ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਦੇ ਅੰਤਿਮ ਮਹੀਨਿਆਂ ਦੇ ਵਿੱਚ ਸ਼ੁਰੂ ਹੋਈ ਆਬੋ ਹਵਾ ਨੇ ਇਸ ਵਰ੍ਹੇ ਦੀਆਂ ਸਾਰੀਆਂ ਰੌਣਕਾਂ ਨੂੰ ਹਨੇਰੇ ਦੇ ਕਿਸੇ ਖੂੰਜੇ ਵਿੱਚ ਦਬਾ ਕੇ ਰੱਖ ਦਿੱਤਾ। ਲੋਕਾਂ ਦੀਆਂ ਹਸਰਤਾਂ ਜਿਨ੍ਹਾਂ ਦੀ ਪੂਰੀ ਹੋਣ ਦੀ ਚਾਹਤ ਇਸ ਵਰ੍ਹੇ ਵਿੱਚ ਰੱਖੀ ਗਈ ਸੀ ਸਭ ਮਿੱਟੀ ਵਿੱਚ ਮਿਲ ਗਈਆਂ। ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਸ ਵਰ੍ਹੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਲੋਕਾਂ ਦੀਆਂ ਅੱਖਾਂ ਨੂੰ ਨਮ ਕਰ ਗਈਆਂ।
ਇਸ ਵਰ੍ਹੇ ਫ਼ਿਲਮੀ ਜਗਤ, ਰਾਜਨੀਤਿਕ ਜਗਤ, ਸਾਹਿਤਕ ਅਤੇ ਕਲਾ ਜਗਤ ਦੇ ਕਈ ਮਹਾਨ ਸਿਤਾਰੇ ਅਕਾਲ ਚਲਾਣਾ ਕਰ ਗਏ ਅਤੇ ਲੋਕ ਦੁੱਖਾਂ ਦੇ ਆਲਮ ਹੇਠ ਦੱਬੇ ਮਹਿਸੂਸ ਹੋ ਰਹੇ ਨੇ। ਇੱਕ ਹੋਰ ਮੰਦਭਾਗੀ ਖ਼ਬਰ ਪੰਜਾਬ ਦੇ ਫ਼ਿਲਮੀ ਅਤੇ ਸਾਹਿਤਕ ਜਗਤ ਤੋਂ ਆ ਰਹੀ ਹੈ ਜਿੱਥੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰ ਉਹਨਾਂ ਨੂੰ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਅਦਾਕਾਰ ਸਾਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜਿਆ।
ਇਹ ਕਲਾਕਾਰ ਕੋਈ ਹੋਰ ਨਹੀਂ ਸਗੋਂ ਲੋਕ ਗਾਇਕ ਅਤੇ ਸਵਰਗੀ ਜਗਮੋਹਣ ਕੌਰ ਨਾਲ ਸਟੇਜ ਸਾਂਝੀ ਕਰਨ ਵਾਲਾ ਕਮੇਡੀਅਨ ਕੇ. ਦੀਪ ਸਨ। ਅੱਜ 80 ਵਰ੍ਹਿਆਂ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਆਪਣੇ ਆਖ਼ਰੀ ਸਾਹ ਲਏ।
ਉਹ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਨਸ਼ਨ ਦੇ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਸਵ.ਕੇ. ਦੀਪ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਅਤੇ ਗਾਇਕ ਰਾਜ ਕੰਗ ਨੇ ਦਿੱਤੀ ਸੀ। ਉਨ੍ਹਾਂ ਵੱਲੋਂ ਦਿੱਤੀ ਇਸ ਜਾਣਕਾਰੀ ਉਪਰ ਸੰਪੂਰਨ ਸਾਹਿਤਕ ਅਤੇ ਫ਼ਿਲਮੀ ਜਗਤ ਨੇ ਡੂੰਘਾ ਦੁੱਖ ਪ੍ਰਗਟ ਕੀਤਾ।
ਇਨ੍ਹਾਂ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਇਨ੍ਹਾਂ ਵੱਲੋਂ ਸਮਾਜ ਲਈ ਕੀਤੇ ਗਏ ਕਾਰਜ, ਲੋਕਾਂ ਦੇ ਉਦਾਸ ਚਿਹਰਿਆਂ ਉੱਪਰ ਖੁਸ਼ੀ ਲੈ ਕੇ ਆਉਣਾ ਅਤੇ ਉਨ੍ਹਾਂ ਦੇ ਸਟੇਜ਼ ਉੱਪਰ ਵਿਚਰਨ ਦਾ ਢੰਗ ਲੋਕਾਂ ਨੂੰ ਤਾ-ਉਮਰ ਯਾਦ ਰਹੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …