ਇੰਗਲੈਂਡ ਤੋਂ ਆਈ ਇਹ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਇੰਗਲੈਂਡ ਤੋਂ ਆ ਰਹੀ ਹੈ ਜਿਥੇ ਦੀ ਸਰਕਾਰ ਨੇ ਇੱਕ ਅਜਿਹਾ ਹੁਕਮ ਦਿੱਤਾ ਹੈ ਜਿਸ ਨਾਲ ਸਾਰੇ ਹੈਰਾਨ ਹੋ ਗਏ ਹਨ। ਕੋਰੋਨਾ ਵਾਇਰਸ ਨੇ ਜਿਥੇ ਸਾਰੀ ਦੁਨੀਆਂ ਦੇ ਵਿਚ ਹਾਹਾਕਾਰ ਮਚਾਈ ਹੋਈ ਹੈ। ਓਥੇ ਇੰਗਲੈਂਡ ਦੇ ਵਿਚ ਵੀ ਵੱਡੀ ਗਿਣਤੀ ਦੇ ਵਿਚ ਇਸ ਵਾਇਰਸ ਦੇ ਨਾਲ ਮੌਤਾਂ ਹੋ ਚੁਕੀਆਂ ਹਨ। ਹੁਣ ਵੀ ਰੋਜਾਨਾ ਇੰਗਲੈਂਡ ਦੇ ਵਿਚ ਵੱਡੀ ਗਿਣਤੀ ਚ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ।
ਇੰਗਲੈਂਡ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ , ਜਿਸ ਕਾਰਨ ਪਾਬੰਦੀਆਂ ਹੋਰ ਸਖਤ ਹੋ ਗਈਆਂ ਹਨ।ਸਰਕਾਰ ਨੇ ਇੰਗਲੈਂਡ ਵਿਚ ਏਨਾ ਭਾਰੀ ਜੁਰਮਾਨਾ ਲਗਾਉਣ ਦਾ ਫੁਰਮਾਨ ਕੀਤਾ ਹੈ ਕੇ ਸਾਰੀ ਦੁਨੀਆਂ ਹੈਰਾਨ ਹੈ।
ਸੋਮਵਾਰ ਨੂੰ ਜਿਨ੍ਹਾਂ ਲੋਕਾਂ ਨੇ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਪੁਲਸ ਨੇ ਉਨ੍ਹਾਂ ਨੂੰ ਭਾਰੀ ਜੁਰਮਾਨੇ ਠੋਕੇ ਹਨ। ਪਹਿਲੀ ਵਾਰ ਜੇਕਰ ਕੋਈ ਗਲਤੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਇਕ ਹਜ਼ਾਰ ਪੌਂਡ ਭਾਵ 1200 ਅਮਰੀਕੀ ਡਾਲਰ ਦਾ ਜੁਰਮਾਨਾ ਲੱਗਾ ਜਦਕਿ ਦੂਜੀ ਵਾਰ ਗਲਤੀ ਕਰਨ ਵਾਲਿਆਂ ਨੂੰ 10 ਹਜ਼ਾਰ ਦਾ ਜੁਰਮਾਨਾ ਭੁਗਤਣਾ ਪਵੇਗਾ।
ਸਿਹਤ ਤੇ ਸਮਾਜ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਪੀੜਤ ਲੋਕਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ ਤੇ ਜੇਕਰ ਕੋਈ ਆਪਣੇ ਬਾਰੇ ਝੂਠੀ ਜਾਣਕਾਰੀ ਦੇ ਕੇ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਹ ਭਾਰੀ ਜੁਰਮਾਨਾ ਭਰੇਗਾ। ਸਿਹਤ ਸਕੱਤਰ ਮੈਟ ਹੈਨਕੋਕ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਰਕਾਰ ਹੋਰ ਸਖਤ ਪਾਬੰਦੀਆਂ ਲਾਉਣ ਤੋਂ ਪੈਰ ਪਿੱਛੇ ਨਹੀਂ ਖਿੱਚੇਗੀ। ਬੁੱਧਵਾਰ ਨੂੰ ਹਾਊਸ ਆਫ ਕਾਮਨ ਵਿਚ ਇਸ ਨੂੰ ਲੈ ਕੇ ਕਾਨੂੰਨ ਵਿਚ ਸੋਧ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਯੂਰਪ ਵਿਚ ਬ੍ਰਿਟੇਨ ਬੇਹੱਦ ਬੁਰੀ ਤਰ੍ਹਾਂ ਕੋਰੋਨਾ ਦੀ ਮਾਰ ਝੱਲ ਰਿਹਾ ਹੈ। ਇੱਥੇ ਕੋਰੋਨਾ ਕਾਰਨ 42 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਸਰਕਾਰ ਸਖਤੀ ਕਰਕੇ ਲੋਕਾਂ ਨੂੰ ਸਮਾਜਕ ਦੂਰੀ ਬਣਾਈ ਰੱਖਣ ਦੀਆਂ ਅਪੀਲਾਂ ਕਰ ਰਹੀ ਹੈ ਪਰ ਵੱਡੀ ਗਿਣਤੀ ਵਿਚ ਲੋਕ ਪਾਬੰਦੀਆਂ ਵਿਚ ਢਿੱਲ ਦੀ ਮੰਗ ਕਰ ਰਹੇ ਹਨ। ਬੀਤੇ ਦਿਨਾਂ ਵਿਚ ਕਈ ਥਾਵਾਂ ‘ਤੇ ਮਾਸਕ ਨੂੰ ਜ਼ਰੂਰੀ ਨਾ ਕਰਨ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਕੀਤੇ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …