ਹੁਣੇ ਆਈ ਤਾਜਾ ਵੱਡੀ ਖਬਰ
ਵਿਸ਼ਵ ਦੇ ਵਿਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਸਬੰਧ ਵੱਖ-ਵੱਖ ਖੇਤਰਾਂ ਦੇ ਨਾਲ ਹੁੰਦਾ ਹੈ। ਇਨ੍ਹਾਂ ਘਟਨਾਵਾਂ ਦੇ ਵਾਪਰਨ ਦੇ ਨਾਲ ਇਨਸਾਨੀ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਲੋਕਾਂ ਦੇ ਲਈ ਇਹ ਕਾਫੀ ਚਿੰਤਾਜਨਕ ਵੀ ਹੁੰਦੀਆਂ ਹਨ। ਪਰ ਕੁਝ ਕੁ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਵਿਸ਼ਵ ਪੱਧਰ ਉਪਰ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ। ਜਦੋਂ ਕੋਈ ਛੋਟੀ ਜਿਹੀ ਚੀਜ਼ ਗੁੰਮ ਹੋ ਜਾਂਦੀ ਹੈ ਤਾਂ ਉਸ ਨੂੰ ਲੱਭਣ ਵਿਚ ਬਹੁਤ ਮੁ-ਸ਼-ਕਿ-ਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਰ ਜਦੋਂ ਇਕ ਬਹੁਤ ਵਿਸ਼ਾਲ ਚੀਜ਼ ਅੱਖਾਂ ਦੇ ਸਾਹਮਣਿਓਂ ਹੀ ਕੁਝ ਚਿਰ ਪਹਿਲਾਂ ਗਈ ਹੋਵੇ ਅਤੇ ਬਾਅਦ ਵਿੱਚ ਉਸ ਦੇ ਲਾਪਤਾ ਹੋਣ ਦੀ ਖ਼ਬਰ ਆ ਜਾਵੇ ਤਾਂ ਕਿਸੇ ਵੀ ਸ਼ਖਸ਼ ਨੂੰ ਇਸ ਗੱਲ ਦਾ ਯਕੀਨ ਨਹੀਂ ਹੋਵੇਗਾ। ਇਕ ਅਜਿਹਾ ਹੀ ਬੇਹੱਦ ਸਨਸਨੀਖੇਜ਼ ਹਾਦਸਾ ਇੰਡੋਨੇਸ਼ੀਆ ਵਿਖੇ ਵਾਪਰਿਆ। ਜਿੱਥੇ ਦੇਸ਼ ਦੀ ਰਾਜਧਾਨੀ ਜਕਾਰਤਾ ਤੋਂ ਇੱਕ ਹਵਾਈ ਜਹਾਜ਼ ਨੇ ਉਡਾਣ ਭਰੀ ਅਤੇ ਕੁਝ ਦੇਰ ਬਾਅਦ ਹੀ ਉਹ ਲਾਪਤਾ ਹੋ ਗਿਆ। ਇਸ ਜਹਾਜ਼ ਦੇ ਵਿਚ 50 ਤੋਂ ਵੱਧ ਯਾਤਰੀ ਸਵਾਰ ਦੱਸੇ ਜਾ ਰਹੇ ਹਨ।
ਜਿਸ ਕਾਰਨ ਇੰਡੋਨੇਸ਼ੀਆ ਦੇ ਨਾਲ ਨਾਲ ਪੂਰੇ ਵਿਸ਼ਵ ਦੇ ਵਿਚ ਹਾਲਾਤ ਚਿੰ-ਤਾ-ਜ-ਨ-ਕ ਹੋ ਗਏ ਹਨ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਜਹਾਜ਼ ਸ੍ਰੀਵਿਜਯਾ ਏਅਰ ਦਾ ਬੋਇੰਗ 737-500 ਜਹਾਜ਼ ਹੈ। ਜਿਸ ਵਿਚ 59 ਤੋਂ ਵੱਧ ਲੋਕ ਸਵਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵਿਚ 5 ਛੋਟੇ ਬੱਚੇ ਵੀ ਸ਼ਾਮਲ ਹਨ। ਆ ਰਹੀਆਂ ਰਿਪੋਰਟਾਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਇਸ ਜਹਾਜ਼ ਨੂੰ ਦੋ ਪਾਇਲਟ ਚਲਾ ਰਹੇ ਸਨ ਅਤੇ ਚਾਲਕ ਦਲ ਦੇ ਚਾਰ ਮੈਂਬਰ ਵੀ ਇਸ ਜਹਾਜ਼ ਵਿਚ ਸਵਾਰ ਦੱਸੇ ਜਾ ਰਹੇ ਹਨ।
ਮੌਜੂਦਾ ਸਮੇਂ ਵਿੱਚ ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਸ ਜਹਾਜ਼ ਦੇ ਨਾਲ ਹਵਾਬਾਜ਼ੀ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਲਗਾਤਾਰ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਉਹ ਇਸ ਲਾਪਤਾ ਹੋਏ ਜਹਾਜ਼ ਦੇ ਨਾਲ ਸੰਪਰਕ ਕਰਨ ਵਿੱਚ ਅਸਫ਼ਲ ਰਹੇ ਹਨ। ਜਹਾਜ਼ ਦੇ ਵਿੱਚ ਸਵਾਰ ਯਾਤਰੀਆਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਕਾਫੀ ਚਿੰਤਾ ਦੇ ਵਿਚ ਹਨ। ਜਕਾਰਤਾ ਦੇ ਆਸ ਪਾਸ ਦੇ ਦੇਸ਼ ਵੀ ਆਪਣੇ ਵੱਖੋ-ਵੱਖ ਏਅਰਪੋਰਟਾਂ ਦੇ ਜ਼ਰੀਏ ਇਸ ਜਹਾਜ਼ ਦੇ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕਰ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …