Breaking News

ਹੁਣੇ ਹੁਣੇ ਪੰਜਾਬ ਦੇ ਚੋਟੀ ਦੇ ਮਸ਼ਹੂਰ ਲੀਡਰ ਦੀ ਦਿੱਲ ਦਾ ਦੌਰਾ ਪੈਣ ਨਾਲ ਹੋਈ ਮੌਤ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਆਉਣ ਵਾਲੀਆਂ ਵਿਧਾਨ ਸਭਾ ਕਾਰਨ ਪੂਰੇ ਦੇਸ਼ ਵਿੱਚ ਸਿਆਸਤ ਗਰਮਾਈ ਹੋਈ ਹੈ ਖਾਸ ਕਰ ਪੰਜਾਬ ਵਿਚ ਇਸ ਦਾ ਗਹਿਰਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸਿਆਸੀ ਪਾਰਟੀਆਂ ਦੇ ਉਮੀਦਵਾਰ ਜਿਥੇ ਕਿ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਉਥੇ ਹੀ ਕੁਝ ਅਜਿਹੇ ਉਮੀਦਵਾਰ ਹਨ ਜੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹਨ। ਪਿਛਲੇ ਦਿਨੀਂ ਜਿਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਥੇ ਹੀ ਹੁਣ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਸਿਆਸਤਦਾਨਾਂ ਨਾਲ ਜੁੜੀਆਂ ਕਈ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਜਿਹੀ ਹੀ ਇਕ ਖ਼ਬਰ ਭਾਜਪਾ ਦੇ ਆਗੂ ਦੇਵੀ ਦਾਸ ਨਾਹਰ ਨਾਲ ਜੁੜੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 68 ਵਰ੍ਹਿਆਂ ਦੇ ਅਨੂਸੂਚਿਤ ਜਾਤੀ ਭਾਈਚਾਰੇ ਦੇ ਆਗੂ ਦੇਵੀ ਦਾਸ ਨਾਹਰ ਦਾ ਅਚਾਨਕ ਦਿਲ ਦਾ ਦੌ-ਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਦੇਵੀ ਦਾਸ ਨਾਹਰ ਪਿਛਲੇ ਕਈ ਸਮੇਂ ਤੋਂ ਕਪੂਰਥਲਾ ਵਿਚ ਰਹਿ ਰਹੇ ਸਨ ਪਰ ਉਨ੍ਹਾਂ ਦਾ ਪਿਛੋਕੜ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੀ। ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਨਾਲ ਦੇਵੀ ਦਾਸ ਕਾਫ਼ੀ ਨਜ਼ਦੀਕ ਸਨ ਅਤੇ ਪੰਜਾਬ ਵਿਚ ਬਸਪਾ ਦੇ ਉਭਾਰ ਮੌਕੇ ਜਲੰਧਰ ਲੋਕ ਸਭਾ ਹਲਕੇ ਤੋਂ 1989 ਵਿੱਚ ਬਸਪਾ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਕੁਝ ਸਮੇਂ ਬਾਅਦ ਬਸਪਾ ਪਾਰਟੀ ਵਿੱਚ ਉਥਲ ਪੁਥਲ ਮਚਣ ਕਾਰਨ ਇਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ।

ਜਿਸ ਤੋਂ ਬਾਅਦ 1996 ਵਿਚ ਦੇਵੀ ਦਾਸ ਨੇ ਬਸਪਾ (ਅੰਬੇਦਕਰ) ਦਾ ਨਿਰਮਾਣ ਕੀਤਾ ਅਤੇ ਆਪਣੇ ਆਖਰੀ ਸਮੇਂ ਤੱਕ ਇਸ ਪਾਰਟੀ ਦੇ ਪ੍ਰਧਾਨ ਰਹੇ। ਇਕ ਵਾਰ ਫਿਰ ਉਨ੍ਹਾਂ ਨੂੰ ਬਸਪਾ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਲੋਕ ਸਭਾ ਦੀ ਚੋਣ 2004 ਵਿੱਚ ਬਣਾਈ ਗਈ ਪਰ ਦੁਬਾਰਾ ਫਿਰ ਪੰਜਾਬ ਦੇ ਬਸਪਾ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਬਸਪਾ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਅਪ ਨਾਲ ਕੁਝ ਮੱਤ ਭੇਦ ਕਾਰਨ ਉਨ੍ਹਾਂ ਨੇ ਵਾਪਸ ਪਾਰਟੀ ਛੱਡ ਦਿੱਤੀ ਅਤੇ ਇਕ ਵਾਰ ਫਿਰ ਆਪਣੀ ਪਾਰਟੀ ਬਸਪਾ (ਅੰਬੇਡਕਰ) ਨੂੰ ਮੁੜ ਪੈਰਾ ਤੇ ਕੀਤਾ।

ਇਸਦੇ ਨਾਲ ਨਾਲ ਦੇਵੀ ਦਾਸ ਆਪਣੇ ਆਖਰੀ ਸਮੇਂ ਵਿਚ ਵਾਲਮੀਕ ਧਰਮ ਯੁੱ-ਧ ਮੋਰਚਾ ਦੇ ਪ੍ਰਧਾਨ ਵੀ ਸਨ। 13 ਸਤੰਬਰ ਨੂੰ ਦੇਵੀ ਦਾਸ ਨਾਹਰ ਵੱਲੋਂ ਜਲੰਧਰ ਜਿਲ੍ਹੇ ਦੇ ਡਾਕਟਰ ਅੰਬੇਦਕਰ ਚੌਕ ਵਿਖੇ ਇਕ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ। ਅਚਾਨਕ ਹੀ ਉਨ੍ਹਾਂ ਦੇ ਦੇਹਾਂਤ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …