ਆਈ ਤਾਜਾ ਵੱਡੀ ਖਬਰ
ਇਸ ਸਦੀ ਦੇ ਵਿਚ 2020 ਅਜਿਹਾ ਸਾਲ ਹੈ ,ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਾਲ ਦੇ ਵਿਚ ਬਹੁਤ ਸਾਰੀਆਂ ਫ਼ਿਲਮੀ, ਰਾਜਨੀਤਿਕ ਤੇ ਖੇਲ ਜਗਤ ਦੀਆਂ ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਜਿਨ੍ਹਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਕ ਤੋਂ ਬਾਅਦ ਇਕ ਮਹਾਨ ਸ਼ਖਸੀਅਤਾਂ ਸਾਡੇ ਤੋਂ ਦੂਰ ਹੋ ਗਈਆਂ। ਖੇਡ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬੁੱਲਾ ਤਾਰਕਾਈ ਦੀ ਮੌਤ ਦੀ ਖ਼ਬਰ ਮਿਲੀ ਹੈ। ਉਨ੍ਹਾਂ ਦੀ ਮੌਤ ਮੰਗਲਵਾਰ ਨੂੰ ਹੋ ਗਈ। ਖਬਰ ਅਨੁਸਾਰ ਉਹ ਕੁਝ ਦਿਨ ਪਹਿਲਾਂ ਕਾਰ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਨਜੀਬਉਲਾ ਤਾਰਕਾਈ ਪੂਰਬੀ ਨੰਗਰਹਾਰ ਵਿੱਚ ਸੜਕ ਪਾਰ ਕਰ ਰਹੇ ਸਨ ਉਸ ਸਮੇਂ ਉਨ੍ਹਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਜ਼ਖ਼ਮੀ ਹੋ ਗਏ।
ਜ਼ਖਮੀ ਹਾਲਤ ਵਿਚ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ ਉਨ੍ਹਾਂ ਦੇ ਸਿਰ ਤੇ ਸੱਟ ਲੱਗਣ ਕਾਰਨ ਕੋਮਾ ਵਿੱਚ ਸਨ। ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ। ਉਨ੍ਹਾਂ ਦੀ ਮੌਤ ਦੀ ਖਬਰ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਟਵਿਟਰ ਹੈਂਜਲ ਰਾਹੀਂ ਦਿੱਤੀ।
ਨਜੀਬੁੱਲਾ 29 ਸਾਲਾ ਨੇ ਮਾਰਚ 2014 ਵਿੱਚ ਇੱਕ ਅੰਤਰਰਾਸ਼ਟਰੀ ਮੈਚ ਦੌਰਾਨ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਹੁਣ ਤੱਕ ਅਫਗਾਨਿਸਤਾਨ ਲਈ 12 ਟੀ ਤੋਂ 20 ਅਤੇ ਇੱਕ ਰੋਜ਼ਾ ਮੈਚ ਖੇਡੇ ਸਨ। ਉਨ੍ਹਾਂ 24 ਪਹਿਲੇ ਦਰਜੇ ਦੇ ਮੈਚ ਵੀ ਖੇਡੇ ਸਨ ।ਉਸ ਨੇ ਟੀ 20 ਵਿਚ ਉਸਨੇ ਚਾਰ ਅਰਧ ਸੈਂਕੜਿਆਂ ਦੀ ਮਦਦ ਨਾਲ 258 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ 47.20 ਦੀ ਔਸਤ ਨਾਲ 2030 ਦੌੜਾਂ ਬਣਾਈਆਂ ਸਨ। ਲਿਸਟ ਏ ਦੇ 17 ਮੈਚਾਂ ਵਿੱਚ 32.52 ਦੀ ਔਸਤ ਨਾਲ 553 ਦੌੜਾਂ ਬਣਾਈਆਂ। 33 ਟੀ ਟਵੰਟੀ ਵਿੱਚ 127.50 ਦੀ ਸਟ੍ਰਾਈਕ ਰੇਟ ਤੇ 700 ਦੌੜਾਂ ਬਣਾਈਆਂ। ਉਨ੍ਹਾਂ ਨੇ ਸ਼ਾਪਾਗੀਜਾ ਕ੍ਰਿਕਟ ਲੀਗ ਵਿਚ ਮਾਈਸ ਆਇਨਕ ਨਾਈਟਸ ਦੀ ਨੁਮਾਇੰਦਗੀ ਵੀ ਕੀਤੀ ਸੀ।
ਇਸ ਤੋਂ ਪਹਿਲਾਂ ਵੀ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਵਿੱਚ ਇੱਕ ਸੜਕ ਕਿਨਾਰੇ ਹੋਏ ਧਮਾਕੇ ਵਿਚ ਆਈਸੀਸੀ ਅੰਪਾਇਰ ਬਿਸਮਿੱਲਾ ਜਾਨ ਸ਼ਿਨਵਾਰੀ ਦੇ ਅਫ਼ਗ਼ਾਨਿਸਤਾਨ ਵਿਚ ਹੋਏ ਧ – ਮਾ- ਕੇ ਵਿੱਚ ਮੌਤ ਹੋ ਗਈ ਸੀ। ਇਸ ਧ – ਮਾ – ਕੇ ਕਾਰਨ 15 ਹੋਰ ਲੋਕਾਂ ਦੀ ਮੌਤ ਹੋਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …