ਆਈ ਤਾਜਾ ਵੱਡੀ ਖਬਰ
ਇਸ ਵਰ੍ਹੇ ਨੇ ਬਹੁਤ ਸਾਰੇ ਲੋਕਾਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ। ਜਿੱਥੇ ਇਸ ਦਾ ਵੱਡਾ ਕਾਰਨ ਕਰੋਨਾ ਵਾਇਰਸ ਹੈ ਉੱਥੇ ਹੀ ਦੂਜੇ ਪਾਸੇ ਇਸ ਸਾਲ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ਨੇ ਕਾਫੀ ਸਾਰੀਆਂ ਮੁ-ਸ਼-ਕਿ- ਲਾਂ ਝੱਲੀਆਂ। ਇਨ੍ਹਾਂ ਵਿੱਚ ਬਹੁਤ ਸਾਰੀਆਂ ਖ਼ਾਸ ਸ਼ਖ਼ਸੀਅਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਦੁੱਖ ਦੀਆਂ ਘੜੀਆਂ ਇਸ ਸਾਲ ਵਿੱਚ ਦੇਖਣੀਆਂ ਪਈਆਂ। ਇਸੇ ਦੌਰਾਨ ਫਿਲਮੀ ਜਗਤ ਤੋਂ ਇਕ ਵੱਡੀ ਚਿੰ-ਤਾ ਵਾਲੀ ਖਬਰ ਆ ਰਹੇ ਹੈ।
ਜਿੱਥੇ ਫਿਲਮ ਆਸ਼ਿਕੀ ਦੇ ਸਟਾਰ ਰਾਹੁਲ ਰਾਏ ਕਾਰਗਿਲ ‘ਚ ਇਕ ਫਿਲਮ ਦੀ ਸ਼ੂ-ਟਿੰ-ਗ ਦੌਰਾਨ ਦਿਮਾਗੀ ਸਟੋਕ ਦਾ ਸ਼ਿਕਾਰ ਹੋ ਗਏ। ਉਸ ਨੂੰ 28-29 ਨਵੰਬਰ ਦੀ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 54 ਸਾਲਾਂ ਰਾਹੁਲ ਕਾਰਗਿਲ ‘ਚ ਆਪਣੀ ਫਿਲਮ ਐਲਏਸੀ ਲਾਈਵ ਦਿ ਬੈਟਲ ਦੀ ਸ਼ੂ-ਟਿੰ-ਗ ਕਰ ਰਹੇ ਸਨ। ਕਾਰਗਿਲ ਵਿਚ ਸੁੰਨ ਕਰ ਦੇਣ ਵਾਲੀ ਠੰਡ ਕਾਰਨ ਉਸ ਨੂੰ ਦਿਮਾਗ ਦਾ। ਦੌ-ਰਾ ਪਿਆ।
ਉਸ ਦੇ ਭਰਾ ਰੋਮੀਰ ਸੇਨ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਹੁਲ ਹੁਣ ਠੀਕ ਹੋ ਗਿਆ ਹੈ ਅਤੇ ਰਾਹੁਲ ਦੀ ਭੈਣ ਪ੍ਰਿਅੰਕਾ ਰਾਏ ਨੇ ਵੀ ਆਪਣੇ ਭਰਾ ਦੀ ਸਿਹਤ ਵਿੱਚ ਸੁਧਾਰ ਹੋਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਰਾਹੁਲ ਰਾਏ ਨੂੰ ਮਹੇਸ਼ ਭੱਟ ਦੀ 1990 ਦੀ ਸੁਪਰਹਿੱਟ ਫਿਲਮ ਆਸ਼ਿਕੀ ਨੇ ਸਟਾਰ ਬਣਾਇਆ ਸੀ। ਉਹ ਆਪਣੇ ਸਟਾਇਲਿਸ਼ ਵਾਲਾਂ ਲਈ ਵੀ ਜਾਣਿਆ ਜਾਂਦਾ ਹੈ।
ਉਸਨੇ 2006 ਵਿੱਚ ਬਿੱਗ ਬੌਸ ਦਾ ਪਹਿਲਾ ਸੀਜ਼ਨ ਵੀ ਜਿੱਤਿਆ ਸੀ। ਸ਼ੁਰੂਆਤੀ ਫ਼ਿਲਮ ਵਿਚ ਹੀ ਰਾਹੁਲ ਨੂੰ ਇਕ ਬਹੁਤ ਵੱਡੀ ਪ੍ਰਸਿੱਧੀ ਮਿਲ ਗਈ ਸੀ ਪਰ ਫਿਰ ਵੀ ਉਹ ਅਗਾਂਹ ਵਾਲੀਆਂ ਫ਼ਿਲਮਾਂ ਵਿੱਚ ਕੁਝ ਖ਼ਾਸ ਨਹੀ ਕਰ ਸਕਿਆ। ਰਾਹੁਲ ਰਾਏ ਨੇ ਇਹ ਵੀ ਮੰਨਿਆ ਕਿ ਉਹ ਉਨ੍ਹਾਂ ਫਿਲਮਾਂ ਪ੍ਰਤੀ ਉਤਸ਼ਾਹੀ ਨਹੀਂ ਸੀ ਜੋ ਉਨ੍ਹਾਂ ਨੂੰ ਆਫਰ ਕੀਤੀਆਂ ਜਾਂਦੀਆਂ ਸਨ। ਉਸ ਨੇ ਆਖਿਆ ਕਿ ਇੱਕ ਅਭਿਨੇਤਾ ਦੇ ਰੂਪ ਵਿੱਚ ਮੇਰਾ ਵਿਕਾਸ ਰੁਕਿਆ ਹੋਇਆ ਸੀ।
ਤੁਸੀਂ ਵਾਰ-ਵਾਰ ਉਹੀ ਰੋਲ ਕਰ ਰਹੇ ਹੋ ਅਤੇ ਉਸ ਸਮੇਂ ਹਰ ਇਕ ਦੀ ਧਾਰਨਾ ਬਣ ਰਹੀ ਸੀ ਕਿ ਉਨ੍ਹਾਂ ਨੂੰ ਵੀ ਇਹੀ ਕਰਨਾ ਚਾਹੀਦਾ ਹੈ। ਇਹ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਸੀ। ਆਖ਼ਰਕਾਰ ਉਸਨੇ ਕੁਝ ਫਿਲਮਾਂ ਤੇ ਦਸਤਖਤ ਕੀਤੇ, ਜਿਨ੍ਹਾਂ ਨੂੰ ਬਣਾਉਣ ਵਿੱਚ ਬਹੁਤ ਸਮਾਂ ਲੱਗਿਆ ਕਿਉਂਕਿ ਉਹ ਫਿਲਮਾਂ ਵੱਡਾ ਬਜਟ ਨਹੀਂ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …