Breaking News

ਹੁਣੇ ਹੁਣੇ ਕਿਸਾਨ ਧਰਨੇ ਤੋਂ ਆਈ ਮਾੜੀ ਖਬਰ ਹੋਇਆ ਮੌਤ ਦਾ ਤਾਂਡਵ,ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਜਿੱਥੇ ਕਿਸਾਨ ਖੇਤੀ ਕਨੂੰਨਾਂ ਖਿਲਾਫ਼ ਵਿਰੋਧ ਨੂੰ ਲੈ ਧਰਨੇ ਦੇ ਰਹੇ ਹਨ ,ਕਿ ਸਰਕਾਰ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰ ਸਕੇ।ਉਥੇ ਹੀ ਇਨ੍ਹਾਂ ਅੰਦੋਲਨ ਤੇ ਰੋਸ ਮੁਜ਼ਾਹਰਿਆਂ ਦੀ ਜਗ੍ਹਾ ਤੇ ਕਦੇ ਕਦੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ,ਜਿਸ ਨਾਲ ਕਿਸਾਨ ਜਥੇਬੰਦੀਆਂ ਵਿੱਚ ਸੋਗ ਛਾ ਜਾਂਦਾ ਹੈ। ਪਿਛਲੇ ਦਿਨੀਂ ਹੀ ਇਸ ਅੰਦੋਲਨ ਦੇ ਤਹਿਤ ਕੀਤੇ ਜਾ ਰਹੇ ਧਰਨੇ ਦੌਰਾਨ ਇੱਕ ਕਿਸਾਨ ਜਥੇਬੰਦੀ ਦੇ ਆਗੂ ਦੀ ਦਿਲ ਦਾ ਦੌ – ਰਾ ਪੈਣ ਕਾਰਨ ਤੇ ਸਰੀਰ ਵਿੱਚ ਸ਼ੂਗਰ ਦਾ ਲੈਵਲ ਘਟ ਜਾਣ ਕਾਰਨ ਧਰਨੇ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ ਸੀ।

ਜੋ ਆਗੂ ਇਹਨਾ ਅੰਦੋਲਨਾਂ ਦੇ ਵਿੱਚ ਵੱਧ ਚੜ੍ਹ ਕੇ ਕਿਸਾਨਾਂ ਦੀ ਮਦਦ ਕਰਦੇ ਹਨ, ਜਦੋਂ ਉਨ੍ਹਾਂ ਨਾਲ ਇਹੋ ਜਿਹਾ ਕੋਈ ਹਾਦਸਾ ਵਾਪਰਦਾ ਹੈ ਤਾਂ ਇਹ ਦੁੱਖ ਦਾ ਪਹਾੜ ਸੱਭ ਕਿਸਾਨ ਜਥੇਬੰਦੀਆਂ ਉਪਰ ਟੁੱਟਦਾ ਹੈ। ਇਸ ਤਰਾਂ ਦੀ ਹੀ ਇੱਕ ਘਟਨਾ ਸਾਹਮਣੇ ਆਈ ਹੈ। ਖੇਤੀ ਕਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਧਰਨੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਸਥਾਨਕ ਸ਼ਹਿਰ ਰੇਲਵੇ ਤੇ ਲਗਾਏ ਗਏ 9 ਦਿਨ ਦੇ ਧਰਨੇ ਦੌਰਾਨ ਕਿਸਾਨ ਯੂਨੀਅਨ ਦੇ ਦੋ ਨੇਤਾ ਬਾਬੂ ਸਿੰਘ ਬਰ੍ਹੇ ਤੇ ਮਿੱਠੂ ਸਿੰਘ ਦੀ ਮਾਤਾ ਤੇਜ ਕੌਰ 80 ਸਾਲਾਂ ਦੀ ਧਰਨੇ ਦੌਰਾਨ ਮੌਤ ਹੋ ਗਈ।

ਇਨ੍ਹਾਂ ਦੋਹਾਂ ਨੇ ਧਰਨੇ ਵਾਲੀ ਜਗ੍ਹਾ ਤੇ ਹੀ ਦਮ ਤੋ – ੜ ਦਿੱਤਾ। ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਲਿਆਂਦਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸਭ ਕਿਸਾਨ ਜਥੇਬੰਦੀਆਂ ਨੇ ਇਸ ਦੁਖਦਾਈ ਘਟਨਾ ਲਈ ਕਿਸਾਨ ਆਗੂਆਂ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਖੇਤੀ ਕਨੂੰਨ ਦੇ ਵਿਰੋਧ ਲਈ ਗਏ ਧਰਨੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਸਾਹਮਣੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਵਿਚ ਇੱਕ ਕਿਸਾਨ ਵੱਲੋਂ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਗਈ ਸੀ। ਜਿਸ ਨੂੰ ਪਿੰਡ ਬਾਦਲ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਉੱਥੇ ਉਸ ਦੀ ਹਾਲਤ ਗੰਭੀਰ ਹੁੰਦੀ ਵੇਖ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ। ਖੇਤੀ ਕਾਨੂੰਨਾਂ ਵਿਰੁੱਧ ਇਨ੍ਹਾਂ ਧਰਨਿਆਂ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …