Breaking News

ਹੁਣੇ ਹੁਣੇ ਕੈਪਟਨ ਨੇ ਕਰਫਿਊ ਬਾਰੇ ਦੇ ਦਿੱਤਾ ਇਹ ਵੱਡਾ ਹੁਕਮ , ਹੋ ਜਾਵੋ ਸਾਰੇ ਸਾਵਧਾਨ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵੱਡਾ ਫੈਸਲਾ ਲਿਆ ਹੈ। ਹੁਣ ਰਾਜ ਦੇ ਹਰ ਸ਼ਹਿਰ ‘ਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਹੋਵੇਗਾ। ਇਹ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ। ਭਾਵ ਕਿ ਹੁਣ ਦੁਕਾਨਾਂ ਅਤੇ ਹੋਟਲ-ਰੈਸਟੋਰੈਂਟ ਵੀ 7 ਵਜੇ ਤੋਂ ਪਹਿਲਾਂ ਬੰਦ ਕਰਨ ਪੈਣਗੇ। ਉਂਝ ਦੁਕਾਨਾਂ ਅਤੇ ਹੋਟਲ-ਰੈਸਟੋਰੈਂਟ ਸੰਬੰਧੀ ਹਾਲੇ ਟਾਈਮਿੰਗ ਨਹੀਂ ਆਈ ਹੈ।

ਇਸ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ‘ਚ ਪੰਜਾਬ ਸਰਕਾਰ ਨੇ ਕਾਰਾਂ ਦੇ ਅੰਦਰ 3 ਤੋਂ ਜ਼ਿਆਦਾ ਲੋਕਾਂ ਦੇ ਬੈਠਣ ‘ਤੇ ਫਿਰ ਤੋਂ ਪਾਬੰਦੀ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਪਬਲਿਕ ਟ੍ਰਾਂਸਪੋਰਟ ‘ਚ ਵੀ ਸਿਰਫ 50 ਪ੍ਰਤੀਸ਼ਤ ਲੋਕ ਹੀ ਬੈਠ ਸਕਨਗੇ। ਇਸ ਦੇ ਨਾਲ ਹੀ ਇਨ੍ਹਾਂ ਪੰਜਾਂ ਪ੍ਰਭਾਵਿਤ ਸ਼ਹਿਰਾਂ ‘ਚ 50 ਪ੍ਰਤੀਸ਼ਤ ਨੌਨ ਅਸੈਂਸ਼ੀਅਲ ਦੁਕਾਨਾਂ ਖੁੱਲ੍ਹਣਗੀਆਂ ਭਾਵ ਇਕ ਦਿਨ ਛੱਡ ਕੇ 50 ਪ੍ਰਤੀਸ਼ਤ ਦੁਕਾਨਾਂ ਖੁੱਲ੍ਹੀਆਂ ਕਰਨਗੀਆਂ। ਵਿਆਹਾਂ ਅਤੇ ਸਸਕਾਰ ਨੂੰ ਛੱਡ ਕੇ ਬਾਕੀ ਹਰ ਕਿਸਮ ਦੇ ਲੋਕਾਂ ਦੇ ਇਕੱਠ ਨੂੰ ਬੈਨ ਕਰ ਦਿੱਤਾ ਗਿਆ ਹੈ।

ਜ਼ਿਲ੍ਹੇ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਵੱਡਾ ਧ -ਮਾ – ਕਾ ਹੋਇਆ ਹੈ। ਦਿਨ ਪ੍ਰਤੀ ਦਿਨ ਜ਼ਿਲ੍ਹੇ ‘ਚ ਆ ਕੇਸਾਂ ਕਰਕੇ ਜਲੰਧਰ ਕੋਰੋਨਾ ਦਾ ਹੌਟ ਸਪਾਟ ਬਣਦਾ ਜਾ ਰਿਹਾ ਹੈ। ਸ਼ਹਿਰ ‘ਚ ਰੋਜ਼ਾਨਾ ਕੋਰੋਨਾ ਆਪਣਾ ਪ੍ਰਕੋਪ ਦਿਖਾ ਰਿਹਾ ਹੈ। ਜਲੰਧਰ ‘ਚ ਵੀਰਵਾਰ ਨੂੰ 47 ਨਵੇਂ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਜਦਕਿ 1 ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ 67 ਸਾਲਾ ਵਾਸੀ ਨਿਊ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 47 ਮਰੀਜ਼ਾਂ ਤੋਂ ਬਾਅਦ 150 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਅੱਜ ਆਏ ਕੁੱਲ੍ਹ ਕੇਸਾਂ ਦੀ ਗਿਣਤੀ 197 ਹੋ ਗਈ ਹੈ। ਮਰਨ ਵਾਲੇ ਦੀ ਪਛਾਣ 67 ਸਾਲਾ ਅਮਰ ਸਿੰਘ ਵਾਸੀ ਨਿਊ ਦਸ਼ਮੇਸ਼ ਨਗਰ ਦੇ ਰੂਪ ‘ਚ ਹੋਈ ਹੈ। ਅੱਜ ਆਏ ਨਵੇਂ ਕੇਸਾਂ ਤੋਂ ਬਾਦ ਜ਼ਿਲ੍ਹੇ ‘ਚ ਪੀੜਤਾਂ ਦਾ ਆਂਕੜਾ 4825 ਅਤੇ ਮਰਨ ਵਾਲਿਆਂ ਦੀ ਗਿਣਤੀ 120 ਤੱਕ ਪਹੁੰਚ ਗਈ ਹੈ।

ਇਨ੍ਹਾਂ ਇਲਾਕਿਆਂ ਦੇ ਹਨ ਮਰੀਜ਼
ਸਵਰਨ ਪਾਰਕ, ਸੁਰਾਨਸੀ, ਆਰਿਆ ਨਗਰ, ਪਿੰਡ ਨੰਗਲ ਜੀਵਨ, ਪਿੰਡ ਸ਼ੰਕਰ, ਡਿਫੈਂਸ ਕਲੋਨੀ, ਪਿੰਡ ਜੰਡਿਆਲਾ, ਕਰਤਾਰ ਨਗਰ ਸ਼ਾਹਕੋਟ, ਸ਼ਾਹਜਹਾਂਪੁਰ ਸ਼ਾਹਕੋਟ, ਸੋਹਲ ਜਗੀਰ, ਟਾਵਰ ਇਨਕਲੇਵ, ਸਤਨਾਮ ਨਗਰ, ਦਿਲਬਾਗ ਨਗਰ, ਕ੍ਰਿਸ਼ਣਾ ਨਗਰ, ਭਾਰਗੋ ਕੈਂਪ, ਸੰਤ ਨਗਰ, ਸੰਸਾਰਪੁਰ, ਨਿਊ ਡਿਫੈਂਸ ਕਲੋਨੀ, ਬੇਅੰਤ ਨਗਰ, ਦੀਪ ਨਗਰ, ਨਿਊ ਬਾਰਾਦਰੀ, ਤਰਨ ਇਨਕਲੇਵ, ਧੀਨਾ, ਏਕਤਾ ਨਗਰ, ਸੰਤੋਖਪੁਰਾ, ਲਾਜਪਤ ਨਗਰ, ਸੁਰਿਆ ਇਨਕਲੇਵ, ਸੁੰਦਰ ਨਗਰ ਨਕੋਦਰ, ਜੀਟੀਬੀ ਨਗਰ, ਰਾਜਾ ਗਾਰਡਨ, ਪਿੰਡ ਉੱਗੀ, ਹੁਸੈਨਪੁਰ, ਬੋਲੀਨਾ, ਰਾਮਾ ਮੰਡੀ, ਰੰਧਾਵਾ ਮਸੰਦਾ, ਸਵਰਨ ਪਾਰਕ, ਬੇਅੰਤ ਨਗਰ, ਦੀਪ ਨਗਰ, ਲੋਹੀਆਂ ਖ਼ਾਸ, ਫ੍ਰੈਂਡਸ ਕਲੋਨੀ, ਗਾਜ਼ੀਗੁੱਲਾ, ਗੁਰੂ ਅਮਰ ਦਾਸ ਨਗਰ, ਸ਼ਿਵ ਨਗਰ, ਮਨਜੀਤ ਨਗਰ, ਪ੍ਰਤਾਪ ਨਗਰ, ਨਿਊ ਸਨ ਸਿਟੀ, ਭਾਰਗੋ ਕੈਂਪ, ਅੰਬਿਕਾ ਕਲੋਨੀਸ ਕੋਟ ਇਸੇ ਖਾਂ, ਜੇਪੀ ਨਗਰ, ਸੈਫਾਬਾਦ, ਪਤਾਰਾ ਪਿੰਡ, ਨੰਗਲ ਫਿਲੌਰ ਤੋਂ ਕੋਰੋਨਾ ਦੇ ਅੱਜ 197 ਕੇਸ ਆਏ ਹਨ।

ਬੀਤੇ ਬੁੱਧਵਾਰ ਨੂੰ ਜਲੰਧਰ ‘ਚ ਇਕੱਠੇ ਕੋਰੋਨਾ ਦੇ 192 ਨਵੇਂ ਕੇਸ ਸਾਹਮਣੇ ਆਏ ਸਨ। ਕੱਲ੍ਹ ਵੀ ਜ਼ਿਲ੍ਹੇ ‘ਚ 1 ਕੋਰੋਨਾ ਮਰੀਜ਼ ਦੀ ਮੌਤ ਹੋਈ ਸੀ। ਦੱਸ ਦੇਈਏ ਕਿ ਜਲੰਧਰ, ਲੁਧਿਆਣਾ, ਪਟਿਆਲਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ‘ਚ ਕੋਰੋਨਾ ਦਾ ਪ੍ਰਕੋਪ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਦੇ ਚੱਲਦੇ ਪੰਜਾਬ ਸਰਕਾਰ ਨੇ ਪੂਰੇ ਰਾਜ ‘ਚ ਨਾਈਟ ਕਰਫਿਊ ਲਗਾ ਰੱਖਿਆ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …