ਆਈ ਤਾਜਾ ਵੱਡੀ ਖਬਰ
ਭਾਰਤੀ ਖਿਡਾਰੀਆਂ ਦੇ ਵਲੋਂ ਇਸ ਸਾਲ ਓਲੰਪਿਕ ਦੀਆਂ ਵੱਖ-ਵੱਖ ਖੇਡਾਂ ਦੇ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤੀ ਗਿਆ । ਦੇਸ਼ ਦੇ ਬਹੁਤ ਸਾਰੇ ਖਿਡਾਰੀਆਂ ਨੇ ਵੱਖ -ਵੱਖ ਖੇਡਾਂ ਦੇ ਵਿੱਚ ਹਿੱਸਾ ਲਿਆ । ਜਿਹਨਾਂ ਵਿਚੋਂ ਕਈ ਖਿਡਾਰੀਆਂ ਦੇ ਵਲੋਂ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਗਿਆ । ਕਈ ਖਿਡਾਰੀਆਂ ਨੇ ਕਾਂਸੀ ਦਾ ਤਗ਼ਮਾ ਜਿਤਿਆ ਅਤੇ ਕਈ ਖਿਡਾਰੀਆਂ ਨੇ ਸੋਨੇ ਦੇ ਤਗ਼ਮੇ ਨੂੰ ਹਾਸਲ ਕਰਕੇ ਦੇਸ਼ ਦਾ ਨਾਮ ਉਚਾ ਕੀਤਾ । ਜਿਸਦੇ ਚਲੱਦੇ ਖੇਡ ਜਗਤ ਅਤੇ ਦੇਸ਼ ਵਾਸੀਆਂ ਦੇ ਵਿੱਚ ਵੀ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਸੀ ।
ਪਰ ਹੁਣੇ -ਹੁਣੇ ਇੱਕ ਬੇਹਦ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਓਲੰਪਿਕ ‘ਚ ਹਿੱਸਾ ਲੈਣ ਵਾਲੇ ਚੋਟੀ ਦੇ ਖਿਡਾਰੀ ਦਾ ਅੱਜ ਦੇਹਾਂਤ ਹੋ ਗਿਆ ਹੈ।ਪੂਰੇ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦਰਅਸਲ ਓਲੰਪੀਅਨ ਦੇ ਫੁੱਟਬਾਲ ਟੀਮ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਸੈਯਦ ਸ਼ਾਹਿਦ ਹਕੀਮ ਦਾ ਅੱਜ ਦੇਹਾਂਤ ਹੋ ਗਿਆ ਹੈ। 82 ਸਾਲ ਦੀ ਉਮਰ ਦੇ ਵਿੱਚ ਇਹ ਖਿਡਾਰੀ ਅੱਜ ਇਸ ਫ਼ਾਨੀ ਸੰਸਾਰ ਨੂੰ ਸਦਾ-ਸਦਾ ਦੇ ਲਈ ਅਲਵਿਦਾ ਆਖ ਗਏ ਹਨ ।
ਓਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੈਯਦ ਸ਼ਾਹਿਦ ਹਕੀਮ ਨੂੰ ਬੀਤੇ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਸੀ । ਪਰ ਅੱਜ ਸਵੇਰੇ ਓਹਨਾ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਜਿਸਦੇ ਚਲੱਦੇ ਅੱਜ ਓਹਨਾ ਦਾ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਸੈਯਦ ਸ਼ਾਹਿਦ ਹਕੀਮ ਕਈ ਸਾਲਾਂ ਤੱਕ ਫੁੱਟਬਾਲ ਦੇ ਨਾਲ ਜੁੜੇ ਰਹੇ । ਫਿਰ ਉਹਨਾਂ ਨੇ ਕਈ ਸਾਲਾਂ ਤੱਕ ਕੋਚ ਦੀ ਭੂਮਿਕਾ ਵੀ ਨਿਭਾਈ।
ਇਸ ਦੋਰਾਨ ਓਹਨਾ ਕਈ ਪੁਰਸਕਾਰ ਵੀ ਹਾਸਲ ਕੀਤੇ। ਵੱਖ-ਵੱਖ ਅਹੁਦੇ ਅਤੇ ਉਹਨਾਂ ਦੇ ਹੁਨਰ ਨੂੰ ਵੇਖਦਿਆਂ ਕਈ ਪੁਰਸਕਾਰਾਂ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਪਰ ਅੱਜ ਉਹਨਾਂ ਦੇ ਦੇਹਾਂਤ ਦੇ ਚਲੱਦੇ ਸਮੁੱਚੇ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …