ਆਈ ਤਾਜਾ ਵੱਡੀ ਖਬਰ
ਲੋਕ ਪਹਿਲਾਂ ਹੀ ਕੁਦਰਤੀ ਕਰੋਪੀ ਕਰੋਨਾ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਆਏ ਦਿਨ ਹੀ ਕੋਈ ਨਾ ਕੋਈ ਕੁਦਰਤੀ ਕਰੋਪੀ ਸਾਹਮਣੇ ਆ ਹੀ ਜਾਂਦੀ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕੁਦਰਤ ਦਾ ਅਜਿਹਾ ਕਹਿਰ ਵਾਪਰਿਆ ਹੈ। ਜਿਸ ਦੀ ਕਿਸੇ ਵੱਲੋਂ ਕਲਪਨਾ ਨਹੀਂ ਕੀਤੀ ਗਈ ਸੀ। ਇਸ ਸਾਲ ਦੇ ਵਿੱਚ ਵੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੋ ਸਭ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਅਜਿਹੀਆਂ ਖਬਰਾਂ ਆਈਆਂ ਹਨ ਜਿਸ ਵਿਚ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਇਹ ਨੁਕਸਾਨ ਕਈ ਜਗ੍ਹਾ ਤੇ ਕੁਦਰਤ ਵੱਲੋਂ ਵਰਸਾਏ ਗਏ ਕਹਿਰ ਕਾਰਨ ਵਾਪਰੇ ਹਨ ਅਤੇ ਕੁਝ ਲੋਕਾਂ ਦੀ ਆਪਣੀ ਅਣਗਹਿਲੀ ਕਾਰਨ। ਇਸ ਤਰਾਂ ਦੀਆਂ ਦੁੱਖ ਭਰੀਆਂ ਖਬਰਾ ਦੇਸ਼ ਦੇ ਹਾਲਾਤਾਂ ਉਪਰ ਗਹਿਰਾ ਅਸਰ ਪਾਉਦੀਆਂ ਹਨ। ਕਰੋਨਾ ਤੋਂ ਬੜੀ ਮੁਸ਼ਕਲ ਨਾਲ ਉਭਰ ਰਹੇ ਲੋਕਾਂ ਉਪਰ ਆ ਰਹੀਆਂ ਮੁ-ਸ਼-ਕਿ-ਲਾਂ ਆਰਥਿਕ ਸਥਿਤੀ ਨੂੰ ਹੋਰ ਡਾਵਾਂਡੋਲ ਕਰ ਰਹੀਆਂ ਹਨ। ਹੁਣ ਇੱਥੇ ਜਬਰਦਸਤ ਭੂਚਾਲ ਆਉਣ ਕਾਰਨ ਧਰਤੀ ਕੰਬ ਉੱਠੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਦੇ ਪੂਰਬੀ ਤੱਟ ਤੇ ਅੱਜ ਸੋਮਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਇਸ ਭੂਚਾਲ ਦਾ ਕੇਂਦਰ 10.0 ਕਿਲੋਮੀਟਰ ਦੀ ਡੂੰਘਾਈ ਦੇ ਨਾਲ 37.5205 ਡਿਗਰੀ ਦੱਖਣ ਵਿਥਕਾਰ ਅਤੇ 179.6745 ਡਿਗਰੀ ਪੂਰਬ ਲੰਬਾਈ ਤੇ ਦੱਸਿਆ ਗਿਆ ਹੈ। ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 6.9 ਮਾਪੀ ਗਈ ਹੈ। ਹੁਣ ਤੱਕ ਆਏ ਇਸ ਭੂਚਾਲ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਸੰਯੁਕਤ ਰਾਜ ਦੇ ਭੂ- ਵਿਗਿਆਨੀ ਸਰਵੇਖਣ ਅਨੁਸਾਰ ਭੂਚਾਲ ਨੇ ਨਿਊਜ਼ੀਲੈਂਡ ਦੇ ਸ਼ਹਿਰ ਗਿਸਬਰਨ ਵਿਚ ਨੁਕਸਾਨ ਹੋਇਆ ਹੈ।
ਨੈਸ਼ਨਲ ਸੈਂਟਰ ਆਫ ਸੀਸਮੋਲੌਜੀ ਨੇ ਇਸ ਭੂਚਾਲ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਭੂਚਾਲ ਨਾਲ ਜਿੱਥੇ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਤੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ 4 ਮਾਰਚ ਨੂੰ ਵੀ ਅਜਿਹਾ ਹੀ ਇਕ ਜ਼ਬਰਦਸਤ ਭੂਚਾਲ ਜੋ 6.9 ਦੀ ਤੀਬਰਤਾ ਨਾਲ ਆਇਆ ਸੀ। ਉਸ ਨੇ ਵੀ ਉਸ ਸਮੇਂ ਇਸ ਸ਼ਹਿਰ ਵਿਚ ਵੀ ਨੁਕਸਾਨ ਕੀਤਾ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …