ਆਈ ਤਾਜਾ ਵੱਡੀ ਖਬਰ
ਇਸ ਸਮੇਂ ਦੇਸ਼ ਅੰਦਰ ਜਿਥੇ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉਥੇ ਹੀ ਵਾਪਰਨ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਵਿੱਚ ਵੀ ਕਈ ਲੋਕ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਨੂੰ ਦੇਖ ਕੇ ਸਭ ਲੋਕ ਹੈਰਾਨ ਹਨ। ਜਿੱਥੇ ਪਿਛਲੀ ਦਿਨੀਂ ਫਸਲਾਂ ਦੀ ਕਟਾਈ ਦੌਰਾਨ ਮੌਸਮ ਵਿੱਚ ਕਾਫੀ ਤਬਦੀਲੀ ਦੇਖੀ ਗਈ ਸੀ, ਉਥੇ ਹੀ ਇਸ ਸਮੇਂ ਮੰਡੀਆਂ ਵਿੱਚ ਪਈ ਫਸਲ ਨੂੰ ਵੀ ਇਸ ਮੌਸਮ ਦੇ ਬਦਲਾਅ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਇਸ ਮੌਸਮ ਦੀ ਤਬਦੀਲੀ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਦੇਸ਼ ਦੇ ਮੌਸਮ ਸਬੰਧੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ। ਜਿਸ ਨਾਲ ਦੇਸ਼ ਦੇ ਲੋਕ ਪਹਿਲਾ ਹੀ ਮੌਸਮ ਨੂੰ ਦੇਖ ਕੇ ਆਪਣਾ ਇੰਤਜ਼ਾਮ ਕਰ ਸਕਣ। ਜਿੱਥੇ ਅੱਜ ਦੁਪਹਿਰ ਦੇ ਸਮੇਂ ਹੀ ਮੌਸਮ ਦੇ ਬਦਲੇ ਮਿਜ਼ਾਜ ਬਾਰੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਕਈ ਖੇਤਰਾਂ ਵਿਚ ਬਾਰਸ਼ ਅਤੇ ਬਿਜਲੀ ਚਮਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਬਦਲਾਅ , ਹਨੇਰੀ, ਬਿਜਲੀ ਚਮਕਣ ਤੇ ਬਾਰਸ਼ ਹੋਣ ਕਾਰਨ ਹੋ ਗਿਆ ਹੈ।
ਹੁਣ ਪੰਜਾਬ ਚ ਇਥੇ ਡਿੱਗੀ ਅਸਮਾਨੀ ਬਿਜਲੀ ਨਾਲ ਹੋਇਆ ਮੌਤ ਦਾ ਤਾਂਡਵ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ। ਮੌਸਮ ਦੇ ਬਦਲਾਅ ਕਾਰਨ ਅੱਜ ਭਾਰੀ ਤਬਾਹੀ ਹੋਣ ਦੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਿਧਵਾਂ ਬੇਟ ਦੇ ਲਾਗਲੇ ਪਿੰਡ ਤਿਹਾੜਾ ਦੇ ਖੇਤਾਂ ਵਿਚ ਤੂੜੀ ਦੀ ਢਿਗ ਲਿਪ ਰਹੇ ਵਿਅਕਤੀਆਂ ‘ਤੇ ਅਚਾਨਕ ਅਸਮਾਨੀ ਬਿਜਲੀ ਪੈਣ ਦੀ ਖਬਰ ਸਾਹਮਣੇ ਆਈ ਹੈ।
ਇਸ ਹਾਦਸੇ ਵਿਚ ਕੰਮ ਕਰ ਰਹੇ 60 ਸਾਲਾ ਅਜੈਬ ਸਿੰਘ ਦੀ ਮੌਤ ਹੋ ਗਈ। ਉਸ ਤੋਂ ਇਲਾਵਾ ਉਸ ਦਾ ਇਕ ਸਾਥੀ ਪ੍ਰਿਤਪਾਲ ਸਿੰਘ ਜ਼ਖਮੀ ਹੋ ਗਿਆ। ਜੋ ਉਸ ਸਮੇਂ ਉਸ ਨਾਲ ਕੰਮ ਕਰ ਰਿਹਾ ਸੀ। ਉੱਥੇ ਹੀ ਅਸਮਾਨੀ ਬਿਜਲੀ ਦੇ ਨਾਲ ਹੋਏ ਇਸ ਨੁਕਸਾਨ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …