ਆਈ ਤਾਜਾ ਵੱਡੀ ਖਬਰ
ਕੁਦਰਤ ਬਹੁਤ ਹੀ ਪਿਆਰੀ ਹੈ ਜਿਸ ਨੇ ਸਾਨੂੰ ਜਿਉਣ ਵਾਸਤੇ ਬਹੁਤ ਸਾਰੀਆਂ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਇਨਸਾਨ ਨੂੰ ਜ਼ਿੰਦਗੀ ਜੀਣ ਵਾਸਤੇ ਸਾਫ ਹਵਾ, ਪਾਣੀ ਅਤੇ ਭੋਜਨ ਦੇ ਨਾਲ ਹੋਰ ਬਹੁਤ ਸਾਰੇ ਤੱਤ ਤੋਹਫ਼ੇ ਦੇ ਰੂਪ ਵਿੱਚ ਮਿਲੇ ਹੋਏ ਹਨ। ਕੁਦਰਤ ਵੱਲੋਂ ਇਨਸਾਨਾਂ ਲਈ ਸੁਹਿਰਦ ਜੀਵਨ ਜੀਣ ਵਾਸਤੇ ਹਮੇਸ਼ਾ ਹੀ ਸਾਕਾਰਾਤਮਕ ਰੂਪ ਅਪਣਾਇਆ ਜਾਂਦਾ ਹੈ। ਪਰ ਕਈ ਵਾਰੀ ਕੁਦਰਤ ਆਪਣੇ ਗੁੱਸੇ ਨੂੰ ਕਹਿਰ ਦਾ ਰੂਪ ਦੇ ਕੇ ਇਨਸਾਨਾਂ ਉੱਪਰ ਵਰਸਾ ਦਿੰਦੀ ਹੈ।
ਇਕ ਅਜਿਹੀ ਕਰੋਪੀ ਕ੍ਰੋਏਸ਼ੀਆ ਦੇ ਵਿੱਚ ਮੰਗਲਵਾਰ ਨੂੰ ਆਈ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਪ੍ਰਾਪਤ ਹੋ ਰਹੀ ਤਾਜ਼ਾ ਜਾਣਕਾਰੀ ਮੁਤਾਬਕ ਕ੍ਰੋਏਸ਼ੀਆ ਦੇ ਵਿਚ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਾਜਧਾਨੀ ਦੇ ਦੱਖਣੀ ਪੂਰਬੀ ਖੇਤਰ ਦੇ ਵਿਚ ਆਇਆ ਹੋਇਆ ਇਹ ਭੂਚਾਲ ਕਈ ਲੋਕਾਂ ਨੂੰ ਜਖ਼ਮੀ ਕਰ ਗਿਆ। ਇਸ ਤੇਜ਼ ਭੂਚਾਲ ਦੇ ਨਾਲ ਵੱਡੀ ਸੰਖਿਆ ਦੇ ਵਿਚ ਨੁ-ਕ-ਸਾ-ਨ ਹੋਣ ਦਾ ਅੰਦੇਸ਼ਾ ਲਾਇਆ ਜਾ ਰਿਹਾ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਯੂਰਪੀਅਨ ਮੈਡੀਟੇਰੀਅਨ ਸੀਮਮੋਲੋਜੀ ਨੇ ਆਖਿਆ ਕਿ ਇਹ ਭੂਚਾਲ ਕ੍ਰੋਏਸ਼ੀਆ ਦੀ ਰਾਜਧਾਨੀ ਜ਼ਗਰੇਬ ਤੋਂ ਤਕਰੀਬਨ 40 ਕਿਲੋਮੀਟਰ ਦੂਰ ਦੱਖਣੀ-ਪੂਰਬੀ ਦਿਸ਼ਾ ਵਿੱਚ ਆਇਆ ਜਿਸ ਦੀ ਰਿਕਟਰ ਪੈਮਾਨੇ ਉਪਰ ਤੀਬਰਤਾ 6.4 ਦਰਜ ਕੀਤੀ ਗਈ। ਇਸ ਆਏ ਹੋਏ ਭੂਚਾਲ ਕਾਰਨ ਦੇਸ਼ ਅੰਦਰ ਵਪਾਰਕ ਨੁਕਸਾਨ ਹੋਇਆ ਹੈ। ਤੇਜ਼ ਤੀਬਰਤਾ ਵਾਲੇ ਇਸ ਭੂਚਾਲ ਕਾਰਨ ਦੱਖਣੀ ਪੂਰਬੀ ਇਲਾਕਿਆਂ ਦੇ ਵਿਚ ਕਈ ਮਕਾਨ ਜ਼ਮੀਨ ਅੰਦਰ ਧੱਸ ਗਏ ਅਤੇ ਕੁੱਝ ਵੱਡੀਆਂ ਇਮਾਰਤਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਤਰੇੜਾਂ ਤੱਕ ਆ ਗਈਆਂ।
ਦੱਸ ਦੇਈਏ ਕਿ ਇਸੇ ਹੀ ਇਲਾਕੇ ਦੇ ਵਿਚ ਸੋਮਵਾਰ ਨੂੰ 5.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਥੋਂ ਦੇ ਇਕ ਖੇਤਰੀ ਚੈਨਲ ਦੇ ਅਨੁਸਾਰ ਆਏ ਹੋਏ ਭੂਚਾਲ ਦਾ ਸੱਭ ਤੋਂ ਵੱਧ ਅਸਰ ਇੱਥੋਂ ਦੇ ਪੋਟਿ੍ਰੰਜਾ ਸ਼ਹਿਰ ਵਿੱਚ ਹੋਇਆ ਜਿੱਥੇ ਇਕ ਇਮਾਰਤ ਕਾਰ ਦੇ ਉਪਰ ਆਣ ਡਿੱਗ ਗਈ। ਇਸ ਕਾਰ ਦੇ ਵਿਚ ਇਕ ਵਿਅਕਤੀ ਸਵਾਰ ਸੀ ਜਿਸ ਨੂੰ ਕੱਢਣ ਵਾਸਤੇ ਫਾਇਰਮੈਨ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਅੰਦਰ ਆਏ ਹੋਏ ਇਸ ਭੂਚਾਲ ਨਾਲ ਹੋਰ ਕਈ ਥਾਵਾਂ ਉੱਪਰ ਵੀ ਭਾਰੀ ਨੁ-ਕ-ਸਾ-ਨ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …