ਆਈ ਤਾਜ਼ਾ ਵੱਡੀ ਖਬਰ
ਵਿਸ਼ਵ ਵਿਚ ਜਿਥੇ ਸਭ ਤੋਂ ਜਲਦੀ ਵਿੱਚ ਪਹੁੰਚਣ ਵਾਲਾ ਸਫਰ, ਹਵਾਈ ਸਫ਼ਰ ਨੂੰ ਮੰਨਿਆ ਜਾਂਦਾ ਹੈ। ਉੱਥੇ ਹੀ ਇਸ ਹਵਾਈ ਸਫ਼ਰ ਨੂੰ ਸੁਰੱਖਿਅਤ ਵੀ ਮੰਨਿਆ ਜਾਂਦਾ ਹੈ। ਜਿਸਦੇ ਸਦਕਾ ਇਨਸਾਨ ਜਲਦੀ ਆਪਣੀ ਮੰਜ਼ਲ ਤਕ ਪਹੁੰਚ ਸਕਦਾ ਹੈ। ਬਹੁਤ ਘੱਟ ਸਮੇਂ ਵਿੱਚ ਆਪਣੀ ਇਸ ਦੂਰੀ ਨੂੰ ਤੈਅ ਕੀਤਾ ਜਾ ਸਕਦਾ ਹੈ। ਉੱਥੇ ਹੀ ਇਸ ਹਵਾਈ ਸਫਰ ਦੇ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਹੁਣ ਇਥੇ ਉਡਾਣ ਭਰਦਿਆਂ ਹੀ ਹਵਾਈ ਜਹਾਜ ਕਰੈਸ਼ ਹੋ ਗਿਆ ਹੈ, ਉਥੇ ਹੀ ਵਾਪਰੇ ਇਸ ਹਾਦਸੇ ਵਿਚ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁੱਖ ਭਰੀ ਖਬਰ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਆਈ ਹੈ ,ਜਿੱਥੇ ਇਕ ਜੈੱਟ ਜਹਾਜ਼ ਉਡਾਣ ਭਰਦਿਆਂ ਹੀ ਕਰੈਸ਼ ਹੋ ਗਿਆ ਹੈ। ਇਸ ਹਾਦਸੇ ਦੀ ਖਬਰ ਮਿਲਦੇ ਹੀ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ।
ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਜਹਾਜ਼ ਪਲੇਨਵਿਲੇ ਦੇ ਰਾਬਰਟਸਨ ਫੀਲਡ ਏਅਰਪੋਰਟ ਤੋਂ ਰਵਾਨਾ ਹੋਇਆ ਸੀ ਤੇ ਉਸ ਸਮੇਂ ਉਡਾਣ ਭਰਨ ਤੋਂ ਬਾਅਦ ਉੱਤਰੀ ਕੈਰੋਲਿਨਾ ਦੇ ਮੰਟੇਓ ਦੇ ਡੇਅਰ ਕਾਉਂਟੀ ਖੇਤਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ। ਉਸ ਸਮੇਂ ਹੀ ਅਚਾਨਕ ਇਹ ਜਹਾਜ਼ ਕਰੈਸ਼ ਹੋ ਗਿਆ। ਇਸ ਜਹਾਜ਼ ਦੇ ਕਰੈਸ਼ ਹੋਣ ਨਾਲ ਇਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ।
ਦੱਸਿਆ ਗਿਆ ਹੈ ਕਿ ਇਸ ਜਹਾਜ਼ ਵਿਚ ਚਾਰ ਲੋਕ ਸਵਾਰ ਸਨ ਜਿਨ੍ਹਾਂ ਵਿੱਚ ਦੋ ਯਾਤਰੀ ਅਤੇ ਪਾਇਲਟ ਮੌਜੂਦ ਸਨ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਫਾਰਮਿੰਗਟਨ ਪੁਲਿਸ ਨੇ ਕਿਹਾ ਕਿ ਟੇਕਆਫ ਦੇ ਦੌਰਾਨ ਇੱਕ ਮਕੈਨੀਕਲ ਅਸਫਲਤਾ ਦੇ ਕਾਰਨ ਇਹ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਜ਼ਮੀਨ ਤੇ ਡਿਗਦੇ ਸਮੇਂ ਇਕ ਇਮਾਰਤ ਨਾਲ ਟਕਰਾ ਗਿਆ। ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …