
ਹੁਣ ਜੇਕਰ ਪੰਜਾਬ ਸੂਬੇ ਦੀ ਗੱਲ ਕਰ ਲਈਏ ਤੇ ਇੱਥੇ ਵੀ ਮੌਸਮ ਨੂੰ ਲੈਕੇ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਅਲਰਟ ਲੋਕਾਂ ਨੂੰ ਹੁੰਮਸ ਅਤੇ ਗਰਮੀ ਤੋਂ ਰਾਹਤ ਦਵਾ ਸਕਦਾ ਹੈ। ਪੰਜਾਬ ਦੇ ਜਲੰਧਰ ਨੂੰ ਲੈਕੇ ਮੌਸਮ ਵਿਭਾਗ ਨੇ ਇਹ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਵਿਚ ਪਿੱਛੇ ਦਿਨੀਂ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਸੀ ਪਰ ਫਿਰ ਇਕ ਦਮ ਧੁੱਪ ਦਾ ਨਿਕਲਣਾ ਲੋਕਾਂ ਲਈ ਮੁ-ਸ਼-ਕ-ਲਾਂ ਖੜ੍ਹੀਆਂ ਕਰ ਗਿਆ। ਪਰ ਹੁਣ ਮੌਸਮ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਹੋਇਆ ਹੈ ਉਹ ਲੋਕਾਂ ਨੂੰ ਚਿਪਚਿਪਾਉਂਦੀ ਗਰਮੀ ਤੋਂ ਰਾਹਤ ਦਵਾ ਸਕਦਾ ਹੈ। ਦਰਅਸਲ ਜਲੰਧਰ ਦੇ ਕਈ ਜ਼ਿਲਿਆਂ ਦੇ ਵਿਚ 11 ਅਗਸਤ ਨੂੰ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ। ਉੱਥੇ ਹੀ ਜੇਕਰ ਅਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲਈਏ ਤਾਂ ਇੱਥੇ ਮਾਨਸੂਨ ਨੇ ਹੁਣ ਅਪਣਾ ਮਿਜ਼ਾਜ ਥੋੜਾ ਜ਼ਰੂਰ ਬਦਲ ਲਿਆ ਹੈ।
ਜਲੰਧਰ ਦੇ ਵਿਚ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਗੱਲ ਕਹੀ ਜਾ ਰਹੀ ਹੈ। ਕਈ ਜਿਲ੍ਹਿਆਂ ਦੇ ਵਿਚ ਕੱਲ੍ਹ ਵੀ ਮੀਂਹ ਪੈ ਸਕਦਾ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਜ਼ਰੂਰ ਛੁੱਟਕਾਰਾ ਮਿਲੇਗਾ। ਜੇਕਰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੀ ਗੱਲ ਕੀਤੀ ਜਾਵੇ ਤਾਂ 11 ਅਗਸਤ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਕਿ ਇੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਅਤੇ ਪਹਾੜੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸਦੇ ਚਲਦੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।
11 ਅਗਸਤ ਤੋਂ ਬਾਅਦ ਜੇਕਰ 13 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਸੂਬੇ ਵਿਚ ਹੀ ਮੀਂਹ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਵੈਸੇ ਤਾਂ ਮੌਸਮ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਆਪਣੇ ਰੰਗ ਢੰਗ ਬਦਲ ਰਿਹਾ ਹੈ। ਮੀਂਹ ਦਾ ਪੈਣਾ ਅਤੇ ਬਾਅਦ ਵਿਚ ਧੁੱਪ ਦਾ ਨਿਕਲਣਾ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਵਿਚ ਪਾ ਜਾਂਦਾ ਹੈ। ਰੁਕ ਰੁਕ ਕੇ ਮੀਂਹ ਦਾ ਪੈਣਾ ਲੋਕਾਂ ਲਈ ਵਧੇਰੇ ਪ੍ਰੇ-ਸ਼ਾ-ਨੀ-ਆਂ ਪੈਦਾ ਕਰਦਾ ਹੈ। ਫਿਲਹਾਲ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ ਸੂਬੇ ਦੇ ਕਈ ਜਿਲ੍ਹਿਆਂ ਲਈ ਜਾਰੀ ਹੋਇਆ ਮੀਂਹ ਦਾ ਅਲਰਟ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਵਾ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …