ਆਈ ਤਾਜਾ ਵੱਡੀ ਖਬਰ
ਪੂਰਾ ਵਿਸ਼ਵ ਇਸ ਸਮੇਂ ਇੱਕ ਵੱਡੀ ਆਪਦਾ ਦੇ ਨਾਲ ਲੜ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਵਾਸਤੇ ਹਰ ਤਰਾਂ ਦੇ ਹਥਿਆਰ ਅਜਮਾਏ ਜਾ ਚੁੱਕੇ ਹਨ। ਅਜੇ ਤੱਕ ਸਾਨੂੰ ਥੋੜ੍ਹੀ ਜਿਹੀ ਹੀ ਸਫਲਤਾ ਮਿਲੀ ਹੈ ਪਰ ਇਸ ਵਿਰੁੱਧ ਵੱਡੇ ਪੱਧਰ ਉੱਪਰ ਚੱਲ ਰਹੀ ਜੰਗ ਨੂੰ ਜਿੱਤਣਾ ਅਜੇ ਅਧੂਰਾ ਹੈ। ਇਸ ਸਮੇਂ ਪੂਰੀ ਦੁਨੀਆਂ ਦੇ ਉੱਪਰ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਪ੍ਰਕੋਪ ਜਾਰੀ ਹੈ। ਇਸ ਲਹਿਰ ਦਾ ਸਭ ਤੋਂ ਵੱਧ ਅਸਰ ਅਫਰੀਕਨ ਅਤੇ ਬਰਤਾਨਵੀ ਦੇਸ਼ਾਂ ਦੇ ਵਿਚ ਦੇਖਣ ਨੂੰ ਮਿਲ ਰਿਹਾ ਹੈ।
ਇਨ੍ਹਾਂ ਦੇਸ਼ਾਂ ਵਿੱਚੋਂ ਹੀ ਇੰਗਲੈਂਡ ਤੋਂ ਇਕ ਬੇਹੱਦ ਗੰਭੀਰ ਖਬਰ ਸੁਣਨ ਨੂੰ ਮਿਲ ਰਹੀ ਹੈ ਜਿਸ ਤਹਿਤ ਇੱਥੋਂ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਤੋਂ ਬਚਾਅ ਵਾਸਤੇ ਪੂਰੇ ਰਾਸ਼ਟਰ ਅੰਦਰ ਲਾਕਡਾਊਨ ਲਗਾਇਆ ਜਾ ਚੁੱਕਾ ਹੈ। ਮੌਜੂਦਾ ਹਾਲਾਤ ਵੀ ਇਸ ਤਾਲਾਬੰਦੀ ਨੂੰ ਹਟਾਉਣ ਦੀ ਇਜ਼ਾਜ਼ਤ ਨਹੀਂ ਦੇ ਰਹੇ ਜਿਸ ਕਾਰਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਲਾਕਡਾਊਨ ਨੂੰ ਦੇਸ਼ ਭਰ ਵਿਚ 8 ਮਾਰਚ ਤੱਕ ਲਈ ਹੋਰ ਵਧਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤਾਲਾਬੰਦੀ ਦੀ ਸ਼ੁਰੂਆਤ 4 ਜਨਵਰੀ ਨੂੰ ਕੀਤੀ ਗਈ ਸੀ ਜਿਸ ਤੋਂ ਲੈ ਕੇ ਹੁਣ ਤੱਕ ਇਸ ਨੂੰ ਬਦਲਦੇ ਹਾਲਾਤਾਂ ਅਨੁਸਾਰ ਕਈ ਵਾਰ ਵਧਾਇਆ ਜਾ ਚੁੱਕਿਆ ਹੈ। ਇਸ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਆਦੇਸ਼ਾਂ ਅਨੁਸਾਰ ਇਸ ਵਿੱਚ ਵਾਧਾ ਕੀਤਾ ਗਿਆ। ਇਸ ਪਾਬੰਦੀ ਦੌਰਾਨ ਦੇਸ਼ ਭਰ ਦੇ ਤਮਾਮ ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਵਿੱਚ ਗ਼ੈਰ-ਜ਼ਰੂਰੀ ਕਾਰੋਬਾਰ ਅਤੇ ਖਾਣ-ਪੀਣ ਸਬੰਧੀ ਅਤੇ ਰੈਸਟੋਰੈਂਟ ਨੂੰ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਸਰਕਾਰ ਵੱਲੋਂ ਆਖਿਆ ਗਿਆ ਹੈ ਕਿ 22 ਫਰਵਰੀ ਤੋਂ ਬਾਅਦ ਇੱਕ ਹਫ਼ਤਾਵਾਰੀ ਪ੍ਰੋਗਰਾਮ ਰਾਹੀਂ ਇਸ ਤਾਲਾਬੰਦੀ ਤੋਂ ਬਾਹਰ ਆਉਣ ਲਈ ਪੜਾਅਵਾਰ ਯੋਜਨਾਵਾਂ ਨੂੰ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਖਿਆ ਕਿ ਭਾਵੇਂ ਮੌਜੂਦਾ ਲਾਕਡਾਊਨ ਦੇ ਦੌਰਾਨ ਆਰ ਨੰਬਰ ਦੀ ਦਰ ਨੂੰ ਘਟਾਇਆ ਗਿਆ ਹੈ ਪਰ ਹਸਪਤਾਲ ਦੇ ਵਿਚ ਮਰੀਜ਼ਾਂ ਦਾ ਅੰਕੜਾ 37,000 ਤੋਂ ਵੱਧ ਹੈ। ਫਿਲਹਾਲ ਬਾਹਰੋਂ ਆਉਣ ਵਾਲੇ ਯਾਤਰੀਆ ਵਾਸਤੇ 10 ਦਿਨ ਦੇ ਇਕਾਂਤਵਾਸ ਨੂੰ ਜ਼ਰੂਰੀ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …