ਆਈ ਤਾਜਾ ਵੱਡੀ ਖਬਰ
ਦੇਸ਼ ਦੀ ਸੁਰੱਖਿਆ ਹਰ ਵੇਲੇ ਕਿਸੇ ਵੀ ਰਾਸ਼ਟਰ ਦਾ ਅਹਿਮ ਮਸਲਾ ਹੁੰਦਾ ਹੈ ਜਿਸ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਹੀਂ ਵਰਤੀ ਜਾਂਦੀ। ਦੇਸ਼ ਦੇ ਜਵਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਦੇਸ਼ ਪ੍ਰਤੀ ਸੇਵਾਵਾਂ ਨੂੰ ਨਿਭਾਉਂਦੇ ਰਹਿੰਦੇ ਹਨ। ਭਾਵੇਂ ਇਨ੍ਹਾਂ ਜਵਾਨਾਂ ਵਾਸਤੇ ਕਈ ਤਰ੍ਹਾਂ ਦੀਆਂ ਸੁਰੱਖਿਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪਰ ਫਿਰ ਵੀ ਇਨ੍ਹਾਂ ਦੇ ਨਾਲ ਕੋਈ ਨਾ ਕੋਈ ਦੁੱਖਦਾਈ ਹਾਦਸਾ ਵਾਪਰ ਜਾਂਦਾ ਹੈ। ਇੱਕ ਅਜਿਹਾ ਹੀ ਹਾਦਸਾ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਮੰਨੇ ਜਾਣ ਵਾਲੇ ਅਮਰੀਕਾ ਦੇ ਵਿੱਚ ਵਾਪਰਿਆ ਜਿਸ ਵਿਚ ਅਮਰੀਕੀ ਫੌਜ ਦੇ 3 ਸੈਨਿਕਾਂ ਦੀ ਮੌਤ ਹੋ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਨਿਊਯਾਰਕ ਦੇ ਵਿੱਚ ਵਾਪਰੀ ਜਿੱਥੇ ਇਕ ਫ਼ੌਜ ਦਾ ਹੈਲੀਕਾਪਟਰ ਉਡਾ ਰਹੇ ਜਵਾਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਫੌਜ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਕ ਨਿਯਮਿਤ ਟਰੇਨਿੰਗ ਉਡਾਨ ਅਮਲੇ ਦੇ 3 ਨੈਸ਼ਨਲ ਗਾਰਡ ਹੈਲੀਕਾਪਟਰ ਵਿਚ ਸਵਾਰ ਹੋ ਕੇ ਗਏ ਸਨ। ਉਡਾਨ ਦੌਰਾਨ ਜਦੋਂ ਉਨ੍ਹਾਂ ਦਾ ਹੈਲੀਕਾਪਟਰ ਪੱਛਮੀ ਨਿਊਯਾਰਕ ਸ਼ਹਿਰ ਦੇ ਵਿੱਚ ਪਹੁੰਚਿਆ ਤਾਂ ਅਚਾਨਕ ਇਹ ਹਾਦਸਾ ਗ੍ਰਸਤ ਹੋ ਗਿਆ।
ਇਸ ਘਟਨਾ ਸਬੰਧੀ ਨਿਊਯਾਰਕ ਸੂਬੇ ਦੇ ਡਵੀਜ਼ਨ ਆਫ ਮਿਲਟਰੀ ਅਤੇ ਨੇਵਲ ਅਫੇਅਰਜ਼ ਦੇ ਜਨਤਕ ਮਾਮਲਿਆਂ ਦੇ ਡਾਇਰੈਕਟਰ ਐਰਿਕ ਨੇ ਆਖਿਆ ਕਿ 3 ਨੈਸ਼ਨਲ ਗਾਰਡ ਵੱਲੋਂ ਯੂਐਚ-60 ਚਕਿਸਤਾ ਨਿਕਾਸੀ ਹੈਲੀਕਾਪਟਰ ਉਡਾਇਆ ਗਿਆ ਸੀ। ਜੋ ਸ਼ਾਮ ਦੇ ਲਗਭਗ 6 ਵਜੇ ਰੋਚੈਸਟਰ ਦੇ ਦੱਖਣ ਵਿੱਚ ਪੈਂਦੇ ਇਕ ਪੇਂਡੂ ਖੇਤਰ ਮੈਂਡੌਨ ਦੇ ਲਾਗੇ ਦੁਰਘਟਨਾ ਗ੍ਰਸਤ ਹੋ ਗਿਆ। ਉਨ੍ਹਾਂ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਰੋਚੈਸਟਰ ਇੰਟਰਨੈਸ਼ਨਲ ਏਅਰਪੋਰਟ ਉਤੇ ਇਹ
ਉਡਾਨ ਆਰਮੀ ਏਵੀਏਸ਼ਨ ਸਪੋਰਟਸ ਫੈਸੀਲਿਟੀ ਰਾਹੀਂ ਭਰੀ ਗਈ ਸੀ। ਇਸ ਹੈਲੀਕਾਪਟਰ ਨੇ 171 ਵੀਂ ਜਨਰਲ ਸਪੋਰਟ ਏਵੀਏਸ਼ਨ ਬਟਾਲੀਅਨ ਦੀ ਸੀ ਕੰਪਨੀ ਦੇ ਵਾਸਤੇ ਉਡਾਨ ਭਰੀ ਸੀ। ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਚਾਨਕ ਵਾਪਰੇ ਇਸ ਹਾਦਸੇ ਦੇ ਕਾਰਨ ਦੇਸ਼ ਦੇ ਅੰਦਰ ਸੋਗ ਦਾ ਮਾਹੌਲ ਹੈ। ਇੰਨੇ ਸੁਰੱਖਿਆ ਉਪਕਰਣ ਹੋਣ ਦੇ ਬਾਵਜੂਦ ਵੀ ਅਜਿਹੇ ਹਾਦਸੇ ਦਾ ਵਾਪਰਨਾ ਬੇਹੱਦ ਅਫ਼ਸੋਸ ਜਨਕ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …