ਆਈ ਤਾਜ਼ਾ ਵੱਡੀ ਖਬਰ
ਕੁਦਰਤੀ ਆਫਤਾਂ ਦੇ ਕਾਰਨ ਜਿਥੇ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਥੇ ਹੀ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਕੁਦਰਤੀ ਆਫਤਾਂ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਵਿਚ ਡਰ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ। ਜਿੱਥੇ ਦੁਨੀਆਂ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਕਰੋਨਾ ਦਾ ਪ੍ਰਸਾਰ ਅਜੇ ਤੱਕ ਖ਼ਤਮ ਨਹੀਂ ਹੋ ਰਿਹਾ। ਉਥੇ ਹੀ ਆਉਣ ਵਾਲੇ ਤੂਫਾਨ ,ਭੂਚਾਲ, ਹੜ, ਜੰਗਲੀ ਅੱਗ, ਅਸਮਾਨੀ ਬਿਜਲੀ, ਰਹੱਸਮਈ ਬਿਮਾਰੀਆਂ ਅਤੇ ਹੋਰ ਕਈ ਕੁਦਰਤੀ ਆਫਤਾਂ ਦੇ ਚੱਲਦੇ ਹੋਏ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਭਿ-ਆ-ਨ-ਕ ਭੂਚਾਲ ਵੀ ਆ ਚੁੱਕੇ ਹਨ। ਹੁਣ ਇੱਥੇ ਭਿਆਨਕ ਭੁਚਾਲ ਆਉਣ ਕਾਰਨ ਹੋਈਆਂ ਮੌਤਾਂ, ਕਾਰਨ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਨਾਲ ਜਾਰੀ ਕਰ ਦਿੱਤੇ ਗਏ ਹਨ, ਇਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇੰਡੋਨੇਸ਼ੀਆ ਦੇ ਵਿੱਚ ਆਏ ਤੇਜ਼ ਭੂਚਾਲ ਕਾਰਨ ਧਰਤੀ ਹਿੱਲ ਗਈ ਹੈ। ਇਸ ਆਏ ਤੇਜ਼ ਰਫਤਾਰ ਭੂਚਾਲ਼ ਦੇ ਕਾਰਣ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਅੱਜ ਇਹ ਮੱਧ ਤਿੱਬਰਤਾ ਵਾਲਾ ਭੂਚਾਲ ਇੰਡੋਨੇਸ਼ੀਆਂ ਦੇ ਟਾਪੂ ਬਾਲੀ ਵਿੱਚ ਆਇਆ ਹੈ।
ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ ਅਮਰੀਕੀ ਭੂਵਿਗਿਆਨ ਸਰਵੇਖਣ ਵੱਲੋਂ 4.8 ਮਾਪੀ ਗਈ ਹੈ। ਇਸ ਭੂਚਾਲ ਦੇ ਆਉਣ ਦਾ ਕੇਂਦਰ ਉੱਤਰ-ਪੂਰਬ ਵਿਚ 62 ਕਿਲੋਮੀਟਰ ਦੀ ਦੂਰੀ ਤੇ 10 ਕਿਲੋਮੀਟਰ ਦੀ ਡੂੰਘਾਈ ਤੇ ਦੱਸਿਆ ਗਿਆ ਹੈ। ਇਸ ਭੂਚਾਲ਼ ਦੇ ਬਾਅਦ ਹੀ ਦੁਬਾਰਾ 282 ਕਿਲੋਮੀਟਰ ਦੀ ਡੂੰਘਾਈ ਤੇ ਫਿਰ ਤੋਂ ਭੂਚਾਲ ਆਉਣ ਦੀ ਖਬਰ ਵੀ ਦੱਸੀ ਗਈ ਹੈ। ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 4.3 ਮਾਪੀ ਗਈ ਹੈ। ਇਸ ਭੂਚਾਲ ਦੇ ਕਾਰਨ ਪਹਾੜੀ ਖੇਤਰ ਵਿੱਚ ਬਹੁਤ ਸਾਰੇ ਪਿੰਡਾਂ ਨੂੰ ਜਾਣ ਵਾਲੇ ਰਸਤੇ ਬੰਦ ਹੋ ਗਏ ਹਨ।
ਕਿਉਂਕਿ ਭੂਚਾਲ ਦੇ ਆਉਣ ਕਾਰਨ ਪਹਾੜੀ ਜ਼ਿਲ੍ਹੇ ਵਿੱਚ ਜ਼ਮੀਨ ਖਿਸਕੀ ਹੈ। ਉੱਥੇ ਹੀ ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਵੀ ਹੋ ਗਈਂ ਹੈ। ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਹੱਡੀਆਂ ਵੀ ਟੁੱਟ ਗਈਆਂ ਹਨ, ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਸ ਭੂਚਾਲ ਕਾਰਨ ਪੂਰੀ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …